ਹਰੀਕੇ ਪੱਤਣ, 26 ਮਈ (ਸੰਜੀਵ ਕੁੰਦਰਾ)ਇਕ ਲਿਖਾਰੀ ਸਹਿਤ ਸਭਾ ਹਰੀਕੇ ਪੱਤਣ ਵਲੋਂ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਪਲੇਠੀ ਸਾਹਿਤਕ ਮਿਲਣੀ ਕਰਵਾਈ ਗਈ | ਇਸ ਪਲੇਠੀ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਨੂੰ ਕਵੀ ਕਵਿੱਤਰੀਆਂ, ਸਹਿਤਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਹਰ ਵੰਨਗੀ ਦੇ ਲੇਖਕਾਂ ਨੇ ਸਾਹਿਤਕ ਸਿਖਰ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ | ਸਾਹਿਤਕ ਮਿਲਣੀ ਵਿੱਚ ਲੇਖਕਾਂ ਵਲੋਂ ਸਾਹਿਤ ਦੀ ਹਰ ਵਿਧਾ ਵੰਨਗੀ ਪੇਸ਼ ਕੀਤੀ ਗਈ | ਇਸ ਮੌਕੇ ਰਾਜ ਹਰੀਕੇ, ਬਖਸ਼ੀਸ਼ ਬੀਸਾ, ਵੀਰ ਜਤਿੰਦਰ ਹਰੀਕੇ, ਕੁਲਵਿੰਦਰ ਸਿੰਘ ਹਰੀਕੇ, ਰਮਨ ਸਰਹਾਲੀ, ਪ੍ਰਧਾਨ ਗੁਰਜੰਟ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਇਸ ਪਲੇਠੀ ਸਾਹਿਤਕ ਮਿਲਣੀ ਦਾ ਅਗਾਜ ਮੁੱੱਖ ਮਹਿਮਾਨ ਲੇਖਿਕਾ ਡਾ: ਮਨਦੀਪ ਕੌਰ ਰਾਏ ਨੇ ਰਿਬਨ ਕੱਟ ਕੇ ਕੀਤਾ | ਸਟੇਜ ਸੈਕਟਰੀ ਦੀ ਡਿਊਟੀ ਸੰਭਾਲਦਿਆ ਲੇਖਕ ਕਵੀ ਕੁਲਵਿੰਦਰ ਸਿੰਘ ਨੇ ਹਾਜ਼ਰ ਕਵੀਆਂ ਲੇਖਕਾਂ ਨੂੰ ਤਰਤੀਬਵਾਰ ਸਟੇਜ 'ਤੇ ਸੱਦਾ ਦਿੰਦਿਆਂ ਆਪੋ- ਆਪਣੀ ਰਚਨਾਂ ਸੁਨਾਉਣ ਲਈ ਸੱਦਾ ਦਿੱਤਾ | ਜਿਵੇਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਕਵੀ ਕਵਿੱਤਰੀਆਂ ਅਤੇ ਗਾਇਕਾਂ ਦੀਆਂ ਰਚਨਾਵਾਂ ਨੇ ਵਾਹ ਵਾਹ ਕਰਵਾਈ ਮੀਟਿੰਗ ਹਾਲ ਤਾੜੀਆਂ ਦੀ ਗੂੰਜ ਨਾਲ ਝੂਮ ਉੱਠਿਆ ਸਾਹਿਤਕਾਰ ਸਾਥੀਆਂ ਦੀ ਹਾਜ਼ਰੀ ਭਰਪੂਰ ਹੋਣ ਕਰਕੇ ਨਾਲ ਨਾਲ ਸਟੇਜ ਸੈਕਟਰੀ ਦੀ ਡਿਊਟੀ ਲੇਖਕ ਰਮਨ ਸਰਹਾਲੀ ਅਤੇ ਲਾਲੀ ਕਰਤਾਰਪੁਰੀ ਜੀ ਨੇ ਸਹਿਯੋਗ ਕਰਦਿਆ ਸਟੇਜ ਪ੍ਰਬੰਧਨ ਬਖੂਬੀ ਸੰਭਾਲਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਲੇਖਿਕਾ ਡਾ: ਮਨਦੀਪ ਕੌਰ ਰਾਏ, ਅਸ਼ੋਕ ਆਰਜੂ ਮੱਖੂ, ਭਜਨ ਪੇਂਟਰ, ਪ੍ਰਧਾਨ ਗੁਰਜੰਟ ਸਿੰਘ, ਪ੍ਰਧਾਨ ਹਰਭਿੰਦਰ ਸਿੰਘ ਸੰਧੂ ਅਤੇ ਬੂਟਾ ਗੁਲਾਮੀ ਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕਵਿੱਤਰੀ, ਲੇਖਕ, ਹਾਜਰ ਕਵੀਆਂ ਵਿਚ ਲਾਲੀ ਕਰਤਾਰਪੁਰੀ, ਜਸਵਿੰਦਰ ਸਿੰਘ, ਜੁਗਰਾਜ ਸਿੰਘ, ਸੁਖਦੇਵ ਭੱਟੀ ਫਿਰੋਜ਼ਪੁਰੀ, ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਤੋਂ ਪ੍ਰਧਾਨ ਹਰਭਿੰਦਰ ਸਿੰਘ ਸੰਧੂ,, ਜੋਗਾ ਸਿੰਘ ਸੂਦਾਂ, ਲਖਵੀਰ ਸਿੰਘ ਰਸੂਲਪੁਰੀ, ਹਰਪਾਲ ਸਿੰਘ ਮਨੇਸ, ਲੇਖਿਕਾ ਜਸਵੰਤ ਕੌਰ ਗਰੇਵਾਲ, ਇੰਦਰਜੀਤ ਕੌਰ ਲੋਟੇ, ਖੁਸ਼ਪ੍ਰੀਤ ਕੌਰ, ਡਾ: ਮਨਦੀਪ ਕੌਰ, ਅਮਨਦੀਪ ਕੌਰ ਥਿੰਦ (ਅਵਤਾਰ ਰੇਡੀਓ ਸੀਚੇਵਾਲ ) ਬੇਟੀ ਜਾਪ ਕੌਰ, ਸੁਰਿੰਦਰ ਖਿਲਚੀਆਂ, ਸਤਨਾਮ ਸਿੰਘ ਨਵੇਂ ਚੰਨਣਕੇ, ਸੇਵਾ ਸਿੰਘ ਨਵੇਂ ਚੰਨਣਕੇ, ਸੁਖਬੀਰ ਭੁੱਲਰ, ਬਲਵਿੰਦਰ ਸਿੰਘ ਬਿੱਲਾ ਜੀਰਾ, ਜਗਜੀਤ ਸਿੰਘ ਝਤਰਾ, ਰਾਜ ਅਰੋੜਾ, ਭਜਨ ਪੇਂਟਰ ਮੱਖੂ, ਦੀਪ ਜੀਰਵੀ, ਅਸ਼ੋਕ ਆਰਜੂ ਮੱਖੂ, ਨਾਨਕ ਚੰਦ ਵਸਿਸਟ ਨਸੀਬ ਦੀਵਾਨਾ, ਜਸਵੰਤ ਗੋਗੀਆ, ਅਵਤਾਰ ਸਿੰਘ ਗੋਇੰਦਵਾਲੀਆ, ਹਰਭਜਨ ਸਿੰਘ ਭਗਰੱਥ, ਸੁਖਰਾਜ ਸਿੰਘ ਜੀਰਾ, ਬਲਬੀਰ ਸਿੰਘ ਲਹਿਰੀ, ਵੀਰ ਇੰਦਰ ਘਗਰੋਲੀ, ਜਗਮਿੰਦਰ ਪਾਲ ਬਰਾਂਸ, ਸੁੱਖ ਸੁੱਖਵਿੰਦਰ ਸਮਾਣਾ, ਜਗਤਾਰ ਨਿਮਾਣਾ ਰਾਜਲਾ, ਗਾਇਕ ਗੈਰੀ ਮਰਹਾਣਾ, ਪਰਮੀਤ ਸਿੰਘ ਖਾਰਾ, ਪ੍ਰੀਤ ਬਾਠ ਲੁਧਿਆਣਾ, ਗੀਤਕਾਰ ਗਾਇਕ ਮੱਖ ਭੈਣੀਵਾਲਾ, ਗਾਇਕ ਬਲਵੀਰ ਸ਼ੇਰਪੁਰੀ, ਬੇਟਾ ਹਰਮਨ, ਸਰਬਜੀਤ ਸਿੰਘ, ਵਿਵੇਕ ਕੋਟ ਈਸੇ ਖਾਂ, ਯਸਪਾਲ ਗੁਲਾਟੀ, ਜਸਵਿੰਦਰ ਸੰਧੂ, ਜਸਮੀਤ ਸਿੰਘ, ਗਾਇਕ ਐੱਸ. ਐੱਸ ਸਿੱਧੂ ਤਰਨ ਤਾਰਨ, ਗਾਇਕ ਬਿੱਟੂ ਮਾਹਲਾ, ਕੁਲਵੰਤ ਸਿੰਘ ਕੰਤ, ਬੂਟਾ ਗੁਲਾਮੀ ਵਾਲਾ, ਲੇਖਕ ਗੁਰਪ੍ਰੀਤ ਸਿੰਘ ਹਰੀਕੇ, ਮੋਹਨ ਸਿੰਘ ਸਰਾਂ ਹਰੀਕੇ, ਬੰਟੀ ਗਿੱਲ ਮੁੱਦਕੀ ਗੁਰਭੇਜ ਪੰਡੋਰੀ ਗੋਲਾ, ਰਾਣਾ ਲਹਿਰੀ, ਸਿੰਘ ਦੀਪ, ਗਾਇਕ ਪਿ੍ੰਸ ਮਾਹਲਾ, ਗਾਇਕ ਰੋਹਿਤ ਵੇਦੀ, ਹਰਪਾਲ ਸੋਨੀ, ਸੁਨੀਲ ਸ਼ਰਮਾ ਸ਼ਿੰਟੂ ਨੇ ਹਾਜ਼ਰੀ ਲਵਾਈ | ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾ ਦਾ ਤੇ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਸ਼ਿੰਟੂ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ |