26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਾਮਲਾ ਪਿੰਡ ਸੁਧਾਰ 'ਚ ਵਿਆਹੁਤਾ ਦੇ ਲੀੜੇ ਪਾੜਨ ਦਾ

Ad Position 21
No active advertisement
ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਨੇੜਲੇ ਪਿੰਡ ਸੁਧਾਰ ਰਾਜਪੂਤਾਂ 'ਚ ਇਕ ਵਿਆਹੁਤਾ ਦੇ ਘਰ ਜਾਕੇ ਕੱਪੜੇ ਪਾੜ੍ਹਨ ਦਾ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪੁੱਜਾ ਹੈ | ਉਕਤ ਮਾਮਲੇ ਦੀ ਪੈਰਵਾਈ ਕਰ ਰਹੇ ਸਹਿਜਧਾਰੀ ਸਿੱਖ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਡੇ ਦਫ਼ਤਰ 'ਚ 12 ਮਈ 2026 ਨੂੰ ਵਿਆਹੁਤਾ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਬੇਇੱਜ਼ਤ ਕਰਨ ਦਾ ਸੰਗੀਨ ਮਾਮਲਾ ਸਾਡੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਰਾਣੂੰ ਦੇ ਧਿਆਨ 'ਚ ਆਇਆ ਸੀ ਤਾਂ ਉਨ੍ਹਾਂ ਨੇ ਸਥਾਨਕ ਪੱਧਰ 'ਤੇ ਮਾਮਲੇ ਦੀ ਪੈਰਵਾਈ ਲਈ ਸਾਡੀ ਡਿਊਟੀ ਲਗਾਈ ਸੀ | ਇਸ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਪੈਦਾ ਕਰਨ ਲਈ ਪੀੜਤ ਧਿਰ ਦੀ ਪਹੁੰਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੋਹਾਲੀ ਸਥਿਤ ਦਫਤਰ ਤੱਕ ਕੀਤੀ ਸੀ | ਦਫਤਰ ਨੂੰ ਹੋਈ ਮੇਲ ਅਤੇ ਭੇਜੀ ਡਾਕ ਨੂੰ ਗੰਭੀਰਤਾ ਨਾਲ ਲੈਂਦਿਆਂ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਦੇ ਨਿੱਜੀ ਸਹਾਇਕ ਮਨਮੋਹਣ ਕੁਮਾਰ ਨੂੰ ਬੇਨਤੀ ਕਰਨ 'ਤੇ ਉਨ੍ਹਾਂ ਨੇ 1 ਹਫਤੇ ਦੇ ਅੰਦਰ-ਅੰਦਰ ਵਿਭਾਗੀ ਕਾਰਵਾਈ ਨੂੰ ਅਮਲ 'ਚ ਲਿਆਉਂਦੇ ਹੋਏ, ਜਾਰੀ ਕਰਵਾਏ ਨੋਟਿਸ 'ਚ ਸੀਨੀਅਰ ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ ਨੂੰ ਨੋਟਿਸ ਜਾਰੀ ਕਰਕੇ 30 ਦਿਨਾ ਦੇ ਅੰਦਰ-ਅੰਦਰ ਕੇਸ ਮੁਤੱਲਿਕ ਵੇਰਵਾ ਅਤੇ ਵਿਭਾਗੀ ਕਾਰਵਾਈ ਦੀ ਸਟੇਟ ਰਿਪੋਰਟ ਭੇਜਣ ਲਈ ਲਿਖ ਦਿੱਤਾ ਹੈ | ਪੀੜਤਾ ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ 3 ਵਿਅਕਤੀਆਂ ਨੇ ਮੇਰੇ ਘਰੇ ਆ ਕੇ ਮੇਰੀ ਬੇਇੱਜ਼ਤੀ ਕੀਤੀ | ਮੈਂ ਕੁਝ ਦਿਨ ਪਹਿਲਾਂ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਨੂੰ ਵੀ ਮਿਲੀ ਸੀ, ਜਿਸ ਤੋਂ ਬਾਅਦ ਮੈਂ ਐੱਸ.ਐੱਸ.ਪੀ. ਅੰਮਿ੍ਤਸਰ ਦੇ ਦਫ਼ਤਰ ਵੀ ਗਈ ਸੀ, ਪਰ ਮੇਰੀ ਸ਼ਿਕਾਇਤ 'ਤੇ ਕੋਈ ਅਮਲ ਨਾ ਹੋਇਆ, ਫਿਰ ਮੈਂ ਸਹਿਜ਼ਧਾਰੀ ਸਿੱਖ ਪਾਰਟੀ ਦੇ ਕੌੰਮੀ ਪ੍ਰਧਾਨ ਪਰਮਜੀਤ ਸਿੰਘ ਰਾਣੂੰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਦਖ਼ਲ ਨਾਲ ਮੈਂ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪਹੁੰਚ ਸਕੀ ਹਾਂ, ਹੁਣ ਕਮਿਸ਼ਨ ਨੇ ਮੇਰੀ ਮਦਦ ਲਈ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਲਿਖਿਆ ਹੈ ਉਮੀਦ ਹੈ ਕਿ ਮੇਰੀ ਸੁਣਵਾਈ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਖੱਬੇ ਰਾਜਪੂਤਾਂ ਵਿਖੇ ਸ਼ਹੀਦੀ ਦੀਵਾਨ ਸਜਾਇਆ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੀ ਨਵੀਂ ਕਮੇਟੀ ਨੇ ਡਾਇਰੈਕਟਰ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
Ad Position 24