ਅਟਾਰੀ ਸਰਹੱਦ, (ਅੰਮਿ੍ਤਸਰ) 24 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨੀ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਵਲੋਂ ਭਾਰਤੀ ਪੰਜਾਬ ਅੰਦਰ ਲਗਾਤਾਰ ਦਿਨ ਬਰ ਦਿਨ ਭੇਜੇ ਜਾ ਰਹੇ ਨਸ਼ੀਲੇ ਪਦਾਰਥ, ਅਸਲਾ ਗ੍ਰਨੇਡ ਆਦਿ ਨੂੰ ਭਾਰਤ ਅੰਦਰ ਪਾਕਿਸਤਾਨੀ ਤਸਕਰਾਂ ਵਲੋਂ ਭਾਰਤ ਭੇਜਦਿਆਂ ਸਫਲਤਾ ਹਾਸਿਲ ਕੀਤੀ ਗਈ ਹੈ, ਭਾਰਤੀ ਸਰਹੱਦ 'ਤੇ ਸਥਿਤ ਸਰਹੱਦੀ ਚੌਂਕੀ ਰਤਨ ਖੁਰਦ ਥਾਣਾ ਘਰਿੰਡਾ ਦੀ ਚੌਂਕੀ ਕਾਨਗੜ੍ਹ ਦੇ ਇਲਾਕੇ ਵਿਚੋਂ ਪੰਜਾਬ ਪੁਲਿਸ ਨੂੰ ਇਕ ਵੱਡਾ ਖਾਲੀ ਡਰੋਨ ਮਿਲਿਆ ਹੈ, ਫੜੇ ਗਏ ਪੁਲਿਸ ਵਲੋਂ ਡਰੋਨ ਦਾ ਭਾਵ ਹੈ ਕਿ ਭਾਰਤ ਅੰਦਰ ਪਾਕਿਸਤਾਨੀ ਤਸਕਰਾਂ ਵਲੋਂ ਵੱਡੀ ਪੱਧਰ 'ਤੇ ਅਸਲੇ ਦੀ ਖੇਪ ਜਾਨ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਗਈ ਹੈ ਜਿਸ ਨੂੰ ਭਾਰਤੀ ਤਸਕਰ ਡਰੋਨ ਨਾਲੋਂ ਖੋਲ ਕੇ ਲੈ ਗਏ ਤੇ ਖਾਲੀ ਡਰੋਨ ਛੱਡ ਗਏ ਹਨ ਜੋ ਪੁਲਿਸ ਦੇ ਹੱਥ ਲੱਗਾ ਹੈ | ਇਸ ਸੰਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਤੋਂ ਆਇਆ ਮਿਲਿਆ ਖਾਲੀ ਡਰੋਨ ਉਸ ਨਾਲ ਕੀ ਬੰਨ ਕੇ ਭੇਜਿਆ ਗਿਆ ਹੈ ਇਹ ਪਤਾ ਲੱਗ ਸਕੇ, ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੀ. ਐੱਸ. ਐੱਫ. ਦੀ ਸਹਾਇਤਾ ਨਾਲ ਪੁਲਿਸ ਵਲੋਂ ਰੋਜ਼ਾਨਾ ਹੀ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਬਿਨ ਨਾਗਾ ਵੱਖ-ਵੱਖ ਦੇਸ਼ਾਂ ਦੇ ਪਾਕਿਸਤਾਨ ਤੋਂ ਆਏ ਪਿਸਤਲ, ਹੈਂਡ ਗ੍ਰਨੇਡ ਤੇ ਨਸ਼ੀਲੇ ਪਦਾਰਥ ਜਿਸ ਵਿਚ ਹੈਰੋਇਨ ਤੇ ਆਈਸ ਡਰੱਗ ਹੈ ਜਿਸ ਨੂੰ ਫੜਨ ਵਿਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿਚ ਪਾਕਿਸਤਾਨ ਤੋਂ ਆਏ ਡਰੋਨਾਂ ਰਾਹੀਂ ਪਾਕਿਸਤਾਨੀ ਅੱਤਵਾਦੀਆਂ ਵਲੋਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਚੌਕੀਆਂ ਦੇ ਬਾਹਰ ਹੈਂਡ ਗ੍ਰਨੇਡਾਂ ਰਾਹੀਂ ਹਮਲੇ ਕਰਵਾਏ ਗਏ ਹਨ ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਫੜਿਆ ਗਿਆ ਹੈ ਤੇ ਇਹ ਘਟਨਾ ਕਰਮ ਕਰਨ ਵਾਲਿਆਂ ਦਾ ਹੱਥ ਪਾਕਿਸਤਾਨ ਤੋਂ ਸਾਹਮਣੇ ਆਇਆ ਸੀ | ਪਾਕਿਸਤਾਨ ਤੋਂ ਆਇਆ ਵੱਡਾ ਡਰੋਨ ਖਾਲੀ ਪੁਲਿਸ ਦੇ ਹੱਥ ਲੱਗਣਾ ਇਸ ਦੇ ਨਾਲ ਬੰਨ੍ਹ ਕੇ ਕੀ ਆਇਆ ਦੇਸ਼ ਦੀ ਸੁਰੱਖਿਆ ਨੂੰ ਸਨ੍ਹ ਲਾਉਣ ਦੇ ਬਰਾਬਰ ਦੱਸਿਆ ਜਾ ਰਿਹਾ ਹੈ |