ਭਿੱਖੀਵਿੰਡ, 26 ਮਈ (ਬੌਬੀ, ਬਿੱਲਾ, ਭੱਟੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਅੱਜ ਪੈ ਰਹੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦੱਲ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ | ਅਕਾਲੀ ਦੱਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਆਪਣੀ ਹਾਰ ਨੂੰ ਜਿੱਤ 'ਚ ਬਦਲਣ ਲਈ ਹਰ ਹੀਲਾ ਵਰਤ ਰਹੀ ਹੈ | ਇਸ ਬਾਰੇ ਮੌਕੇ 'ਤੇ ਗੱਲਬਾਤ ਦੌਰਾਨ ਮਾਰਕੀਟ ਕਮੇਟੀ ਦੇ ਸਾਬਕਾ ਚੇਅ. ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ ਨੇ ਦੋਸ਼ ਲਗਾਇਆ ਕਿ ਸਰਕਾਰੀ ਧਿਰ ਵਲੋਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸਿੱਧਾ ਦੋਸ਼ ਲਗਾਇਆ ਕਿ ਭਿੱਖੀਵਿੰਡ 'ਚ ਹੋ ਰਹੀਆਂ ਚੋਣਾਂ 'ਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਸਥਾਨਕ ਵਾਰਡ ਨੰਬਰ 7 'ਚ ਚੋਣ ਲੜੇ ਅਕਾਲੀ ਉਮੀਦਵਾਰ ਬੀਬੀ ਕਰਨਦੀਪ ਕੌਰ ਪੱਤਨੀ ਕੁਲਰਾਜ ਸਿੰਘ ਦੀ ਮਿਸਾਲ ਦਿੰਦੇ ਹੋਏ ਸੱਤਾ ਧਿਰ 'ਤੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਦਾ ਇਕ ਪੀ.ਏ. ਸ਼ਰੇਆਮ ਪੁਲਿਸ ਸੁਰੱਖਿਆ 'ਚ ਧੱਕੇ ਨਾਲ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਅਫਸੋਸ ਪ੍ਰਸ਼ਾਸ਼ਨ ਸਭ ਕੁੱਝ ਦੇਖ ਰਿਹਾ ਹੈ | ਅਕਾਲੀ ਉਮੀਦਵਾਰ ਵਲੋਂ ਵਾਰ-ਵਾਰ ਸੰਬੰਧਿਤ ਅਧਿਕਾਰੀ ਦੇ ਧਿਆਨ ਵੀ ਲਿਆਂਦਾ ਗਿਆ, ਪਰ ਕੋਈ ਅਸਰ ਨਹੀਂ ਹੋਇਆ | ਅਕਾਲੀ ਦਲ ਵਿਰੋਧੀ ਉਮੀਦਵਾਰ ਆਪਣੀ ਹਾਰ ਨੂੰ ਦੇਖਦੇ ਹੋਏ ਹੇਰਾਫੇਰੀ ਨਾਲ ਚੋਣ ਜਿੱਤਣ ਦੀ ਫਿਰਾਕ 'ਚ ਹੈ, ਜਿਸ ਵਿਚ ਉਨ੍ਹਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਦਾ ਜਵਾਬ 'ਆਪ' ਨੂੰ ਆਮ ਚੋਣਾਂ 'ਚ ਵੋਟਰ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਬਲਜੀਤ ਸਿੰਘ ਬਿੱਲਾ, ਯੂਥ ਆਗੂ ਕੁਲਰਾਜ ਸਿੰਘ, ਬਲਰਾਜ ਸਿੰਘ, ਸਰਪੰਚ ਰਜਿੰਦਰ ਸਿੰਘ ਵਾੜਾ ਸ਼ੇਰ ਸਿੰਘ, ਜਗਤਾਰ ਸਿੰਘ ਰਿਟਾ ਐਸ.ਡੀ.ਓ., ਕੁਲਰਾਜ ਸਿੰਘ, ਗੁਰਸੇਵਕ ਸਿੰਘ ਅਲਗੋਂ, ਸ਼ਰਨਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ਕਲਸੀਆਂ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਕਰਮੂੰਵਾਲ, ਰਛਪਾਲ ਸਿੰਘ ਮੱਤਾ, ਸਰਪੰਚ ਹਰਚੰਦ ਸਿੰਘ, ਜੁਗਰਾਜ ਸਿੰਘ ਬੱਬੂ, ਬਲਵਿੰਦਰ ਸਿੰਘ ਛੰਨਾ ਆਦਿ ਅਕਾਲੀ ਵਰਕਰ ਹਾਜ਼ਰ ਸਨ |