ਖੇਮਕਰਨ, 23 ਮਈ (ਰਾਕੇਸ਼ ਬਿੱਲਾ)-ਹਲਕਾ ਖੇਮਕਰਨ ਦੇ ਅਹਿਮ ਪਿੰਡ ਆਸਲ ਉਤਾੜ 'ਚ ਅਕਾਲੀ ਦਲ (ਵਾਰਿਸ ਪੰਜਾਬ) ਦੇ ਹੱਕ 'ਚ ਹੋਈ ਇਕੱਤਰਤਾਂ ਵਿਚ ਪਾਰਟੀ ਨੂੰ ਪਿੰਡ 'ਚ ਕਾਫ਼ੀ ਬੱਲ ਮਿਲਿਆ | ਜਦ ਬਲਕਾਰ ਸਿੰਘ ਲੱਧੂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ) ਵਿਚ ਸ਼ਾਮਿਲ ਹੋਏ | ਇਸ ਸਮੇਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਰਜੀਤ ਸਿੰਘ ਭੂਰਾ ਤੇ ਬਲਾਕ ਪ੍ਰਧਾਨ ਰਵੇਲ ਸਿੰਘ ਭੂਰਾ ਨੇ ਬਲਕਾਰ ਸਿੰਘ ਤੇ ਸਾਥੀਆਂ ਨੂੰ ਪਾਰਟੀ 'ਚ ਸ਼ਾਮਿਲ ਹੋਣ 'ਤੇ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਵਾਸੀ ਹੁਣ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ | ਇਸ ਵਾਸਤੇ ਹੁਣ ਸਾਰਿਆਂ ਨੂੰ ਆਸ ਭਾਈ ਅੰਮਿ੍ਤਪਾਲ ਦੀ ਪਾਰਟੀ 'ਤੇ ਹੈ | ਇਸ ਕਰਕੇ ਸਾਡੀ ਵੋਟਰਾਂ ਨੂੰ ਅਪੀਲ ਹੈ ਕਿ ਇਸ ਦਲ ਨੂੰ ਕਾਮਯਾਬ ਕੀਤਾ ਜਾਵੇ ਕਿਉਂਕਿ ਪੰਜਾਬ ਵਾਸੀਆਂ ਸਾਹਮਣੇ ਸਭ ਤੋਂ ਵੱਡੀ ਚਿੰਤਾ ਨਸ਼ਾ ਹੈ | ਹੁਣ ਤੱਕ ਕੋਈ ਵੀ ਸਰਕਾਰ ਨਸ਼ਾ ਨਹੀਂ ਰੋਕ ਸਕੀ | ਚਿੱਟੇ ਦੇ ਨਸ਼ੇ ਨਾਲ ਰੋਜਾਨਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਪਰ ਅਫਸੋਸ ਸੂਬਾ ਸਰਕਾਰ ਹੋਰ ਪਾਸੇ ਜਾ ਰਹੀ ਹੈ | ਅੰਤ ਉਕਤ ਆਗੂਆਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਵੱਧ ਵੱਧ ਉਮੀਦਵਾਰ ਨੂੰ ਵੱਡੀ ਲੀਡ ਤੇ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇ ਤਾਂ ਜੋ ਪੰਜਾਬ ਵਾਸੀਆਂ ਦੀ ਮਨਪਸੰਦ ਸਰਕਾਰ ਬਣ ਸਕੇ |