12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹਰਜੀਤ ਸਿੰਘ ਸੰਧੂ ਨੇ ਭਾਜਪਾ ਆਗੂਆਂ ਨਾਲ ਪੱਟੀ ਤੇ ਭਿੱਖੀਵਿੰਡ ਵਿਖੇ ਬੂਥਾਂ 'ਤੇ ਜਾ ਕੇ ਲਿਆ ਸਥਿਤੀ ਦਾ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 27-05-2026
ਭਿੱਖੀਵਿੰਡ/ਪੱਟੀ, 26 ਮਈ (ਸੁਰਜੀਤ ਕੁਮਾਰ ਬੌਬੀ, ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)—ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਿਖੇ ਮੰਗਲਵਾਰ ਨੂੰ ਪਈਆਂ ਵੋਟਾਂ ਦੌਰਾਨ 'ਆਪ' ਆਗੂਆਂ ਨੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਧੱਕੇਸ਼ਾਹੀ ਕੀਤੀ | ਬੂਥਾਂ 'ਤੇ ਬੈਠੇ ਵੱਖ–ਵੱਖ ਪਾਰਟੀਆਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਭਜਾ ਦਿੱਤਾ ਗਿਆ, ਪ੍ਰੰਤੂ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਵਰਕਰਾਂ ਆਪਣੇ ਮੋਰਚੇ ਤੇ ਡਟ ਕੇ ਪ੍ਰਸਥਿਤੀਆਂ ਦਾ ਸਾਹਮਣਾ ਕੀਤਾ | ਇਸ ਦੌਰਾਨ ਮੌਕੇ 'ਤੇ ਬੂਥਾਂ 'ਤੇ ਸਥਿਤੀ ਦਾ ਜਾਇਜਾ ਲੈਣ ਲਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਮੌਕੇ 'ਤੇ ਪਹੁੰਚੇ ਤੇ ਸੰਬੰਧਿਤ ਪ੍ਰਸ਼ਾਸਨ ਨੂੰ ਲੋਕਤੰਤਰ ਦੀ ਬਹਾਲੀ ਰੱਖਣ ਦੀ ਤਾੜਨਾ ਕੀਤੀ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਦੀ ਨਿਖੇਧੀ ਵੀ ਕੀਤੀ | ਇਸ ਮੌਕੇ ਭਾਵੇਂ ਸੰਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਸਭ ਕੁਝ ਠੀਕ ਚੱਲ ਰਿਹਾ, ਪਰ ਮੌਕੇ 'ਤੇ ਜਾ ਕੇ ਪਤਾ ਲੱਗਾ ਕਿ ਕੁਝ ਬੂਥਾਂ 'ਤੇ ਸੱਤਾ ਧਿਰ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕੀਤਾ ਹੈ | ਏਨਾ ਕੁਝ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਉਮੀਦਵਾਰ ਅਤੇ ਵਰਕਰ ਡੱਟ ਕੇ ਬੂਥਾਂ 'ਤੇ ਰਹੇ | ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਝੂਠ ਬੋਲ ਕੇ ਸੱਤਾ 'ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰ ਸਤਾ ਰਿਹਾ ਹੈ ਕਿ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ, ਤਾਂ ਹੀ ਹੁਣ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਚੋਰੀ ਕਰਨ ਦੀ ਗੰਦੀ ਰਾਜਨੀਤੀ ਕਰਕੇ ਦਰਸਾਇਆ ਜਾ ਰਿਹਾ ਹੈ ਕਿ ਅੱਜ ਵੀ ਲੋਕ ਬਹੁਮਤ ਦੇ ਰਹੇ ਹਨ, ਪ੍ਰੰਤੂ ਹੁਣ ਦੁਨੀਆਂ ਜਾਣੂੰ ਹੋ ਚੁੱਕੀ ਹੈ ਕਿ 'ਆਪ' ਸਰਕਾਰ ਦੀ ਡਰਾਮੇਬਾਜੀ ਨਹੀਂ ਚੱਲਣ ਵਾਲੀ ਲੋਕ ਬੇਸਬਰੀ ਨਾਲ 2027 ਦੀਆਂ ਚੋਣਾਂ ਦਾ ਇੰਤਜਾਰ ਰਹੇ ਹਨ | ਉਨ•ਾਂ ਕਿਹਾ ਕਿ ਪੰਜਾਬ ਵਿਚ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਚੁੱਕੇ ਹਨ, ਕਿਉਂਕਿ ਪੰਜਾਬ ਵਿਚ ਹਰ ਪਾਸੇ ਹਾਹਾਕਾਰ ਹੈ, ਹਰ ਪਾਸੇ ਕਤਲ, ਫਿਰੌਤੀਆਂ, ਗੈਂਗਸਟਰਵਾਦ ਅਤੇ ਬੇਲਗਾਮ ਨਸ਼ੇ ਦਾ ਬੋਲਬਾਲਾ ਹੈ | ਇਸ ਕਰਕੇ ਲੋਕਾਂ ਦੇ ਮਨਾਂ ਤੋਂ ਆਮ ਆਦਮੀ ਪਾਰਟੀ ਲੱਥ ਚੁੱਕੀ ਹੈ, ਇਸੇ ਕਰਕੇ ਹੀ 'ਆਪ' ਸਰਕਾਰ ਅਤੇ ਇਸ ਦੇ ਲੋਕ ਸੱਤਾ ਵਿਚ ਹੋਣ ਦਾ ਬੇਹੱਦ ਨਾਜਾਇਜ਼ ਫਾਇਦਾ ਚੁੱਕਣ ਲਈ ਹਰ ਗਲਤ ਕਾਰਵਾਈ ਕਰਨ 'ਤੇ ਤੁਲੇ ਹੋਏ ਹਨ, ਪਰ ਹੁਣ 'ਆਪ' ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ | ਇਸ ਮੌਕੇ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ, ਸ਼ਿਵ ਕੁਮਾਰ ਸੋਨੀ, ਦਲਬੀਰ ਸਿੰਘ ਅਲਗੋਂ, ਜਸਕਰਨ ਸਿੰਘ ਗਿੱਲ, ਸਤਨਾਮ ਸਿੰਘ ਭੁੱਲਰ, ਰਿਤੇਸ਼ ਚੋਪੜਾ, ਅਵਤਾਰ ਸਿੰਘ ਬੰਟੀ, ਡਾ. ਵਿਜੇ ਵਿਨਾਇਕ, ਨਰਿੰਦਰ ਸਿੰਘ, ਸਦਾ ਨੰਦ ਚੋਪੜਾ, ਰਾਜ ਕੁਮਾਰ ਚੋਪੜਾ, ਗੌਰਵ ਦੇਵਗਨ, ਜੀ ਰਾਮ ਜੀ ਸੈੱਲ ਜ਼ਿਲ•ਾ ਕਨਵੀਨਰ ਹਰਜੀਤ ਸਿੰਘ ਕੰਗ, ਜ਼ਿਲ•ੇ ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ ਪੱਟੀ ਅਤੇ ਭਿੱਖੀਵਿੰਡ ਚੋਣਾਂ ਦੇ ਉਮੀਦਵਾਰ ਅਤੇ ਸੈਂਕੜੇ ਪਾਰਟੀ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ: 74 ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ, 2027 ਦੀ ਸਿਆਸੀ ਦਿਸ਼ਾ ਵੀ ਹੋਵੇਗੀ ਤੈਅ <br/>... ਅਗਲੀ ਖ਼ਬਰ ਨਗਰ ਕੌਂਸਲ ਚੌਣਾਂ ਮੌਕੇ ਕੈਰੋਂ ਪਰਿਵਾਰ ਦੀ ਸਰਗਰਮੀ ਨਾਲ ਵਰਕਰਾਂ 'ਚ ਨਵਾਂ ਜੋਸ਼, 2027 ਲਈ ਆਸ ਦੀ ਕਿਰਨ <br/>
Ad Position 24