12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਾਗਜ਼ਾਂ ਵਿਚ ਸੀਮਿਤ ਹੋ ਕੇ ਰਹਿ ਗਿਆ ਗੋਇੰਦਵਾਲ ਸਾਹਿਬ ਦਾ ਖੇਡ ਸਟੇਡੀਅਮ <br/>

Ad Position 21
No active advertisement
ਅਜੀਤ ਡੈਸਕ 29-04-2026
ਗੋਇੰਦਵਾਲ ਸਾਹਿਬ, 28 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਗੋਇੰਦਵਾਲ ਸਾਹਿਬ ਵਿਖੇ ਖੇਡ ਸਟੇਡੀਅਮ ਦੀ ਘਾਟ ਕਈ ਦਹਾਕਿਆਂ ਤੋਂ ਲਟਕਦੀ ਚੱਲੀ ਆ ਰਹੀ ਹੈ | ਜਦੋਂ ਕੋਈ ਵੀ ਨਵੀਂ ਸਰਕਾਰ ਸੱਤਾ 'ਚ ਆਉਂਦੀ ਹੈ, ਤਾਂ ਸਰਕਾਰ ਨਗਰ ਵਾਸੀਆਂ ਅਤੇ ਖਿਡਾਰੀਆਂ ਨੂੰ ਖੇਡ ਸਟੇਡੀਅਮ ਦਾ ਲਾਰਾ ਲਗਾ ਕੇ ਚੱਲਦੀ ਬਣਦੀ ਹੈ | ਦੱਸਣਯੋਗ ਹੈ ਕਿ ਆਰਜੀ ਤੌਰ 'ਤੇ ਪੰਜਾਬ ਲਘੂ ਉਦਯੋਗ ਦੀ ਗਰਾਊਾਡ ਨੂੰ ਹੀ ਖਿਡਾਰੀਆਂ ਵਲੋਂ ਆਪਣੇ ਖੇਡਾਂ ਦੇ ਮੰਤਵ ਲਈ ਵਰਤਿਆ ਜਾ ਰਿਹਾ ਹੈ | ਹੋਰ ਕੋਈ ਜਗ੍ਹਾ ਨਾ ਹੋਣ ਕਾਰਨ ਮਜ਼ਬੂਰਨ ਖਿਡਾਰੀਆਂ ਨੂੰ ਇਸ ਜਗ੍ਹਾ 'ਤੇ ਖੇਡਣਾ ਪੈਂਦਾ ਹੈ | ਆਰਜੀ ਗਰਾਊਾਡ ਚਾਰੋ ਪਾਸਿਓਾ ਖੁੱਲ੍ਹੀ ਹੋਣ ਕਾਰਨ ਲਾਵਾਰਸ ਪਸ਼ੂ ਗਰਾਊਾਡ ਵਿਚ ਆ ਜਾਂਦੇ ਹਨ, ਲੋਕ ਟਰੈਕਟਰ ਟਰਾਲੀਆਂ ਗਰਾਊਾਡ 'ਚੋਂ ਲੰਘਾ ਕੇ ਗਰਾਊਾਡ ਨੂੰ ਖ਼ਰਾਬ ਕਰ ਦਿੰਦੇ ਹਨ, ਜਿਸ ਨੂੰ ਖਿਡਾਰੀ ਸਮੇਂ ਸਮੇਂ 'ਤੇ ਠੀਕ ਕਰਦੇ ਰਹਿੰਦੇ ਹਨ | 10 ਸਾਲ ਲਗਾਤਾਰ ਸੱਤਾ 'ਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਵਰਗਵਾਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵ. ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਸੰਗਤ ਦਰਸ਼ਨ ਦੌਰਾਨ ਗੋਇੰਦਵਾਲ ਸਾਹਿਬ ਵਿਖੇ ਸਟੇਡੀਅਮ ਦਾ ਐਲਾਨ ਕੀਤਾ ਸੀ, ਜੋ ਸਿਰਫ਼ ਐਲਾਨ ਤੱਕ ਹੀ ਸੀਮਤ ਰਹਿ ਗਿਆ | ਕਾਂਗਰਸ ਦੀ ਸਰਕਾਰ ਆਉਣ 'ਤੇ ਖਿਡਾਰੀਆਂ ਦੇ ਮਨਾਂ 'ਚ ਫਿਰ ਤੋਂ ਆਸ ਉਮੀਦ ਜਾਗੀ ਕਿ ਸ਼ਾਇਦ ਕਾਂਗਰਸ ਸਰਕਾਰ ਦੇ ਕਾਰਜਕਾਲ ਵੇਲੇ ਹੀ ਸਟੇਡੀਅਮ ਬਣ ਜਾਵੇਗਾ | ਕੈਬਨਿਟ ਮੰਤਰੀ ਪ੍ਰਗਟ ਸਿੰਘ ਵਲੋਂ ਬੱਸ ਸਟੈਂਡ ਦੇ ਨਜ਼ਦੀਕ 30 ਦਸੰਬਰ 2021 ਨੂੰ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਪਰ ਸਟੇਡੀਅਮ ਦੀ ਕੋਈ ਚਾਰ ਦੀਵਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਹੋਰ ਕੰਮ ਸ਼ੁਰੂ ਕੀਤਾ ਗਿਆ | ਹੁਣ ਸੱਤਾ 'ਚ 'ਆਪ' ਸਰਕਾਰ ਦੇ ਕਰੀਬ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਸਟੇਡੀਅਮ ਵੱਲ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਗਿਆ | ਭਰੋਸੇ ਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਆਰਜ਼ੀ ਗਰਾਊਾਡ ਵਿਚ ਫੈਕਟਰੀ ਲੱਗਣ ਜਾ ਰਹੀ ਹੈ, ਜਿਸ ਨਾਲ ਖਿਡਾਰੀ ਇਸ ਜਗ੍ਹਾ ਤੋਂ ਵੀ ਵਾਂਝੇ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਰਾਸਤ ਅਤੇ ਟਿਕਾਊ ਨਿਵਾਸ ਸੰਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਬੱਚਿਆਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ <br/>
Ad Position 24