25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੱਟੀ ਹਲਕੇ ਦੇ ਪਿੰਡ ਸੈਦੋ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ <br/>

Ad Position 21
No active advertisement
ਅਜੀਤ ਡੈਸਕ 26-05-2026
ਪੱਟੀ, 25 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਦੇ ਪੁਲਿਸ ਥਾਣਾ ਸਦਰ ਪੱਟੀ ਦੇ ਅਧੀਨ ਪਿੰਡ ਸੈਦੋ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਚੱਲ ਗਈ ਹੈ | ਇਸ ਵਿਚ ਚਾਚੇ ਦੇ ਪਰਿਵਾਰ ਵਲੋਂ ਦੋ ਭਤੀਜਿਆਂ ਅਤੇ ਭਰਜਾਈ 'ਤੇ ਹਮਲਾ ਕਰਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਥਾਣਾ ਸਦਰ ਪੱਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਰਾਜਬੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੈਦੋਂ ਨੇ ਦਰਖਾਸਤ ਰਾਹੀਂ ਦੱਸਿਆ ਕਿ ਉਹ ਆਪਣੇ ਭਰਾ ਤੇ ਮਾਤਾ ਸਮੇਤ ਸਵੇਰੇ ਪਿੰਡ ਪਹੂਵਿੰਡ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਵਾਪਸ ਘਰ ਆਇਆ ਸੀ ਤਾਂ ਗਲੀ ਵਿਚ ਉਸਦਾ ਚਾਚਾ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ ਜਿਸ ਦੇ ਹੱਥ ਵਿਚ ਰਿਵਾਲਵਰ, ਜਗਜੀਤ ਸਿੰਘ ਪੁੱਤਰ ਸਰੂਪ ਸਿੰਘ ਜਿਸ ਦੇ ਹੱਥ ਵਿਚ ਦਾਤਰ, ਗੁਰਜੀਤ ਸਿੰਘ ਪੁੱਤਰ ਸਰੂਪ ਸਿੰਘ ਜਿਸਦੇ ਹੱਥ ਵਿੱਚ 315 ਬੋਰ ਰਾਈਫਲ, ਬੋਹੜ ਸਿੰਘ ਪੁੱਤਰ ਸਰੂਪ ਸਿੰਘ ਜਿਸ ਦੇ ਹੱਥ ਵਿਚ 12 ਬੋਰ ਗੰਨ, ਜਸਵਿੰਦਰ ਕੌਰ ਪਤਨੀ ਸਰੂਪ ਸਿੰਘ ਜਿਸਦੇ ਹੱਥ ਵਿਚ ਸੋਟਾ ਤੇ ਬਲਰਾਜ ਸਿੰਘ ਪੁੱਤਰ ਸਰੂਪ ਸਿੰਘ ਵਾਸੀਅਨ ਪਿੰਡ ਸੈਦੋਂ ਸਾਡਾ ਰਸਤਾ ਰੋਕ ਕੇ ਖੜ ਗਏ | ਜਸਵਿੰਦਰ ਕੌਰ ਨੇ ਲਲਕਾਰਾ ਮਾਰਿਆ ਕਿ ਫੜ ਲਓ ਇਨ੍ਹਾਂ ਨੂੰ ਸਾਡੀ ਜ਼ਮੀਨ ਨਾ ਛੱਡਣ ਦਾ ਮਜ਼ਾ ਚਖਾ ਦਿਓ | ਇਸ ਉਪਰੰਤ ਬਲਰਾਜ ਸਿੰਘ ਨੇ ਬੋਹੜ ਸਿੰਘ ਤੋਂ ਫੜ ਕੇ 12 ਬੋਰ ਬੰਦੂਕ ਦਾ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਕਿ ਰਾਜਬੀਰ ਸਿੰਘ ਦੇ ਪੇਟ ਤੇ ਲੱਤਾਂ ਵਿਚ ਉਸਦੇ ਛਰੇ ਵੱਜਣ ਕਾਰਨ ਉਹ ਗਲੀ ਵਿਚ ਡਿੱਗ ਪਿਆ, ਜਦੋਂ ਉੱਠ ਕੇ ਭੱਜਣ ਲੱਗਾ ਤਾਂ ਬਲਰਾਜ ਸਿੰਘ ਨੇ ਦੂਜਾ ਫਾਇਰ ਕੀਤਾ ਜੋ ਕਿ ਛਰੇ ਉਸਦੇ ਪਿਛਲੇ ਪਾਸੇ ਲੱਤਾਂ ਵਿਚ ਲੱਗੇ | ਫਾਇਰ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਰਣਜੀਤ ਸਿੰਘ ਅਤੇ ਉਸਦੀ ਮਾਤਾ ਕੁਲਵਿੰਦਰ ਕੌਰ ਰੌਲਾ ਪਾਉਂਦੇ ਜਦੋਂ ਉਸ ਨੂੰ ਛੁਡਾਉਣ ਲਈ ਬਾਹਰ ਆਏ ਤਾਂ ਗੁਰਜੀਤ ਸਿੰਘ ਨੇ 315 ਬੋਰ ਰਾਈਫਲ ਦਾ ਫਾਇਰ ਕੀਤਾ ਜੋ ਰਾਜਬੀਰ ਦੀ ਖੱਬੀ ਲੱਤ ਦੇ ਗਿੱਟੇ ਨਜ਼ਦੀਕ ਲੱਗਾ, ਨਾਲ ਹੀ ਜਗਜੀਤ ਸਿੰਘ ਨੇ ਦਾਤਰ ਨਾਲ ਵਾਰ ਕਰਕੇ ਉਸਦੀ ਸੱਜੀ ਬਾਂਹ ਨੂੰ ਜ਼ਖਮੀ ਕਰ ਦਿੱਤਾ | ਸਰੂਪ ਸਿੰਘ ਨੇ ਰਿਵਾਲਵਰ ਦਾ ਫਾਇਰ ਕਰਕੇ ਉਸਦੇ ਭਰਾ ਰਣਜੀਤ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ | ਇਸ ਮੌਕੇ ਬਚਾਉਣ ਲਈ ਰੌਲਾ ਪਾ ਰਹੀ ਮਾਤਾ ਕੁਲਵਿੰਦਰ ਕੌਰ ਦੇ ਗੁਰਜੀਤ ਸਿੰਘ ਨੇ ਰਾਈਫਲ ਦਾ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ | ਉਕਤ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਆਲਟੋ ਕਾਰ ਤੇ ਮੋਟਰਸਾਈਕਲਾਂ 'ਤੇ ਫਰਾਰ ਹੋ ਗਏ | ਉਕਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਪੱਟੀ ਵਿੱਚ ਇਲਾਜ ਲਈ ਦਾਖਲ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਸਿਵਿਲ ਹਸਪਤਾਲ ਪੱਟੀ ਵਿਚ ਦਾਖ਼ਲ ਜ਼ਖਮੀ ਰਾਜਬੀਰ ਸਿੰਘ ਦੇ ਬਿਆਨਾਂ 'ਤੇ ਪੁਲਿਸ ਥਾਣਾ ਸਦਰ ਪੱਟੀ ਵਿਚ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇਲ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ-ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਪੈਟਰੋਲ ਪੰਪ ਦੇ ਕਰਿੰਦੇ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਕੁੱਟਮਾਰ ਦੌਰਾਨ ਮਾਰੀਆਂ ਗੰਭੀਰ ਸੱਟਾਂ <br/>
Ad Position 24