12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡੀ.ਈ.ਓ. ਰਾਜੀਵ ਛਾਬੜਾ ਵਲੋਂ ਬਲਾਕ ਸਿੱਖਿਆ ਅਫ਼ਸਰਾਂ ਨਾਲ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-04-2026
ਤਰਨ ਤਾਰਨ, 28 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਦੇ ਮੁਲਾਂਕਣ, ਮਿਸ਼ਨ ਸਮਰੱਥ 4.0 ਅਤੇ ਜ਼ਿਲ੍ਹੇ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਜਾਇਜ਼ਾ ਲੈਣ ਹਿੱਤ ਡੀ.ਈ.ਓ. ਐਲੀਮੈਂਟਰੀ ਤਰਨ ਤਾਰਨ ਰਾਜੀਵ ਕੁਮਾਰ ਛਾਬੜਾ ਵਲੋਂ ਜ਼ਿਲ੍ਹੇ ਦੇ ਸਮੂਹ 9 ਸਿੱਖਿਆ ਬਲਾਕਾਂ ਦੇ ਬਲਾਕ ਸਿੱਖਿਆ ਅਫ਼ਸਰਾਂ ਨਾਲ ਮੀਟਿੰਗ ਰੱਖੀ ਗਈ | ਇਸ ਮੌਕੇ ਉਨ੍ਹਾਂ ਵਲੋਂ ਹਰੇਕ ਬੀ.ਪੀ.ਈ.ਓ. ਨਾਲ ਦਾਖ਼ਲਾ ਮੁਹਿੰਮ 2026 ਤਹਿਤ ਪ੍ਰਾਇਮਰੀ ਸਕੂਲਾਂ ਵਿਚ ਨਵੇਂ ਦਾਖ਼ਲਿਆਂ ਸੰਬੰਧੀ ਵਿਸਥਾਰਤ ਚਰਚਾ ਕੀਤੀ ਗਈ | ਇਸ ਮੌਕੇ ਬੀ.ਪੀ.ਈ.ਓ. ਜਸਵਿੰਦਰ ਸਿੰਘ ਬਲਾਕ ਭਿੱਖੀਵਿੰਡ ਅਤੇ ਬਲਾਕ ਪੱਟੀ, ਪਾਰਸ ਖੁੱਲਰ ਬੀ.ਪੀ.ਈ.ਓ. ਵਲਟੋਹਾ, ਦਿਲਬਾਗ ਸਿੰਘ ਬੀ.ਪੀ.ਈ.ਓ. ਖਡੂਰ ਸਾਹਿਬ, ਸਰਬਜੀਤ ਸਿੰਘ ਬੀ.ਪੀ.ਈ.ਓ. ਤਰਨ ਤਾਰਨ ਪਰਾਪਰ, ਕੁਲਵਿੰਦਰ ਸਿੰਘ ਬੀ.ਪੀ.ਈ.ਓ. ਚੋਹਲਾ ਸਾਹਿਬ ਅਤੇ ਨੌਸ਼ਹਿਰਾ ਪਨੂੰਆਂ, ਹਰਦੀਪ ਸਿੰਘ ਬੀ.ਪੀ.ਈ.ਓ. ਬਲਾਕ ਨੂਰਦੀ ਅਤੇ ਬੀ.ਪੀ.ਈ.ਓ. ਗੰਡੀਵਿੰਡ ਵਲੋਂ ਡੀ.ਈ.ਓ. ਤਰਨ ਤਾਰਨ ਨੂੰ ਅੰਕੜਿਆਂ ਨਾਲ ਸਕੂਲ ਵਾਰ ਦਾਖ਼ਲਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ | ਰਾਜੀਵ ਛਾਬੜਾ ਨੇ ਸਮੂਹ ਬੀ.ਪੀ.ਈ.ਓਜ਼ ਨੂੰ ਕਿਹਾ ਕਿ ਸਕੂਲ ਮੁਖੀਆਂ, ਅਧਿਆਪਕਾਂ ਨੂੰ ਘਰ- ਘਰ ਪਹੁੰਚ ਕਰਕੇ ਅਤੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਦਾਖ਼ਲਾ ਵਧਾਉਣ ਦੇ ਉਪਰਾਲੇ ਕੀਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਵੇ | ਡੀ.ਈ.ਓ. ਐਲੀਮੈਂਟਰੀ ਨੇ ਦੱਸਿਆ ਕਿ ਸਕੂਲਾਂ ਵਿਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ, ਤਾਂ ਜੋ ਉਹ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ | ਇਸ ਸੰਬੰਧੀ ਡੀ.ਆਰ.ਸੀ. ਅਨੂਪ ਸਿੰਘ ਮੈਣੀ ਨੇ ਕਿਹਾ ਕਿ ਇਹ ਨਿਸ਼ਚਿਤ ਕੀਤਾ ਜਾਵੇ ਕਿ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਬੇਸਲਾਈਨ ਟੈਸਟਿੰਗ ਉਪਰੰਤ ਆਪਣੇ ਪੱਧਰਾਂ ਅਨੁਸਾਰ ਹੀ ਬੈਠਦੇ ਹੋਣ, ਤਾਂ ਜੋ ਮਿਸ਼ਨ ਸਮਰੱਥ ਨੂੰ ਸਹੀ ਰੂਪ 'ਚ ਚਲਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਭਾਗ ਵਲੋਂ ਜਮਾਤਾਂ ਅਨੁਸਾਰ ਨਿਰਧਾਰਤ ਕੀਤੇ ਪੱਧਰਾਂ 'ਤੇ ਲਿਜਾਣ ਲਈ ਭਰਪੂਰ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਹਰ ਵਿਦਿਆਰਥੀ ਦੀ ਬੇਸ ਲਾਈਨ ਟੈਸਟਿੰਗ ਕਰਨ ਉਪਰੰਤ ਈ-ਪੰਜਾਬ ਐਪ ਉੱਤੇ ਅਪਡੇਟ ਕੀਤਾ ਜਾਵੇ | ਸਮੂਹ ਬੀ.ਪੀ.ਈ.ਓਜ਼ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਮੀਟਿੰਗ ਦੌਰਾਨ ਵਿਚਾਰੇ ਗਏ ਐਨਰੋਲਮੈਂਟ ਵਧਾਉਣ ਅਤੇ ਹੋਰ ਮੁੱਦਿਆਂ 'ਤੇ ਖਰਾ ਉਤਰਨ ਲਈ ਅਤੇ ਜ਼ਿਲ੍ਹਾ ਤਰਨ ਤਾਰਨ ਨੂੰ ਸਿੱਖਿਆ ਦੇ ਖੇਤਰ 'ਚ ਅੱਗੇ ਲਿਜਾਣ ਲਈ ਭਰਪੂਰ ਯਤਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਬੱਚਿਆਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ <br/> ਅਗਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਨੂੰ ਮਿਲਿਆ ਮਰੀਜ਼ ਮਿੱਤਰਤਾ ਪੁਰਸਕਾਰ <br/>
Ad Position 24