26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਾਣਾ ਮੰਡੀ ਖਤਰਾਏ ਕਲਾਂ ਦੇ ਆੜ੍ਹਤੀਆਂ ਨੇ ਸ਼ੁਕਰਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-05-2026
ਜਗਦੇਵ ਕਲਾਂ, 24 ਮਈ (ਸ਼ਰਨਜੀਤ ਸਿੰਘ ਗਿੱਲ)-ਗੁਰਦੁਆਰਾ ਬਾਬਾ ਬਹਾਦਰ ਸਿੰਘ ਜੀ ਖਤਰਾਏ ਖੁਰਦ ਵਿਖੇ ਦਾਣਾ ਮੰਡੀ ਖਤਰਾਏ ਕਲਾਂ ਦੇ ਸਮੂਹ ਆੜਤੀਆਂ ਵਲੋਂ ਕਣਕ ਦੀ ਫ਼ਸਲ ਦਾ ਸੀਜਨ ਸੁੱਖ-ਸ਼ਾਂਤੀ ਅਤੇ ਸਫਲਤਾਪੂਰਕ ਖਤਮ ਹੋਣ 'ਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਬਚਿੱਤਰ ਸਿੰਘ ਅਤੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਦੇ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਸ੍ਰੀ ਗੁਰੂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਸੰਬੋਧਨ ਕਰਦਿਆਂ ਕਿਹਾ ਕਿ ਆੜਤੀ ਅਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਦੋਵਾਂ ਦਾ ਇਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ | ਇਸ ਮੌਕੇ ਸਮੂਹ ਆੜਤੀਆਂ ਵਲੋਂ ਰਾਗੀ ਜਥੇ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਸ਼ੋਤਮ ਸਿੰਘ ਬਾਠ, ਸੱਜਣ ਸਿੰਘ ਖਤਰਾਏ ਕਲਾਂ, ਪ੍ਰੇਮ ਸ਼ਾਹ, ਸੇਵਾ ਸਿੰਘ, ਸੁਖਬੀਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਬਾਊ, ਰਾਜ ਮਹਿੰਦਰ ਸਿੰਘ, ਪ੍ਰਧਾਨ ਸਵਿੰਦਰ ਸਿੰਘ ਸੈਂਸਰਾ, ਬ੍ਰਹਮ ਸਿੰਘ ਝੰਡੇਰ, ਅਮਰਜੀਤ ਸਿੰਘ ਘੁੱਕੇਵਾਲੀ, ਤਰਸੇਮ ਸਿੰਘ ਖਤਰਾਏ ਕਲਾਂ ਆਦਿ ਤੋਂ ਇਲਾਵਾ ਇਲਾਕੇ ਦੇ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਹੈਰੋਇਨ, ਅਸਲ੍ਹਾ ਤੇ ਗ੍ਰਨੇਡ ਲਿਆਉਣ ਵਾਲਾ ਵੱਡਾ ਖਾਲੀ ਡਰੋਨ ਪੁਲਿਸ ਹੱਥ ਲੱਗਾ ਅਗਲੀ ਖ਼ਬਰ ਨਗਰ ਕੌਂਸਲ ਚੋਣਾ ਦੌਰਾਨ ਟੱਪਰੀਵਾਸ ਕਬੀਲੇ ਦੇ ਲੋਕਾਂ ਦਾ ਦਰਦ ਛਲਕਿਆ
Ad Position 24