28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਹਿਕਾਰੀ ਖੰਡ ਮਿੱਲ ਸ਼ੇਰੋਂ 'ਚ ਲੱਗਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ- ਸੰਯੁਕਤ ਕਿਸਾਨ ਮੋਰਚਾ <br/>

Ad Position 21
No active advertisement
ਅਜੀਤ ਡੈਸਕ 26-05-2026
ਨੌਸ਼ਹਿਰਾ ਪੰਨੂੰਆਂ, 25 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਖੰਡ ਮਿੱਲ ਬਚਾਓ ਮੋਰਚਾ ਸ਼ੇਰੋ ਵਲੋਂ ਦਿਨ ਰਾਤ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ | ਖੰਡ ਮਿਲ ਸ਼ੇਰੋਂ ਵਿਚ ਪੱਕੇ ਮੋਰਚੇ ਸੰਬੋਧਨ ਕਰਦਿਆਂ ਹੋਇਆ ਸੰਯੁਕਤ ਕਿਸਾਨ ਮੋਰਚਾ ਸੂਬਾਈ ਆਗੂ ਹਰਜਿੰਦਰ ਸਿੰਘ ਟਾਂਡਾ, ਮਹਾਂਬੀਰ ਸਿੰਘ ਗਿੱਲ, ਕੁਲਦੀਪ ਸਿੰਘ ਮਾਣੋਚਾਹਲ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਜੱਸਾ ਸਿੰਘ ਕੱਦਗਿਲ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਹਦ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਸ਼ੇਅਰਾਂ ਨਾਲ ਬਣੀ ਸੰਪਤੀ ਦੀ ਮਾਲਕੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਕਿਸਾਨ ਵੱਡੀ ਪੱਧਰ 'ਤੇ ਵਿਰੋਧ ਕਰਦੇ ਹਨ ਅਤੇ ਕਿਸੇ ਕੀਮਤ ਤੇ ਵੀ ਮਿਲਦੀ ਮਾਲਕੀ ਨੂੰ ਬਦਲਣ ਨਹੀਂ ਦਿੱਤਾ ਜਾਏਗਾ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਅਤੇ ਸਹਿਕਾਰੀ ਖੰਡ ਮਿੱਲ ਸ਼ੇਰੋ ਬਚਾਓ ਮੋਰਚਾ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਸੰਪੰਤੀ ਪੁੱਡਾ ਦੀ ਕਾਲੋਨੀ ਇਸ ਤਰ੍ਹਾਂ ਧੱਕੇ ਨਾਲ ਤਬਦੀਲ ਨਹੀਂ ਕਰ ਸਕਦੀ | ਅਸੀਂ ਇਸਦਾ ਹਰ ਹਾਲਤ ਵਿੱਚ ਵਿਰੋਧ ਕਰਦੇ ਰਹਾਂਗੇ | ਅੱਜ ਦੇ ਧਰਨੇ ਵਿਚ ਹੋਰਨਾਂ ਤੋੋਂ ਇਲਾਵਾ ਬਲਕਾਰ ਸਿੰਘ ਵਡੋਹਾ, ਦਵਿੰਦਰ ਸੋਹਲ, ਜੱਸਾ ਸਿੰਘ ਕੱਦਗਿਲ, ਰਤਨ ਸਿੰਘ ਸਿੰਘ ਢੰਡ, ਪਰਮਜੀਤ ਸਿੰਘ, ਸੁਖਦੇਵ ਸਿੰਘ ਤੁੜ, ਜਗੀਰ ਸਿੰਘ, ਐਮ.ਪੀ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ , ਸਕੱਤਰ ਸਿੰਘ ਖੇਲਾ, ਜਥੇਦਾਰ ਸੰਤੋਖ ਸਿੰਘ ਘੜਕਾ, ਸੁਖਬਾਜ ਸਿੰਘ ਸਿੱਧੂ, ਮਿਹਰ ਸਿੰਘ ਸਖੀਰਾ ਬੀਕੇਯੂ ਉਗਰਾਹਾਂ, ਸੁਖਚੈਨ ਸਿੰਘ ਸਰਹਾਲੀ ਖੁਰਦ, ਬਲਕਾਰ ਸਿੰਘ ਜੰਡੋਕੇ, ਖਜਾਨ ਸਿੰਘ ਸਰਪੰਚ, ਜਗਜੀਤ ਸਿੰਘ ਕਾਦੀਆਂ, ਰਣਜੀਤ ਸਿੰਘ ਕਾਦੀਆਂ, ਕੁਲਦੀਪ ਸਿੰਘ ਮਾਨੋਚਾਹਲ, ਸਕੱਤਰ ਅਨੋਖ ਸਿੰਘ ਕਾਹਲਵਾਂ, ਮਹੀਪਾਲ ਸਿੰਘ ਠੱਠੀਆ ਮਹੰਤਾ, ਸੁਖਵਿੰਦਰ ਸਿੰਘ ਪ੍ਰਧਾਨ ਸ਼ੇਰੋ, ਕਾਰਜ ਸਿੰਘ ਕੈਰੋੋਂ, ਗੁਰਦਿਆਲ ਸਿੰਘ ਵਰਨਾਲਾ, ਗੁਰਨਾਮ ਸਿੰਘ ਤੂਤ ਤੇ ਪਿੰਡ ਵਾਸੀਆਂ ਵਲੋਂ ਅਮਰੀਕ ਸਿੰਘ ਫੌਜੀ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਆਦਿ ਕਿਸਾਨਾ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਡੀ. ਐੱਸ. ਟੀ. ਸੀ. ਟੀ. ਐੱਸ. ਕੰਟਰੈਕਟ ਇੰਸਟਰਕਟਰ ਯੂਨੀਅਨ ਮੈਂਬਰਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਦੁਕਾਨ 'ਚ ਦਾਖ਼ਲ ਹੋ ਕੇ ਅਣਪਛਾਤਿਆਂ ਕੀਤੀ ਪਿਓ-ਪੁੱਤ ਦੀ ਕੁੱਟਮਾਰ, ਮਾਮਲਾ ਦਰਜ
Ad Position 24