17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਰਿਵਰਡੇਲ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 13-05-2026
ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)-ਰਿਵਰਡੇਲ ਪਬਲਿਕ ਸਕੂਲ ਭਰੋਵਾਲ ਵਿਖੇ ਮਾਂ ਦਿਵਸ ਮਨਾਇਆ | ਇਸ ਮੌਕੇ 'ਤੇ ਬੱਚੇ ਬੜੇ ਉਤਸ਼ਾਹ ਨਾਲ ਮਾਂ ਦਿਵਸ ਤੇ ਲੇਖ ਬੋਲਣ ਦੀ ਤਿਆਰੀ ਕਰਕੇ ਆਏ | ਕੁਝ ਬੱਚਿਆਂ ਨੇ ਮਾਂ ਤੇ ਗੀਤ ਗਾਇਨ ਕੀਤੇ | ਖਾਸ ਕਰਕੇ ਛੋਟੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਤੀਸਰੀ ਜਮਾਤ ਦੇ ਬੱਚਿਆਂ ਨੇ ਕਵਿਤਾਵਾਂ ਬੋਲ ਕੇ ਸਭ ਨੂੰ ਝੂਮਣ ਲਗਾ ਦਿੱਤਾ | ਕਵਿਤਾਵਾਂ ਸੁਣ ਕੇ ਮਹਿਸੂਸ ਹੋ ਰਿਹਾ ਸੀ ਕਿ ਬੱਚੇ ਅਸਲੀਅਤ ਵਿਚ ਵੀ ਮਾਤਾ ਪਿਤਾ ਨੂੰ ਪਿਆਰ ਕਰਦੇ ਹਨ | ਬੱਚੇ ਛੋਟੇ -ਛੋਟੇ ਹੱਥਾਂ ਨਾਲ ਪੋਸਟਰ ਤਿਆਰ ਕਰ ਕੇ ਲਿਆਏ | ਚੌਥੀ ਜਮਾਤ ਦੀ ਵਿਦਿਆਰਥਣ ਪ੍ਰਭਜੀਤ ਕੌਰ ਨੇ ਮਾਵਾਂ ਠੰਡੀਆਂ ਛਾਵਾਂ ਕਵਿਤਾ ਬੋਲ ਕੇ ਸਾਰਿਆਂ ਨੂੰ ਹੁਲਾਰੇ ਲੈਣ ਲਈ ਮਜਬੂਰ ਕਰ ਦਿੱਤਾ | ਇੰਟਰ ਹਾਊਸ ਮੁਕਾਬਲਿਆਂ ਵਿਚ ਲਿਲੀ ਹਾਊਸ ਪਹਿਲੇ ਨੰਬਰ 'ਤੇ ਰਿਹਾ | ਅਧਿਆਪਕਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਬੱਚਿਆਂ ਨੂੰ ਮਾਤਾ-ਪਿਤਾ ਦਾ ਸਤਿਕਾਰ ਤਹਿ ਦਿਲੋਂ ਕਰਨਾ ਚਾਹੀਦਾ ਹੈ | ਖਾਸ ਕਰਕੇ ਮਾਵਾਂ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਉਣਾ ਚਾਹੀਦਾ ਹੈ | ਪਿ੍ੰਸੀਪਲ ਸੁਖਦੇਵ ਸਿੰਘ ਖ਼ਾਨ ਨੇ ਬੱਚਿਆਂ ਦੀ ਪ੍ਰਤੀਯੋਗਤਾ ਦੀ ਪ੍ਰਸੰਸਾਂ ਕੀਤੀ | ਉਨ੍ਹਾਂ ਨੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਮਾਤਾ-ਪਿਤਾ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ | ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਪਿੱਛੇ ਆਪਣਾ ਜੀਵਨ ਦਾਅ ਤੇ ਲਗਾ ਦਿੰਦੇ ਹਨ | ਡਾਇਰੈਕਟਰ ਅਮਰੀਕ ਕੌਰ ਗਿੱਲ ਨੇ ਬੱਚਿਆਂ ਨੂੰ ਇਸ ਦਿਨ ਤੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ | ਪ੍ਰਬੰਧਕ ਸਰਬਮਾਨ ਸਿੰਘ (ਰਿੱਚੀ) ਗਿੱਲ ਨੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਮਾਤਾ -ਪਿਤਾ ਦੀ ਆਗਿਆ ਦਾ ਪਾਲਣ ਕਰੋ | ਡੀ. ਪੀ. ਕਵਲਜੀਤ ਕੌਰ ਨੇ ਬੱਚਿਆਂ ਨੂੰ ਅਨੁਸ਼ਾਸਨ ਕਾਇਮ ਕਰਨ ਦੀ ਤਾਕੀਦ ਕੀਤੀ | ਅਖੀਰ ਵਿਚ ਪਿ੍ੰਸੀਪਲ ਸੁਖਦੇਵ ਸਿੰਘ ਖ਼ਾਨ ਨੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਦੇ ਸਹਿਯੋਗ ਨਾਲ ਹੀ ਘਰ ਪਰਿਵਾਰ ਵਧੀਆ ਬਣਦਾ ਹੈ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਖ਼ੁਦਕੁਸ਼ੀ ਦਾ- ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ 'ਤੇ ਕੇਸ ਦਰਜ ਅਗਲੀ ਖ਼ਬਰ ਲੋਕ ਲਹਿਰ ਪਾਰਟੀ ਨੇ ਘਰੇਲ਼ੂ ਗੈਸ ਦੀ ਸਪਲਾਈ ਛੇਤੀ ਕਰਵਾਉਣ ਸੰਬੰਧੀ ਏ. ਡੀ. ਸੀ. ਨੂੰ ਮੰਗ ਪੱਤਰ ਸੌਂਪਿਆ <br/>
Ad Position 24