26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹੀਟ ਵੇਵ ਦੇ ਚਲਦਿਆਂ ਅੱਖਾਂ ਦੇ ਮਰੀਜਾਂ ਦੀ ਗਿਣਤੀ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ- ਡਾ. ਬਿਕਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 25-05-2026
ਬਿਆਸ, 24 ਮਈ (ਨਰਿੰਦਰ ਸਿੰਘ)-ਗਰਮੀਆਂ ਦੇ ਦਿਨਾਂ 'ਚ ਹੀਟ ਵੇਵ ਨਾਲ ਅੱਖਾਂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਬਿਆਸ ਵਿਖੇ ਜਾਣਕਾਰੀ ਦੌਰਾਨ ਅੱਖਾਂ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹੀਟ ਵੇਵ ਦੇ ਨਾਲ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ | ਲਾਲਗੀ, ਖਾਰਿਸ਼ ਅਤੇ ਅੱਖਾਂ 'ਚ ਹਲਕਾ ਫੁਲਕਾ ਦਰਦ ਅਦਿ ਆਮ ਹੀ ਗਰਮੀਆਂ 'ਚ ਦੇਖਿਆ ਜਾਂਦਾ ਹੈ, ਇਸਦਾ ਤੁਰੰਤ ਡਾਕਟਰੀ ਇਲਾਜ ਹੋਣਾ ਜਰੂਰੀ ਹੈ | ਸਮੇਂ ਅਨੁਸਾਰ ਮਾਹਿਰ ਡਾਕਟਰਾਂ ਕੋਲੋਂ ਅੱਖਾਂ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਲੋਕਲ ਜਾਂ ਨੀਮ, ਹਕੀਮ ਕੋਲੋਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ | ਅੱਖਾਂ 'ਤੇ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ ਕਿਉਂਕਿ ਪਾਣੀ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ | ਇਸ ਦੀ ਜਗ੍ਹਾ ਬਰਫ ਦੇ ਟੁਕੜੇ ਨੂੰ ਕਿਸੇ ਸਾਫ ਕੱਪੜੇ 'ਚ ਲੈ ਕੇ ਅੱਖਾਂ ਨੂੰ ਹਲਕੀ ਟਕੋਰ ਕੀਤੀ ਜਾ ਸਕਦੀ ਹੈ, ਠੰਢਕ ਨਾਲ ਅੱਖਾਂ ਨੂੰ ਕਾਫ਼ੀ ਰਾਹਤ ਮਿਲਦੀ ਰਹੇਗੀ | ਹੀਟ ਵੇਵ 'ਚ ਦੁਪਿਹਰ 12 ਤੋਂ ਸ਼ਾਮ 4 ਵਜੇ ਤੱਕ ਬਾਹਰ ਨਾ ਨਿਕਲਿਆ ਜਾਵੇ, ਅਤਿ ਜਰੂਰੀ ਹੋਵੇ ਤਾਂ ਐਨਕਾਂ ਦੀ ਵਰਤੋਂ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਜੈਵਿੰਦਰ ਸਿੰਘ ਭੁੱੱਲਰ ਦਾ ਹਾਲ-ਚਾਲ ਪੁੁੱਛਿਆ ਅਗਲੀ ਖ਼ਬਰ ਪੁਲਿਸ ਵਲੋਂ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ 20 ਲੀਟਰ ਤੇਲ ਸਮੇਤ ਕਾਬੂ
Ad Position 24