17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

-ਮਾਮਲਾ ਖ਼ੁਦਕੁਸ਼ੀ ਦਾ- ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ 'ਤੇ ਕੇਸ ਦਰਜ

Ad Position 21
No active advertisement
ਅਜੀਤ ਡੈਸਕ 13-05-2026

ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਪਾਤੜਾਂ ਵਿਖੇ ਇਕ ਵਿਅਕਤੀ ਦੀ ਹੋਈ ਮੌਤ ਦੇ ਸੰਬੰਧ 'ਚ ਪੁਲਿਸ ਨੇ ਕੁਝ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ | ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਸੰਬੰਧ 'ਚ ਪੁਲਿਸ ਨੇ ਕੇਸ ਦਰਜ ਕਰਨ ਮਗਰੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜਗਮੀਤ ਸਿੰਘ ਵਾਸੀ ਪਿੰਡ ਹਰਿਆਉ ਨੇ ਦੱਸਿਆ ਹੈ ਕਿ ਮੇਰਾ ਰਾਮ ਨਾਥ ਵਾਸੀ ਪਾਤੜਾਂ ਨਾਲ ਨੇੜੇ ਖਾਟੂ ਸ਼ਾਮ ਮੰਦਰ ਪਾਤੜਾਂ ਨੇੜੇ ਇਕ ਸਾਂਝਾ ਸੈਲਰ ਹੈ | ਜਿਸ ਵਿਚ ਸਾਲ 2018 ਤੋਂ ਆਪਸ ਵਿਚ ਸਾਂਝਾ ਕਾਰੋਬਾਰ ਕਰ ਰਹੇ ਹਾਂ ਅਤੇ 15 ਅਪ੍ਰੈਲ 2026 ਨੂੰ ਰਾਮ ਨਾਥ ਨੇ ਕਿਸੇ ਕਾਰਨ ਕਰਕੇ ਆਤਮ ਹੱਤਿਆ ਕਰ ਲਈ ਸੀ |
ਇਸ ਦਾ ਸਸਕਾਰ ਕਰ ਦਿੱਤਾ ਗਿਆ ਸੀ ਜੋ ਮੁੱਦਈ ਹੋਰਾਂ ਵਲੋਂ ਆਪਣੇ ਤੌਰ 'ਤੇ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਕੁਝ ਅਣਪਛਾਤੇ ਵਿਅਕਤੀ ਰਾਮ ਨਾਥ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਹੇ ਸਨ | ਜਿਸ ਕਾਰਨ ਰਾਮ ਨਾਥ ਨੇ ਆਤਮ ਹੱਤਿਆ ਕਰ ਲਈ ਸੀ | ਪੁਲਿਸ ਨੇ ਇਨਾਂ ਬਿਆਨਾਂ ਦੇ ਅਧਾਰ 'ਤੇ ਪੜਤਾਲ ਕਰਨ ਮਗਰੋਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਸੰਧੂ ਦੀ ਅਗਵਾਈ 'ਚ ਘੱਗਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਫਰੀਜ਼ ਅਗਲੀ ਖ਼ਬਰ ਰਿਵਰਡੇਲ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24