13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਾਜਪਾ ਵਲੋਂ ਬੰਗਾਲ, ਆਸਾਮ ਤੇ ਪੁਡੂਚੇਰੀ ਦੀ ਜਿੱਤ ਤੋਂ ਬਾਅਦ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣੇਗੀ- ਵੇਈਪੂੲੀਂ, ਭੁੱਲਰ <br/>

Ad Position 21
No active advertisement
ਅਜੀਤ ਡੈਸਕ 06-05-2026
ਫਤਿਆਬਾਦ, 5 ਮਈ (ਹਰਵਿੰਦਰ ਸਿੰਘ ਧੂੰਦਾ)- ਭਾਜਪਾ ਦੇ ਹੱਕ ਵਿਚ ਬੰਗਾਲ, ਅਸਾਮ ਤੇ ਪਾਂਡੂਚੇਰੀ ਦੀ ਸ਼ਾਨਦਾਰ ਜਿੱਤ ਦੇ ਆਏ ਫ਼ੈਸਲੇ ਤੋਂ ਬਾਅਦ ਪੰਜਾਬ ਭਾਜਪਾ ਦੇ ਵਰਕਰਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਾ. ਅਵਤਾਰ ਸਿੰਘ ਵੇਈਾਪੂਈ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਅਤੇ ਸਤਨਾਮ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਨੇ ਕਿਹਾ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਰੋਜ਼ਾਨਾ ਗੈਂਗਸਟਰਵਾਦ, ਨਿੱਤ ਚੱਲ ਰਹੀਆਂ ਗੋਲੀਆਂ ਹਰ ਦਿਨ ਨਸ਼ਿਆਂ ਨਾਲ ਮਰ ਰਹੇ ਮਾਵਾਂ ਦੇ ਨੌਜਵਾਨ ਪੁੱਤ, ਨਸ਼ੇ ਦਾ ਵੱਧ ਰਿਹਾ ਰੁਝਾਨ, ਨਿੱਤ ਦਿਨ ਆ ਰਹੀਆਂ ਫਿਰੌਤੀਆਂ ਦੀਆਂ ਕਾਲਾਂ ਤੋਂ ਲੋਕ ਤੰਗ ਆ ਚੁੱਕੇ ਹਨ | ਪੰਜਾਬ ਵਿਚ ਨਵੀਂ ਇੰਡਸਟਰੀ ਲਗਾਉਣ ਵਾਸਤੇ ਕੋਈ ਚਾਹਵਾਨ ਨਹੀਂ, ਪੁਰਾਣੀਆਂ ਇੰਡਸਟਰੀਆਂ ਛੱਡ ਕੇ ਲੋਕ ਜਾਣ ਨੂੰ ਪਹਿਲ ਦੇ ਰਹੇ ਹਨ, ਮੁਲਾਜ਼ਮ ਵਰਗ ਦੇ ਡੀ.ਏ. ਦਾ ਬਕਾਇਆ ਦੱਬਿਆ ਜਾ ਰਿਹਾ ਹੈ, ਮੁਲਾਜ਼ਮ ਵਰਗ ਅਦਾਲਤ ਦਾ ਰੁੱਖ ਕਰ ਰਿਹਾ ਹੈ, ਨਿਤ ਦਿਨ ਕਰਜਾ ਚੁੱਕ ਕੇ 'ਆਪ' ਸਰਕਾਰ ਡੰਗ ਟਪਾਈ ਕਰ ਰਹੀ ਹੈ | ਅਖੀਰ ਵਿਚ ਡਾ. ਵੇਈਾ ਪੂਈ ਨੇ ਕਿਹਾ ਕੇ ਪੰਜਾਬ ਦੇ ਲੋਕ 27 ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਡਾ. ਵੇਈਾਪੂਈ ਨੇ ਕਿਹਾ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਵਰਕਰ ਰਾਤ ਦਿਨ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ | ਇਸ ਮੌਕੇ ਬਚਿੱਤਰ ਸਿੰਘ ਅਲਵਾਲਪੁਰ, ਸਰਪੰਚ ਗੁਰਪਾਲ ਸਿੰਘ ਵਰਿ੍ਹਆਂ, ਬਾਪੂ ਬਲਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਰਾਣਾ ਗੰਡੀਵਿੰਡ ਮੰਡਲ ਪ੍ਰਧਾਨ, ਕੁਲਦੀਪ ਸਿੰਘ ਮੱਲਮੋਹਰੀ ਮੰਡਲ ਪ੍ਰਧਾਨ ਨੌਰੰਗਬਾਦ, ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ, ਨਰਿੰਦਰ ਸਿੰਘ ਮੰਡਲ ਪ੍ਰਧਾਨ, ਪੁਸ਼ਪਿੰਦਰ ਸਿੰਘ ਬ੍ਰਹਮਪੁਰਾ ਮੰਡਲ ਪ੍ਰਧਾਨ, ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ, ਲਖਵਿੰਦਰ ਸਿੰਘ, ਅਜਮੇਰ ਸਿੰਘ ਖੇਲਾ, ਪ੍ਰਗਟ ਸਿੰਘ ਬਾਠ, ਸੁਭਾਸ਼ ਬਾਠ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਸਣ ਗੈਸ ਏਜੰਸੀ ਅੱਡਾ ਝਬਾਲ ਵਿਖੇ ਗੈਸ ਸਿਲੰਡਰ ਲੈਣ ਲਈ ਖੱਜਲ ਖ਼ਰਾਬ ਹੋ ਰਹੇ ਲੋਕ <br/> ਅਗਲੀ ਖ਼ਬਰ ਮਿਸ਼ਨ ਸਮਰੱਥ 4.0 ਤਹਿਤ ਸਕੂਲਾਂ ਦੀ ਨਿਗਰਾਨੀ ਤੇਜ਼
Ad Position 24