ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਪੰਜਾਬ ਦੀ ਨਵੀਂ ਕਮੇਟੀ ਨੇ ਸਾਬਕਾ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿਚ ਪਾਵਰ ਕਾਮ ਦੇ ਡਾਇਰੈਕਟਰ ਕਮਰਸ਼ੀਅਲ ਇੰਦਰਪਾਲ ਸਿੰਘ, ਡਾਇਰੈਕਟਰ ਐਡਮਿਨ ਹਰਸ਼ਰਨ ਕੌਰ, ਡਾਇਰੈਕਟਰ ਪ੍ਰਸੋਨਲ ਐੱਸ. ਐੱਸ. ਬਾਂਸਲ, ਡਾਇਰੈਕਟਰ ਫਾਇਨਾਂਸ ਐੱਸ. ਕੇ. ਬੇਰੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਨਵੀਂ ਸੂਬਾ ਕਮੇਟੀ ਦੀ ਜਾਣ ਪਛਾਣ ਕਰਵਾਈ ਗਈ | ਜਿਸ ਵਿਚ ਸੂਬਾ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ ਤਰਨ ਤਾਰਨ ਸਾਹਿਬ, ਸੀਨੀਅਰ ਮੀਤ ਪ੍ਰਧਾਨ ਹਰਪਿੰਦਰ ਸਿੰਘ ਚਾਹਲ ਰਈਆ ਮੰਡਲ ਬਿਆਸ, ਜਨਰਲ ਕਰਮਜੀਤ ਸਿੰਘ ਖੀਵਾ ਬਠਿੰਡਾ, ਡਿਪਟੀ ਜਨਰਲ ਸਕੱਤਰ ਹਰਜੀਤ ਸਿੰਘ ਔਲਖ ਪੀ. ਐਂਡ ਐੱਮ. ਅੰਮਿ੍ਤਸਰ, ਵਰਿੰਦਰ ਪਾਲ ਸਿੰਘ ਲਾਡੀ ਬਠਿੰਡਾ, ਵਿੱਤ ਸਕੱਤਰ ਤਰਲੋਚਨ ਸਿੰਘ ਮੁਕੇਰੀਆਂ, ਸਕੱਤਰ ਗੁਰਪ੍ਰੀਤ ਸਿੰਘ ਮੁਕੇਰੀਆਂ, ਮੀਤ ਪ੍ਰਧਾਨ ਗਗਨਦੀਪ ਸ਼ਰਮਾ ਲੁਧਿਆਣਾ, ਮੀਤ ਪ੍ਰਧਾਨ ਸੁਖਦੇਵ ਸਿੰਘ ਖਹਿਰਾ ਕਪੂਰਥਲਾ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਣਾ ਜਲੰਧਰ, ਸਕੱਤਰ ਗੁਰਵੰਤ ਸਿੰਘ ਅੰਮਿ੍ਤਸਰ, ਮੀਤ ਸਕੱਤਰ ਸਿੰਘ ਮਾਹਲ ਅੰਮਿ੍ਤਸਰ, ਕਾਨੂੰਨੀ ਸਲਾਹਕਾਰ ਗੁਲਸ਼ਨ ਕੁਮਾਰ ਸ਼ਰਮਾ ਬਾਰਡਰ ਜ਼ੋਨ ਅੰਮਿ੍ਤਸਰ, ਭੁਪਿੰਦਰ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਨਾਭਾ, ਦਫਤਰੀ ਸਕੱਤਰ ਅਮਿਤ ਗਰਗ ਨਾਭਾ ਤੋਂ ਇਲਾਵਾ ਸਟੇਟ ਕਮੇਟੀ ਮੈਂਬਰ ਹਾਜ਼ਰ ਸਨ |