24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਰਹੱਦੀ ਖੇਤਰ 'ਚ ਸਵਾਰੀਆਂ ਆਧੁਨਿਕ ਤੇ ਤੇਜ਼ਤਰਾਰ ਯੁੱਗ 'ਚ ਵੀ ਘੰਟਿਆਂਬੱਧੀ ਸਫ਼ਰ ਦੌਰਾਨ ਬੱਸਾਂ 'ਚ ਬੈਠਣ ਲਈ ਮਜ਼ਬੂਰ <br/>

Ad Position 21
No active advertisement
ਅਜੀਤ ਡੈਸਕ 22-05-2026
ਖੇਮਕਰਨ, 21 ਮਈ (ਰਾਕੇਸ਼ ਕੁਮਾਰ ਬਿੱਲਾ)-ਅੱਜ ਕੱਲ੍ਹ ਦੇ ਲਗਾਤਾਰ ਵੱਧਦੇ ਜਾ ਰਹੇ ਮਸ਼ੀਨਰੀ ਦੇ ਯੁੱਗ 'ਚ ਜਨਤਾ ਜਿਆਦਾ ਪਬਲਿਕ ਟ੍ਰਾਂਸਪੋਰਟ ਦੀ ਬਜਾਏ ਸਫ਼ਰ ਜਿਆਦਾ ਨਿੱਜੀ ਵਾਹਨਾਂ ਰਾਹੀਂ ਕਰਨ ਨੂੰ ਤਰਜੀਹ ਦੇ ਰਹੀ ਹੈ | ਰੋਜ਼ਾਨਾ ਹਜ਼ਾਰਾਂ ਦੀ ਤਦਾਦ 'ਚ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ ਸੜਕਾਂ 'ਤੇ ਘੁੰਮਦੀਆਂ ਹਨ, ਜਿਸ ਕਾਰਨ ਸੜਕ ਦੁਰਘਟਨਾਵਾਂ ਵੀ ਲਗਾਤਾਰ ਵੱਧਦੀਆ ਜਾ ਰਹੀਆਂ ਹਨ | ਹਰ ਰੋਜ਼ ਅਨੇਕਾਂ ਕੀਮਤੀ ਜਾਨਾਂ ਸੜਕਾਂ ਦੀ ਭੇਟ ਚੜ੍ਹਦੀਆਂ ਆ ਰਹੀਆਂ ਹਨ, ਪਰ ਬੜਾ ਅਫ਼ਸੋਸ ਹੈ ਕਿ ਇਨ੍ਹਾਂ ਘਟਨਾਵਾਂ ਰਾਹੀਂ ਪਰਿਵਾਰਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਵੱਲ ਸਮੇਂ-ਸਮੇਂ ਦੀਆਂ ਸਰਕਾਰਾਂ ਕੋਈ ਧਿਆਨ ਨਹੀ ਦੇ ਪਾ ਰਹੀਆਂ | ਇਸ ਕਰਕੇ ਅੱਜ ਵੀ ਕਾਫ਼ੀ ਤਬਕਾ ਆਪਣਾ ਸਫ਼ਰ ਪਬਲਿਕ ਟ੍ਰਾਂਸਪੋਰਟ ਰਾਹੀਂ ਕਰਨ ਨੂੰ ਪਹਿਲ ਦੇ ਰਿਹਾ ਹੈ | ਇਸਦੇ ਨਾਲ ਸੂਬਾ ਸਰਕਾਰਾਂ ਵਲੋੋਂ ਵੋਟ ਬੈਂਕ ਕਰਕੇ ਦਿੱਤੀ ਜਾ ਰਹੀ ਮੁਫ਼ਤ ਬੱਸ ਸਫ਼ਰ ਕਰਕੇ ਵੀ ਹੁਣ ਬੱਸਾਂ 'ਚ ਭੀੜ ਵੱਧਦੀ ਜਾ ਰਹੀ ਹੈ ਪਰ ਪਬਲਿਕ ਦਾ ਸਿਸਟਮ ਅਜੇ ਬਹੁਤ ਪੁਰਾਣਾ ਹੀ ਚੱਲ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਲਗਾਤਾਰ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰ ਅੱਜ ਤੱਕ ਭੁਗਤਦੇ ਆ ਰਹੇ ਹਨ | ਲੰਬੇ ਰੂਟਾਂ ਦੇ ਮੁਕਾਬਲੇ ਆਮ ਰੂਟਾਂ ਤੇ ਬੱਸਾਂ ਖ਼ਾਸ ਕਰਕੇ ਸਰਕਾਰੀ ਬੱਸਾਂ ਦੀ ਹਾਲਤ ਬਹੁਤ ਖਸਤਾ ਹੁੰਦੀ ਹੈ, ਜਿਹੜੀ ਰਸਤੇ 'ਚ ਕਿਸੇ ਵਕਤ ਰੁਕ ਜਾਂਦੀ ਹੈ | ਇਸਦੇ ਨਾਲ ਹੀ ਰੂਟਾਂ ਤੇ ਸਰਵਿਸ ਦਾ ਬੁਰਾ ਹਾਲ ਹੈ, ਸਮਾਂ ਸਾਰਣੀ ਪੁਰਾਣੀ ਹੈ, ਜਿਸ ਕਾਰਨ ਸਫ਼ਰ 'ਚ ਘੰਟਿਆਂਬੱਧੀ ਸਮਾਂ ਲੱਗਣਾ ਸਵਾਰੀਆਂ ਲਈ ਵੱਡੀ ਸਿਰਦਰਦੀ ਹੈ | ਸਰਹੱਦੀ ਖੇਤਰ ਵਿਚ ਪਬਲਿਕ ਬੱਸ ਸੇਵਾ ਦੀ ਹਾਲਤ ਲਗਾਤਾਰ ਨਿੱਘਰੀ ਜਾ ਰਹੀ ਹੈ, ਜਿਸ ਵੱਲ ਕਿਸੇ ਵੀ ਸਰਕਾਰ ਨੇ ਪੂਰਾ ਧਿਆਨ ਨਹੀ ਦਿੱਤਾ | ਖੇਮਕਰਨ ਕਸਬੇ ਤੋੋਂ ਅੰਮਿ੍ਤਸਰ ਦਾ ਫਾਸਲਾ ਕਰੀਬ 65 ਕਿਲੋਮੀਟਰ ਹੈ, ਜਿਸ ਵਿਚ ਮੰਡੀ ਅਮਰਕੋਟ, ਅਲਗੋ ਕੋਠੀ, ਭਿੱਖੀਵਿੰਡ, ਸੁਰਸਿੰਘ, ਗੱਗੋਬੂਹਾ ਤੇ ਝਬਾਲ ਮੇਨ ਸਟੇਸ਼ਨ ਪੈਂਦੇ ਹਨ, ਜਿੱਥੇ ਉਤਰਨ ਅਤੇ ਚੜਨ ਵਾਲੀਆਂ ਸਵਾਰੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੁੰਦੀ ਹੈ | ਇਸ ਰੂਟ 'ਤੇ ਸਰਕਾਰੀ ਬੱਸ ਸੇਵਾ ਦੇ ਨਾਲ ਦੋ ਨਿੱਜੀ ਟ੍ਰਾਂਸਪੋਰਟ ਦੇ ਰੂਟ ਹਨ, ਪਰ ਇਸ ਰੂਟ ਤੇ ਸਮਾਂ ਸਾਰਨੀ ਬਹੁਤ ਵਰੇ੍ਹ ਪੁਰਾਣੀ ਹੈ | ਇਸ ਰੂਟ 'ਤੇ ਸਵਾਰੀਆਂ ਨੂੰ ਅੰਮਿ੍ਤਸਰ ਜਾਣ ਲਈ ਕਰੀਬ ਤਿੰਨ ਘੰਟੇ ਲੱਗਦੇ ਹਨ | ਨਿੱਜੀ ਕੰਪਨੀਆਂ ਦੀਆਂ ਬੱਸਾਂ ਵੀ ਕੁਝ ਕੁ ਬਿਹਤਰ ਹਾਲਤ ਵਿਚ ਹਨ | ਸਵਾਰੀਆਂ ਨੂੰ ਖਾਸ ਕਰਕੇ ਗਰਮੀਆਂ ਵਿਚ ਸਫ਼ਰ ਨਰਕ ਭਰਿਆ ਮਹਿਸੂਸ ਹੁੰਦਾ ਹੈ ਕਿਉਂਕਿ ਖੇਮਕਰਨ ਤੋੋਂ ਅੰਮਿ੍ਤਸਰ ਦੌਰਾਨ ਤਿੰਨ ਚਾਰ ਮੇਨ ਬੱਸ ਅੱਡਿਆਂ 'ਤੇ ਤਾਂ ਕਾਫ਼ੀ ਸਮਾਂ ਬੱਸਾਂ ਰੁਕ ਕੇ ਸਵਾਰੀਆਂ ਭਰ ਕਿ ਫਿਰ ਅੱਗੇ ਚੱਲਦੀਆਂ ਹਨ | ਬੱਸ ਅੱਡੇ ਵੀ ਸੜਕਾਂ 'ਤੇ ਹੀ ਹਨ, ਜਿਸ ਕਰਕੇ ਸਵਾਰੀਆਂ ਨੂੰ ਬੱਸ ਵਿਚ ਸਮਾਂ ਗੁਜ਼ਾਰਨ ਲਈ ਵਿਚ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਖੇਮਕਰਨ ਤੋੋਂ ਪੱਟੀ ਦਰਮਿਆਨ ਬੱਸ ਸੇਵਾ ਦਾ ਹਾਲ ਹੋਰ ਮਾੜਾ ਹੈ, ਇਸ ਰੂਟ ਤੇ ਮੁਸਾਫਿਰਾਂ ਨੂੰ ਬੱਸ ਬਹੁਤ ਘੱਟ ਲੱਭਦੀ ਹੈ ਕਿਉਂਕਿ ਜਿਆਦਾ ਸਮਾਂ ਪੰਜਾਬ ਰੋਡਵੇਜ ਪੱਟੀ ਦੇ ਹਨ, ਜਿੱਥੇ ਬੱਸਾਂ ਦੀ ਘਾਟ ਬਹੁਤ ਚੱਲ ਰਹੀ ਹੈ | ਇਸ ਸੜਕੀ ਮਾਰਗ 'ਤੇ ਪਿੰਡ ਆਸਲ ਉਤਾੜ, ਵਲਟੋਹਾ, ਦਾਸੂਵਾਲ, ਵਰਨਾਲਾ ਤੇ ਘਰਿਆਲਾ ਵੱਡੇ ਪਿੰਡਾਂ ਦੇ ਬੱਸ ਅੱਡੇ ਹਨ, ਜਿੱਥੇ ਆਵਾਜਾਈ ਕਾਫ਼ੀ ਹੈ ਕਿਉਂਕਿ ਪੱਟੀ ਮੋੜ ਚੋਰਾਹਾ ਪੈਂਦਾ ਹੈ, ਜਿੱਥੋ ਅੱਗੇ ਸਵਾਰੀਆਂ ਨੂੰ ਮਾਲਵੇ ਤੇ ਦੁਆਬੇ ਦੇ ਅਹਿਮ ਸ਼ਹਿਰਾਂ ਨੂੰ ਜਾਣ ਲਈ ਬੱਸ ਫੜਨੀ ਪੈਂਦੀ ਹੈ ਪਰ ਇਸ ਰੂਟ 'ਤੇ ਵੀ ਬੱਸਾਂ 35 ਕਿਲੋਮੀਟਰ ਦਾ ਫਾਸਲਾ ਡੇਢ ਘੰਟੇ 'ਚ ਤੈਅ ਕਰਦੀਆਂ ਹਨ | ਸੂਬਾ ਸਰਕਾਰ ਨੂੰ ਅਪੀਲ ਹੈ ਕਿ ਸਰਹੱਦੀ ਖੇਤਰ ਵਾਸੀਆਂ ਨੂੰ ਅਰਾਮਦਾਇਕ ਸਫ਼ਰ ਕਰਨ ਲਈ ਵਧੀਆ ਬੱਸ ਸੇਵਾ ਦਾ ਪ੍ਰਬੰਧ ਕਰਨ ਦੇ ਨਾਲ ਨਵੀਂ ਸਮਾਂ ਸਾਰਣੀ ਅਮਲ 'ਚ ਲਿਆ ਕਿ ਦੋਵਾਂ ਰੂਟਾਂ 'ਤੇ ਘੱਟੋ ਘੱਟ ਸਮਾਂ ਨਿਰਧਾਰਤ ਕੀਤਾ ਜਾਵੇ | ਖ਼ਾਸ ਕਰਕੇ ਖੇਮਕਰਨ ਤੋਂੋ ਅੰਮਿ੍ਤਸਰ ਦਰਮਿਆਨ ਨਾਨ ਸਟਾਪ ਬੱਸ ਸੇਵਾ ਵੀ ਚਲਾਈ ਜਾਵੇ | ਇਸ ਰੂਟ ਰਾਹੀਂ ਇਸ ਇਲਾਕੇ ਦੀ ਜਿਆਦਾਤਰ ਸੰਗਤਾਂ ਨੂੰ ਬੱਸਾਂ ਰਾਹੀਂ ਹੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਮੱਥਾ ਟੇਕਣ ਜਾਣਾ ਪੈਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ 'ਚ ਦਾਖਲ ਹੁੰਦਾ ਹੋਇਆ ਪਾਕਿਸਤਾਨੀ ਨਾਗਰਿਕ ਬੀ.ਐਸ.ਐਫ. ਦੇ ਜਵਾਨਾਂ ਕੀਤਾ ਢੇਰ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਨਗਰ ਕੌਂਸਲ ਪੱਟੀ ਚੋਣਾਂ ਲੜ ਰਹੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ <...
Ad Position 24