30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਵਿਖੇ ਸਹਿ ਅਕਾਦਮਕ ਇੰਟਰ ਕਲਾਸ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 05-05-2026
ਹਰੀਕੇ ਪੱਤਣ, 4 ਮਈ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਵਿਖੇ ਵਿਦਿਆਰਥੀਆਂ ਦੀ ਇਨਵੈਸਟੀਚਰ ਸੈਰੇਮਨੀ ਅਤੇ ਸਹਿ ਅਕਾਦਮਕ ਇੰਟਰ ਕਲਾਸ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਸਿਮਰਨ ਧਾਲੀਵਾਲ ਉੱਘੇ ਕਹਾਣੀਕਾਰ ਤੇ ਐਸੋਸੀਏਟ ਪ੍ਰੋਫ਼ੈਸਰ (ਪੰਜਾਬੀ ਵਿਭਾਗ ਸਰਕਾਰੀ ਕਾਲਜ਼) ਦੁਆਰਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ | ਜਿਕਰਯੋਗ ਹੈ ਕਿ ਸਿਮਰਨ ਧਾਲੀਵਾਲ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਉੱਪਰ ਤਿੰਨ ਵਿਦਿਆਰਥੀ ਪੀ.ਐੱਚ.ਡੀ. ਅਤੇ ਤਿੰਨ ਐੱਮ.ਫਿਲ ਕਰ ਚੁੱਕੇ ਹਨ | ਇਨ੍ਹਾਂ ਨੂੰ ਭਾਰਤ ਸਰਕਾਰ ਮਨਿਸਟਰੀ ਆਫ਼ ਕਲਚਰ ਦੀ ਸ਼ਾਖਾ ਸਾਹਿਤ ਅਕਾਦਮੀ ਵਲੋਂ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਵਿਦਿਆਰਥੀਆਂ ਦੇ ਇੰਟਰ ਕਲਾਸਿਜ ਐਂਟਰਪਰੇਨੂਯਰ, ਨਿਊਜ਼ ਐਂਕਰ, ਐਂਡ ਸ਼ੌਅ, ਰੇਡੀਓ ਜਾੱਕੀ ਵਰਗੀਆਂ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਬਾਖੂਬੀ ਕੀਤਾ | ਜੇਤੂਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਚੁਣੇ ਹੋਏ ਸਕੂਲ ਪ੍ਰਤੀਨਿਧੀਆਂ, ਸਕੂਲ ਪ੍ਰੀਫ਼ੈਕਟਸ , ਸਕੂਲ ਪ੍ਰੀਕਰਸਰਜ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਸਹੁੰ ਪਿ੍ੰਸੀਪਲ ਸੰਦੀਪ ਕੌਰ ਵਲੋਂ ਚੁਕਾਈ ਗਈ ਅਤੇ ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਅਤੇ ਮੁੱਖ ਮਹਿਮਾਨ ਸਿਮਰਨ ਧਾਲੀਵਾਲ ਵਲੋਂ ਵਿਦਿਆਰਥੀਆਂ ਨੂੰ ਸਟਰਾਈਪਜ਼ ਤੇ ਬੈਜਸ ਲਗਾਏ ਗਏ | ਸਿਮਰਨ ਧਾਲੀਵਾਲ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਸਾਹਿਤ ਪ੍ਰੇਮੀ ਬਣਨ ਦੇ ਨਾਲ- ਨਾਲ ਕਲਾ ਪ੍ਰੇਮੀ ਅਤੇ ਸਮੇਂ ਦੇ ਹਾਣੀ ਬਣਨ ਲਈ ਉਤਸ਼ਾਹਿਤ ਕੀਤਾ ਉਨਾ ਕਿਹਾ ਕਿ ਕਲਾ ਹੀ ਸਾਨੂੰ ਸਮਾਜ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ | ਸਕੂਲ ਦੇ ਐੱਮ. ਡੀ. ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸਹਿਣਸ਼ੀਲਤਾ ਦੇ ਗੁਣਾਂ ਨੂੰ ਧਾਰਨ ਕਰਨ ਲਈ ਪ੍ਰੇਰਿਤ ਕਰਦਿਆਂ ਮੋਬਾਇਲ ਅਤੇ ਗਲਤ ਕੰਟੈਂਟ ਤੋਂ ਦੂਰ ਰਹਿਣ ਲਈ ਕਿਹਾ | ਉੁਨ੍ਹਾਂ ਨੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪੌਸ਼ਟਿਕ ਅਤੇ ਸਾਦਾ ਭੋਜਨ ਖਾਣ ਲਈ ਕਿਹਾ | ਬਾਬੇ ਨਾਨਕ ਦੀ ਕਿਰਤ ਦੇ ਸਿਧਾਂਤ ਨੂੰ ਬਖੂਬੀ ਸਮਝਾਇਆ | ਸਕੂਲ ਮੈਨੇਜਿੰਗ ਡਾਇਰੈਕਟਰ ਅਤੇ ਪਿ੍ੰਸੀਪਲ ਵਲੋਂ ਸਿਮਰਨ ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਮੈਡਮ ਵਲੋਂ ਉਨ੍ਹਾਂ ਨੂੰ ਆਪਣੀਆਂ ਲਿਖੀਆਂ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਕੁਲਜੀਤ ਕੌਰ ਦੁਆਰਾ ਬਾਖੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਸਕੂਲ ਤੇ ਇਲਾਕੇ ਦਾ ਨਾਂਅ ਚਮਕਾਇਆ <br/> ਅਗਲੀ ਖ਼ਬਰ ਵਿਦਿਆਰਥਣ ਅਨੁਰੀਤ ਕੌਰ ਨੂੰ ਗ੍ਰਾਮ ਪੰਚਾਇਤ ਗੋਇੰਦਵਾਲ ਸਾਹਿਬ ਨੇ ਕੀਤਾ ਸਨਮਾਨਿਤ <br/>
Ad Position 24