ਤਰਨ ਤਾਰਨ, 6 ਮਈ (ਹਰਿੰਦਰ ਸਿੰਘ)-ਸੂਬਾ ਯੂਨੀਅਨ ਦੇ ਸੱਦੇ 'ਤੇ ਪ੍ਰਧਾਨ ਬਲਵਿੰਦਰ ਸਿੰਘ ਪ੍ਰਧਾਨਗੀ ਹੇਠ ਤਰਨ ਤਾਰਨ ਕਮੇਟੀ ਘਰ (ਨਗਰ ਕੌਂਸਲ ਦਫ਼ਤਰ) ਵਿਖੇ ਕੱਚੇ ਕਾਮਿਆਂ ਵਲੋਂ ਹੜ੍ਹਤਾਲ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਲਗਾਤਾਰ ਸਰਕਾਰ ਵਲੋਂ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ | ਸਰਕਾਰ ਦੀ ਡੰਗ ਟਪਾਊ ਨੀਤੀ ਤੋਂ ਮੁਲਾਜ਼ਮ ਬਹੁਤ ਖ਼ਫਾ ਹਨ, ਜਿਸ ਕਰਕੇ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਅਤੇ ਆਪਣੇ ਹੱਕ ਲੈਣ ਲਈ ਅਣਮਿਥੇ ਸਮੇਂ ਤੋਂ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਮੁਲਾਜ਼ਮਾਂ ਦੇ ਮਸਲੇ, ਜਿੰਨਾਂ ਵਿਚ ਕੱਚੇ ਕਾਮੇ ਪੱਕੇ ਕਰਨਾ, ਮੁਲਾਜ਼ਮਾਂ ਦਾ ਰਹਿੰਦਾ ਡੀ.ਏ. ਨਾ ਦੇਣਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਰਹਿੰਦਾ ਪੇ ਕਮਿਸ਼ਨ ਦਾ ਬਕਾਇਆ ਨਾ ਦੇਣਾ | ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੜ੍ਹਤਾਲ ਇਸੇ ਤਰ੍ਹਾਂ ਜਾਰੀ ਰਹੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ, ਜ਼ਿਲ੍ਹਾ ਕੈਸ਼ੀਅਰ ਦਵਿੰਦਰ ਸਿੰਘ, ਪੀ.ਡਬਲਯੂ.ਡੀ. ਦੇ ਸੂਬਾ ਪ੍ਰਧਾਨ ਸਤਨਾਮ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਨਛੱਤਰ ਸਿੰਘ, ਡੈਮੋਕੇਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਸਿੰਘ ਠੱਠਗੜ੍ਹ, ਜੱਜਪਾਲ, ਰਾਮ ਪ੍ਰਕਾਸ਼, ਤਿਲਕ ਰਾਜ, ਰਾਜ ਕੁਮਾਰ, ਨਿੰਦੀ, ਸਤਨਾਮ ਸਿੰਘ, ਕਾਲਾ, ਕਮਲੇਸ਼, ਸੰਤੋਸ਼, ਆਸ਼ੂ, ਸਾਹਿਬ ਸਿੰਘ, ਦਲੀਪ ਸਿੰਘ, ਸਾਜਨ, ਸੁਨੀਲ, ਸਵਰਾਜ, ਲਾਡੀ, ਜਸਪਾਲ, ਸੋਨੀਆ, ਭੋਲੀ, ਜਸਪਾਲ ਆਦਿ ਹਾਜ਼ਰ ਸਨ |