22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਸਰੀਰਕ ਸਿੱਖਿਆ ਅਧਿਆਪਕਾਂ ਦੀ ਖੇਡਾਂ ਸੰਬੰਧੀ ਮੀਟਿੰਗ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ/ਐ.ਸਿ) ਤਰਨ ਤਾਰਨ ਰਾਜੀਵ ਕੁਮਾਰ ਛਾਬੜਾ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜੁਗਰਾਜ ਸਿੰਘ ਦੀ ਅਗਵਾਈ ਹੇਠ 70 ਵੀਆਂ ਸਕੂਲ ਖੇਡਾਂ ਦੇ ਸੰਬੰਧ ਵਿਚ ਜ਼ਿਲ੍ਹੇ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੀ ਮੀਟਿੰਗ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖ਼ੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਨਾਲ਼ ਜੋੜਣ ਲਈ ਕਿਹਾ ਅਤੇ ਨਵੇਂ ਸੈਸ਼ਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਜੁਗਰਾਜ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਜ਼ੋਨ ਪੱਧਰ ਦੀਆਂ ਖੇਡਾਂ ਜੁਲਾਈ ਦੇ ਆਖਰੀ ਹਫ਼ਤੇ ਅਤੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਅਗਸਤ ਦੇ ਤੀਸਰੇ ਹਫ਼ਤੇ ਕਰਵਾਈਆਂ ਜਾਣ ਦੀ ਸੰਭਾਵਨਾ ਹੈ | ਕੁੱਝ ਸਿੱਧੇ ਜ਼ਿਲ੍ਹੇ ਸਮੇਂ ਦੇ ਅਨੁਸਾਰ ਜੁਲਾਈ ਦੇ ਅਖੀਰ ਵਿਚ ਕਰਵਾਏ ਜਾ ਸਕਦੇ ਹਨ | ਇਸ ਲਈ ਸਾਰੇ ਸਕੂਲ ਖੇਡਾਂ ਲਈ ਬੱਚਿਆਂ ਦੀ ਤਿਆਰੀ ਕਰ ਲੈਣ | ਇਸ ਮੌਕੇ ਬੋਲਦਿਆਂ ਪਰਦੀਪ ਸਿੰਘ ਡੀ.ਪੀ.ਈ. ਸ.ਸ.ਸ.ਸ ਲੌਹਕਾ ਨੇ ਦੱਸਿਆ ਜ਼ੋਨ, ਜ਼ਿਲ੍ਹਾ ਅਤੇ ਅੰਤਰ ਜ਼ਿਲ੍ਹਾ ਖੇਡਾਂ ਲਈ ਰਿਕਾਰਡ ਹਰ ਪੱਖ ਤੋਂ ਮੁਕੰਮਲ ਕਰਕੇ ਲਿਆਂਦਾ ਜਾਵੇ | ਸਾਰੇ ਸਰਕਾਰੀ ਅਤੇ ਏਡਿਡ ਸਕੂਲ ਆਪਣਾ ਬਣਦਾ ਸਪੋਰਟਸ ਫੰਡ ਦਫ਼ਤਰ ਨੂੰ ਜਮ੍ਹਾਂ ਕਰਵਾਉਣ | ਮੀਟਿੰਗ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਲਈ ਸਟੇਜ ਸੈਕਟਰੀ ਦੀ ਭੂਮਿਕਾ ਸੁਖਜਿੰਦਰ ਸਿੰਘ ਪੀ.ਟੀ.ਆਈ ਨੇ ਨਿਭਾਈ | ਇਸ ਮੌਕੇ ਜਤਿੰਦਰਪਾਲ ਸਿੰਘ ਪਿ੍ੰਸੀਪਲ, ਆਦੇਸ਼ ਸਿੰਘ ਸੀਨੀਅਰ ਸਹਾਇਕ, ਮਨਿੰਦਰ ਸਿੰਘ ਲੈਕਚਰਾਰ, ਅਮਰਦੀਪ ਸਿੰਘ ਪ੍ਰਧਾਨ ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਨੇ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੌਕੇ ਰਾਜਿੰਦਰ ਸਿੰਘ ਲੈਕਚਰਾਰ, ਜੁਗਤਾਰ ਸਿੰਘ, ਪ੍ਰੇਮ ਸਿੰਘ, ਅਰਸ਼ਦੀਪ ਸਿੰਘ, ਡਾ. ਸਾਹਿਲਪ੍ਰੀਤ ਬੇਦੀ ਤੋਂ ਇਲਾਵਾ ਤਾਰਨ ਤਾਰਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲੈਕਚਰਾਰ, ਡੀ. ਪੀ. ਈ. ਤੇ ਪੀ. ਟੀ. ਆਈ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਵਾਰ ਕਰਕੇ ਕੀਤੀ ਲੁੱਟ-ਖੋਹ, 2 ਗਿ੍ਫ਼ਤਾਰ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ <br/>
Ad Position 24