ਨੌਸ਼ਹਿਰਾ ਪੰਨੂੰਆਂ, 26 ਮਈ (ਦੀਪਕ ਮੈਣੀ)-ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਵੈੱਲਫੇਅਰ ਸੇਵਾ ਸੁਸਾਇਟੀ ਪੰਜਾਬ ਵਲੋਂ ਬੱਚਿਆਂ ਨੂੰ ਗੁਰਮਤਿ ਤੇ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ | ਇਸੇ ਤਹਿਤ ਗੁਰਦੁਆਰਾ ਡੇਹਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ ਅਸਥਾਨ 'ਤੇ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਥੇ ਨੈਸ਼ਨਲ ਪਬਲਿਕ ਸਕੂਲ ਦੇ ਸਟੇਟ ਅਤੇ ਨੈਸ਼ਨਲ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਚ ਨੈਸ਼ਨਲ ਕਿ੍ਕਟ ਖਿਡਾਰੀ ਮਿਹੀਰਾਂਨ ਪੁਰੀ, ਨੈਸ਼ਨਲ ਰਗਬੀ ਪਲੇਅਰ ਜਸਮੀਨ ਕੌਰ, ਮਨਦੀਪ ਸਿੰਘ, ਸਟੇਟ ਗੋਲਡ ਰੱਸਾ ਕੱਸੀ ਅਭੀਜੋਤ ਸਿੰਘ, ਸਟੇਟ ਗੋਲਡ ਰੱਸਾ ਕੱਸੀ ਜਸਪਾਲ ਸਿੰਘ, ਨੈਸ਼ਨਲ ਪਲੇਅਰ ਗਤਕਾ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਹਰਸ਼ੀਤ ਕੌਰ ਨੈਸ਼ਨਲ ਪਲੇਅਰ ਰਗਬੀ ਅਤੇ ਸਾਹਿਲਪ੍ਰੀਤ ਸਿੰਘ ਸਟੇਟ ਪਲੇਅਰ ਰੱਸਾ ਕੱਸੀ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਬੱਚਿਆਂ ਨੇ ਜਿੱਥੇ ਆਪਣੇ ਮਾਤਾ ਪਿਤਾ, ਸਕੂਲ ਦਾ ਨਾਂਅ ਤੇ ਆਪਣੇ ਜ਼ਿਲ੍ਹੇ ਦਾ ਨਾਂਅ ਖੇਡਾਂ ਵਿਚ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਵਨੀਤ ਕੌਰ, ਮੈਨੇਜ਼ਮੈਂਟ ਮੈਂਬਰ ਰਵਿੰਦਰਪਾਲ ਸਿੰਘ ਮੈਣੀ ਤੇ ਖੇਡਾਂ ਦੇ ਕੋਚ ਦਲਜੀਤ ਸਿੰਘ ਤੇ ਸਮੂਹ ਸਟਾਫ਼ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦਾ ਸਵਾਗਤ ਕੀਤਾ |