17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡੀ.ਐਸ.ਪੀ. ਸੰਧੂ ਦੀ ਅਗਵਾਈ 'ਚ ਘੱਗਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਫਰੀਜ਼

Ad Position 21
No active advertisement
ਅਜੀਤ ਡੈਸਕ 13-05-2026
ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਸਬ ਡਬੀਜਨ ਪਾਤੜਾਂ ਦੀ ਪੁਲਿਸ ਵਲੋਂ ਨਸ਼ਾ ਤਸਰਕਰਾਂ ਦੇ ਖਿਲਾਫ ਆਪਣੀ ਕਰਵਾਈ ਜਾਰੀ ਰੱਖਦਿਆਂ ਥਾਣਾ ਘੱਗਾ ਦੀ ਪੁਲਿਸ ਵਲੋਂ ਪਿੰਡ ਦੇਧਨਾਂ ਵਿਖੇ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ. ਪਾਤੜਾਂ ਅਤੇ ਥਾਣਾ ਮੁਖੀ ਜੈਦੀਪ ਸ਼ਰਮਾ ਦੀ ਅਗਵਾਈ 'ਚ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕਰਨ ਦੇ ਉਨਾਂ ਦੇ ਘਰਾਂ ਨੋਟਿਸ ਲਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ ਪਾਤੜਾਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਜਾਰੀ ਰੱਖਦਿਆਂ ਡੀ.ਜੀ.ਪੰਜਾਬ ਗੌਰਵ ਯਾਦਵ, ਵਰਣ ਸ਼ਰਮਾ ਐਸ.ਐਸ.ਪੀ. ਪਟਿਆਲਾ ਦੇ ਆਦੇਸ਼ਾਂ 'ਤੇ ਕਾਰਵਾਈ ਜਾਰੀ ਰੱਖਦਿਆਂ ਪਿੰਡ ਦੇਧਨਾਂ ਦੇ ਰਹਿਣ ਵਾਲੇ ਜਗਸੀਰ ਸਿੰਘ ਅਤੇ ਸਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਕੇ ਇਨਾਂ ਤੋਂ ਸਾਲ 2025 'ਚ 1100 ਨਸ਼ੀਲੀਆਂ ਗੋਲੀਆਂ ਅਤੇ ਮੋਟਸਾਇਕਲ ਬਰਾਮਦ ਕੀਤਾ ਗਿਆ ਸੀ ਅਤੇ ਇਨਾਂ ਵਿਅਕਤੀਆਂ ਤੋਂ ਦੌਰਾਨੇ ਪੁੱਛਗਿੱਛ, ਸੁਖਵਿੰਦਰ ਸਿੰਘ ਅਤੇ ਅਤੇ ਜਸਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ | ਇਨਾਂ ਕੋਲੋਂ ਬਰਾਮਦ ਹੋਇਆ ਨਸ਼ਾ ਕਮਰਸ਼ੀਅਲ ਹੋਣ ਕਰਕੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਐਨ.ਡੀ.ਪੀ.ਸੀ. ਐਕਟ ਤਹਿਤ ਜਸਪਾਲ ਸਿੰਘ ਦੀ 166.66 ਸਕੇਅਰ ਫੁੱਟ ਜਿਸ ਦੀ ਕੀਮਤ 17.8100 ਸੁਖਵਿੰਦਰ ਸਿੰਘ ਦੀ ਜਾਇਦਾਦ 319 ਸਕੇਅਰ ਫੁੱਟ ਜਿਸ ਦੀ ਕੀਮਤ 20.35000 ਹੈ ਨੂੰ ਫਰੀਜ਼ ਕੀਤੇ ਜਾਣ ਤੇ ਨੋਟਿਸ ਇਨਾਂ ਦੇ ਘਰਾਂ ਤੇ ਲਾ ਦਿੱਤੇ ਗਏ ਹਨ | ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਸੰਬੰਧੀ ਕੋਈ ਵੀ ਜਾਣਕਾਰੀ ਸਰਕਾਰ ਵਲੋਂ ਜਾਰੀ ਕੀਤੀ ਗਈ ਐਪ 'ਤੇ ਪਾ ਕੇ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਬਣਨ ਅਤੇ ਉਨਾਂ ਕਿਹਾ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਪਾਤੜਾਂ ਪੁਲਿਸ ਵਲੋਂ ਪਿੰਡ ਦੇਧਨਾਂ ਅਤੇ ਪਾਤੜਾਂ ਦੀ ਇਕ ਬਸਤੀ 'ਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ | ਪੱਤਰਕਾਰਾਂ ਵਲੋਂ ਪਿੰਡ ਨਿਆਲ ਵਿਚ ਵਿਕ ਰਹੇ ਨਸ਼ੇ ਸੰਬੰਧੀ ਧਿਆਂਨ ਦਿਵਾਏ ਜਾਣ 'ਤੇ ਉਨਾਂ ਕਿਹਾ ਕਿ ਜੇਕਰ ਇਸ ਪਿੰਡ ਵਿਚ ਨਸ਼ਾ ਤਸਕਰੀ ਕਰਦਾ ਕੋਈ ਪਾਇਆ ਗਿਆ ਤਾਂ ਉਨਾਂ ਖਿਲ਼ਾਫ ਵੀ ਛੇਤੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਐਸ. ਐਚ. ਓ. ਦਿਲਬਾਗ ਸਿੰਘ ਬਣੇ ਇੰਸਪੈਕਟਰ ਅਗਲੀ ਖ਼ਬਰ -ਮਾਮਲਾ ਖ਼ੁਦਕੁਸ਼ੀ ਦਾ- ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ 'ਤੇ ਕੇਸ ਦਰਜ
Ad Position 24