24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 21-05-2026
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ਉਰੂ ਕਰ ਦਿੱਤੀ ਹੈ | ਥਾਣਾ ਕੱਚਾ ਪੱਕਾ ਵਿਖੇ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਿਆਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਾਡੀ ਕੁੱਲ ਜ਼ਮੀਨ 19 ਕਨਾਲ 10 ਮਰਲੇ ਸੀ ਜਿਸਦੀ ਸਾਡੇ ਵਲੋੋਂ ਤਕਸੀਮ ਕਰਵਾਈ ਗਈ ਜੋ ਕਿ ਅਦਾਲਤ ਨਾਇਬ ਤਹਿਸੀਲਦਾਰ ਪੱਟੀ ਜੀ ਦੇ ਹੁਕਮ ਮਿਤੀ 28-10-2016 ਰਾਹੀਂ ਦਖ਼ਲ ਕਤੱਈ ਹੋਈ, ਜਿਸ ਦਾ ਇਤਕਾਲ ਨੰਬਰ ਵੀ ਤਕਸੀਮ ਵੀ ਮਨਜੂਰ ਹੋ ਚੁੱਕਾ ਹੈ ਅਤੇ ਇਹ ਜ਼ਮੀਨ 14 ਕਨਾਲ 8 ਮਰਲ ਜੋੋ ਹਰੀਕੇ ਤੋੋਂ ਭਿੱਖੀਵਿੰਡ ਰੋਡ ਪਿੰਡ ਦਿਆਲਪੁਰ ਵਿਖੇ ਪਾਦੀ ਹੈ, ਇਸ ਜ਼ਮੀਨ 'ਤੇ ਮਹਾਂਬੀਰ ਸਿੰਘ ਪੁੱਤਰ ਸਕੱਤਰ ਸਿੰਘ, ਨਿਰਭੈ ਸਿੰਘ ਪੁੱਤਰ ਅਵਤਾਰ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਨਿਰਭੈ ਸਿੰਘ ਸਾਰੇ ਵਾਸੀਅਨ ਦਿਆਲਪੁਰ ਵਲੋਂ ਧੱਕੇ ਨਾਲ ਕਬਜਾ ਕੀਤਾ ਹੋਇਆ ਸੀ, ਜੋ ਉਪ ਮੰਡਲ ਮੈਜਿਸਟ੍ਰੈਟ ਸਾਹਿਬ ਪੱਟੀ ਦੇ ਹੁਕਮ ਅਨੁਸਾਰ ਮਿਤੀ 12 ਜੂਨ 2025 ਨੂੰ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿਚ ਪੁਲਿਸ ਮਦਦ ਰਾਹੀ ਕਬਜਾ ਦਵਾ ਦਿੱਤਾ ਗਿਆ ਸੀ ਅਤੇ ਉਕਤ ਵਿਅਕਤੀਆਂ ਵਲੋਂ ਮਿਤੀ 13 ਜੂਨ 2025 ਨੂੰ ਦੁਬਾਰਾ ਕਬਜਾ ਕਰ ਲਿਆ | ਜਿਸ ਸਬੰਧੀ ਸਾਡੇ ਵਲੋੋਂ ਵੱਖ-ਵੱਖ ਸੀਨੀਅਰ ਅਫਸਰਾਂ ਨੂੰ ਇਸ ਸਬੰਧੀ ਦਰਖਾਸਤਾਂ ਦਿੱਤੀਆਂ ਗਈਆਂ ਸਨ ਫਿਰ ਵੀ ਸਾਨ ਨੂੰ ਉਹ ਜ਼ਮੀਨ ਵਿਚ ਕਾਸ਼ਤ ਨਹੀਂ ਕਰਨ ਦਿੰਦੇ ਅਤੇ ਸਾਨੂੰ ਜਾਨੋੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ ਜਿਨ੍ਹਾਂ ਵਲਾੋ ਹੁਣ ਤੱਕ ਦੋ ਫਸਲਾਂ ਦੀ ਕਾਸ਼ਤ ਵੀ ਕਰ ਲਈ ਹੈ | ਮੁਹਤਬਾਰ ਵਿਅਕਤੀ ਜ਼ਮੀਨ ਛੁਡਵਾਉਣ ਸਬੰਧੀ ਰਾਜੀਨਾਵਾ ਕਰਵਾਉਂੁਦੇ ਰਹੇ ਸੀ ਜੋ ਸਿਰੇ ਨਹੀ ਚੜ ਸਕਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ
Ad Position 24