25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-05-2026
ਤਰਨ ਤਾਰਨ, 20 ਮਈ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਨਾਬਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਤੋਂ ਇਲਾਵਾ ਇਸ ਕੰਮ ਵਿਚ ਉਸ ਦਾ ਸਾਥ ਦੇਣ 'ਤੇ 2 ਔਰਤਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਹੈ | ਥਾਣਾ ਵੈਰੋਂਵਾਲ ਵਿਖੇ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਚਾਚੀ ਕਿਰਨਦੀਪ ਕੌਰ ਨੇ ਕਰੀਬ 3 ਮਹੀਨੇ ਪਹਿਲਾ ਮੇਰੀ ਗੱਲਬਾਤ ਆਪਣੇ ਮੋਬਾਇਲ ਫੋਨ ਤੋੋਂ ਉਮ ਪ੍ਰਕਾਸ ਸਿੰਘ ਉਰਫ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਆਸਲ ਪੱਟੀ ਨਾਲ ਕਰਵਾ ਦਿੱਤੀ ਤੇ ਮੈਨੂੰ ਮੇਰੀ ਚਾਚੀ ਨੇ ਡਰਾਇਆ ਕੇ ਜੇਕਰ ਤੂੰ ਇਸ ਮੁੰਡੇ ਨਾਲ ਗੱਲ ਨਾ ਕੀਤੀ ਤਾਂ ਮੈਂ ਤੇਰੇ ਘਰਦਿਆਂ ਦਾ ਨੁਕਸਾਨ ਕਰਵਾ ਦੇਵਾਗੀ | ਉਮ ਪ੍ਰਕਾਸ ਸਿੰਘ ਉਰਫ ਕਰਨ ਮੇਰੀ ਚਾਚੀ ਦੇ ਘਰ ਆਉਂਦਾ ਸੀ ਤੇ ਮੈਨੂੰ ਵਿਆਹ ਦਾ ਝਾਂਸਾ ਦੇ ਕਿ ਮੇਰੇ ਨਾਲ ਜਬਰ ਜਨਾਹ ਕਰਦਾ ਰਿਹਾ | 23 ਅਪੈ੍ਰੈਲ ਨੂੰ ਮੇਰੀ ਚਾਚੀ ਕਿਰਨਦੀਪ ਕੌਰ ਅਤੇ ਉਸਦੀ ਭੈਣ ਕਾਜਲ ਨੇ ਮੈਨੂੰ ਘਰੋਂ ਆਵਾਜ਼ ਮਾਰੀ ਕੇ ਕਿਹਾ ਕਿ ਉਮ ਪ੍ਰਕਾਸ ਸਿੰਘ ਦਾ ਫ਼ੋਨ ਆਇਆ ਹੈ ਜੋ ਆਪਣੇ ਬੱਸ ਅੱਡੇ ਤੋੋਂ ਥੋੜਾ ਪਿੱਛੇ ਖੜਾ ਹੈ, ਉਸ ਨੂੰ ਜਾ ਕਿ ਮਿਲ | ਮੈੈਂ ਮਨਾ ਕੀਤਾ ਤਾ ਮੇਰੀ ਚਾਚੀ ਨੇ ਫਿਰ ਮੈਨੂੰ ਧਮਕੀ ਦਿੱਤੀ ਤਾਂ ਮੈਂ ਡਰਦੀ ਮਾਰੀ ਪਿੰਡ ਮੀਆਂਵਿੰਡ ਦੇ ਬੱਸ ਅੱਡੇ 'ਤੇ ਚਲੀ ਗਈ ਤਾ ਜਿੱਥੇ ਉਮ ਪ੍ਰਕਾਸ ਸਿੰਘ ਉਰਫ ਕਰਨ ਮੋਟਰ ਸਾਇਕਲ 'ਤੇ ਖੜਾ ਸੀ ਜੋ ਮੈਨੂੰ ਵਰਗਲਾ ਫੁਸਲਾ ਕਿ ਵਿਆਹ ਦਾ ਝਾਂਸਾ ਦੇ ਕਿ ਮੈਨੂੰ ਕਿਤੇ ਅਣਦੱਸੀ ਜਗ੍ਹਾ 'ਤੇ ਲੈ ਗਿਆ ਤੇ ਮੇਰੀ ਮਰਜੀ ਤੋਂੋ ਬਿੰਨਾਂ ਮੇਰੇ ਨਾਲ ਜਬਰ ਜਨਾਹ ਕੀਤਾ | ਜਾਂਚ ਅਧਿਕਾਰੀ ਐੱਸ.ਆਈ. ਕਿਰਨਪਾਲ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਓਮ ਪ੍ਰਕਾਸ਼, ਕਿਰਨਦੀਪ ਕੌਰ ਵਾਸੀਅਨ ਮੀਆਂਵਿੰਡ ਅਤੇ ਕਾਜਲ ਵਾਸੀ ਖਡੂਰ ਸਾਹਿਬ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੀਆਂ ਮੰਗਾਂ ਲਾਗੂ ਕਰਨ-ਮੰਨਾ, ਮੱਲ੍ਹੀ
Ad Position 24