27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹਰਪ੍ਰਤਾਪ ਅਜਨਾਲਾ ਨੇ ਦਾਣਾ ਮੰਡੀ ਚਮਿਆਰੀ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 04-05-2026
ਚਮਿਆਰੀ, 3 ਮਈ (ਜਗਪ੍ਰੀਤ ਸਿੰਘ)-ਅਨਾਜ ਮੰਡੀ ਚਮਿਆਰੀ ਵਿਖੇ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਹਰਪ੍ਰਤਾਪ ਸਿੰਘ ਅਜਨਾਲਾ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਕਣਕ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ ਹਜ਼ਾਰਾਂ ਕੁਇੰਟਲ ਫਸਲ ਦੀ ਲਿਫਟਿੰਗ ਅਜੇ ਵੀ ਬਾਕੀ ਹੈ | ਆੜ੍ਹਤੀ, ਕਿਸਾਨ, ਮਜ਼ਦੂਰ ਤੇ ਟਰੱਕ ਡਰਾਈਵਰ ਸਾਰੇ ਹੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚੋਂ ਤੁਰੰਤ ਕਣਕ ਦੀ ਢੁਆਈ ਕਰਵਾਈ ਜਾਵੇ, ਪ੍ਰਾਈਵੇਟ ਗੱਡੀਆਂ ਨੂੰ ਸਹੀ ਕਿਰਾਇਆ ਦਿੱਤਾ ਜਾਵੇ | ਇਸ ਦੌਰਾਨ ਆੜ੍ਹਤੀਆਂ ਨੇ ਕਿਹਾ ਕਿ ਟੈਂਡਰ ਹੋਲਡਰ ਵਲੋਂ ਸਮੇਂ ਸਿਰ ਗੱਡੀਆਂ ਨਾ ਦੇਣ ਕਾਰਨ ਕਣਕ ਦੀ ਚੁਕਾਈ ਨਹੀਂ ਹੋ ਰਹੀ ਅਤੇ ਨਾ ਹੀ ਨਿੱਜੀ ਗੱਡੀਆਂ ਨੂੰ ਸਹੀ ਕਿਰਾਇਆ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜਿਹੜਾ ਮਾਲ ਗੁਦਾਮਾਂ ਵਿਚ ਭੇਜਿਆ ਜਾਂਦਾ ਹੈ ਉਸਦੀ ਪਹੁੰਚ ਵੀ ਨਹੀਂ ਮਿਲਦੀ ਅਤੇ ਚਾਰ ਤੋਂ ਸੱਤ ਤੋੜੇ ਤੱਕ ਦੇ ਕੱਟ ਲਗਾਏ ਜਾ ਰਹੇ ਹਨ | ਇਸ ਮੌਕੇ ਆੜ੍ਹਤੀ ਜਰਨੈਲ ਸਿੰਘ ਵੜੈਚ, ਹਰਪਾਲ ਸਿੰਘ ਖਾਨੋਵਾਲ, ਬਲਦੇਵ ਸਿੰਘ ਸੋਹੀ, ਸੁਖਰਾਜ ਸਿੰਘ ਛੀਨਾ, ਮਨਵੀਰ ਸਿੰਘ ਬੱਲ, ਦਿਲਬਾਗ ਸਿੰਘ ਮਾਨ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ ਸੰਧੂ, ਦਲਜਿੰਦਰ ਸਿੰਘ, ਮਨਪ੍ਰੀਤ ਸਿੰਘ ਰੰਧਾਵਾ, ਮਨਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਪਵਾਰ, ਸੁਖਦੇਵ ਸਿੰਘ ਕੋਟਲਾ, ਨਿਰਮਲਜੀਤ ਸਿੰਘ ਸੋਹਲ, ਮੂਖਤਾਰ ਸਿੰਘ ਸੰਧੂ, ਪਰਮਜੀਤ ਸਿੰਘ ਮਾਨ, ਮਹਿੰਦਰਪਾਲ ਸਿੰਘ, ਇਕਬਾਲ ਸਿੰਘ ਖਾਨੋਵਾਲ, ਪਰਿਵਰਤਨ ਸਿੰਘ, ਗੁਰਕੀਰਤ ਸਿੰਘ, ਰਾਜਪਾਲ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਕਾਰਨ ਲੋਕਾਂ ਦਾ ਭਰੋਸਾ ਦਿਨੋਂ-ਦਿਨ ਵਧ ਰਿਹਾ ਹੈ- ਗ... ਅਗਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ ਦੋਸ਼ੀ ਕਾਬੂ
Ad Position 24