28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਿੰਪਸ ਇੰਸਟੀਚਿਊਟ ਰਾਣੀ ਵਲਾਹ ਵਿਖੇ 'ਮਾਂ ਦਿਵਸ' ਮਨਾਇਆ <br/>

Ad Position 21
No active advertisement
ਅਜੀਤ ਡੈਸਕ 11-05-2026
ਚੋਹਲਾ ਸਾਹਿਬ, 10 ਮਈ (ਬਲਵਿੰਦਰ ਸਿੰਘ)-ਇਨਸਾਨ ਦੀ ਜਿੰਦਗੀ ਵਿਚ ਮਾਂ ਉਹ ਰੌਸ਼ਨੀ ਹੁੰਦੀ ਹੈ, ਜੋ ਆਪਣੇ ਆਪ ਨੂੰ ਸਾੜ ਕੇ ਵੀ ਬੱਚਿਆਂ ਦੇ ਰਸਤੇ ਚਾਨਣ ਕਰਦੀ ਰਹਿੰਦੀ ਹੈ | ਮਾਂ ਦੀ ਮਮਤਾ ਕਿਸੇ ਦਰਿਆ ਵਾਂਗ ਹੁੰਦੀ ਹੈ, ਜੋ ਨਿਰੰਤਰ ਵਗਦੀ ਹੈ ਅਤੇ ਨਿਸ਼ਕਾਮ ਤੇ ਪਵਿੱਤਰ ਹੈ | ਇਸੇ ਅਮਰ ਮਮਤਾ ਨੂੰ ਨਮਨ ਕਰਨ ਲਈ ਸਕੂਲ ਵਿਖੇ ਮਾਂ ਦਿਵਸ ਬੜੀ ਸ਼ਰਧਾ, ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਮਾਂ ਦੀ ਮਹੱਤਤਾ ਨੂੰ ਸਮਰਪਿਤ ਗੀਤ, ਕਵਿਤਾਵਾਂ ਅਤੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸ਼ੱਸ਼ੀ ਸ਼ਰਮਾ, ਐਜ਼ੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਗੁਲਵਿੰਦਰ ਸਿੰਘ ਸੰਧੂ, ਮਦਨ ਪਠਾਣੀਆ, ਪਿ੍ੰਸੀਪਲ ਨਿਰਭੈ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਸਿਰਫ਼ ਇਕ ਰਿਸ਼ਤਾ ਨਹੀਂ, ਸਗੋਂ ਉਹ ਰੱਬੀ ਨੇਮਤ ਹੈ, ਜਿਸਦੀ ਗੋਦ ਵਿਚ ਮਨੁੱਖ ਸਭ ਤੋਂ ਪਹਿਲਾਂ ਪਿਆਰ, ਸਬਰ ਅਤੇ ਸੰਸਕਾਰਾਂ ਦਾ ਪਾਠ ਸਿੱਖਦਾ ਹੈ | ਸਮਾਗਮ ਦੇ ਅੰਤ ਵਿਚ ਸਭ ਨੇ ਮਾਂ ਦੀ ਸਿਹਤ, ਖੁਸ਼ਹਾਲੀ ਅਤੇ ਲੰਬੀ ਉਮਰ ਲਈ ਅਰਦਾਸ ਕੀਤੀ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਰਕਰਾਂ ਵਲੋਂ ਤਰਨ ਤਾਰਨ ਦੇ ਮੁੱਖ ਦਫ਼ਤਰ ਅੱਗੇ ਕੀਤੇ ਹੰਗਾਮੇ ਦੀ ਭਾਜਪਾ ਨੇ ਕੀਤੀ ਸਖ਼ਤ ਨਿਖੇਧੀ <br/> ਅਗਲੀ ਖ਼ਬਰ ਭਾਕਿਯੂ (ਕਾਦੀਆਂ) ਅੱਜ ਜ਼ਿਲ੍ਹਾ ਮੈਨੇਜਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਤਰਨ ਤਾਰਨ ਅੱਗੇ ਦੇਵੇਗੀ ਧਰਨਾ - ਡੱਲ <br/>
Ad Position 24