ਤਰਨ ਤਾਰਨ, 27 ਮਈ (ਇਕਬਾਲ ਸਿੰਘ ਸੋਢੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਦੀ ਮੈਨੇਜ਼ਮੈਂਟ ਵਲੋਂ ਨਰਸਿੰਗ ਕਾਲਜ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਾਈ ਭਾਗੋ ਗਰੁੱਪ ਆਫ਼ ਕਾਲਜਿਜ ਦੀ ਮੈਨੇਜਮੈਂਟ ਵਲੋ ਇਸ ਸਾਲ ਆਰਟਸ ਦੀਆਂ ਵਿਦਿਆਰਥਣਾਂ ਲਈ ਸ਼ੁਰੂ ਕੀਤੇ ਜਾ ਰਹੇ ਕੋਰਸ, ਜਿਵੇ ਬੀ.ਏ ਪੁਲਿਸ ਐਡਮਿਨਿਟ੍ਰੇਸ਼ਨ, ਬੀ. ਐੱਸ. ਸੀ. ਫੈਸ਼ਨ ਡਿਜਾਇੰਗ, ਬੀ. ਐੱਸ. ਸੀ. ਹੋਟਲ ਮੈਨੇਜਮੈਂਟ, ਬੀ.ਕਾਮ. ਅਤੇ ਬੀ.ਵਾਕ. ਬਿਊਟੀਸ਼ਨ ਦੇ ਡਿਗਰੀ ਅਤੇ ਬੀ.ਐੱਸ.ਸੀ. ਆਰਟੀਫਿਸ਼ਿਅਲ ਇੰਟਲੀਜੈਂਸੀ ਕੋਰਸਾਂ ਦੀ ਕਿਸੇ ਵੀ ਵਿਦਿਆਰਥਣ ਕੋਲੋਂ ਕੋਈ ਦਾਖ਼ਲਾ ਫ਼ੀਸ ਨਹੀਂ ਲਈ ਜਾਵੇਗੀ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਅਤੇ ਡਾਇਰੈਕਟਰ ਜਸਮੀਤ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਲਜ ਵਿਚ ਨਰਸਿੰਗ, ਬੀ ਫਾਰਮੇਸੀ, ਡੀ. ਫਾਰਮੇਸੀ, ਮੈਡੀਕਲ ਲੈਬ ਸਾਇੰਸਜ, ਬੀ. ਐੱਸ. ਸੀ. ਰੇਡੀਓਲੋਜੀ, ਬੀ. ਐੱਸ. ਸੀ. ੳ. ਟੀ. ਏ. ਟੀ. ਦੇ ਕੋਰਸ ਵੀ ਸਿਰਫ ਲੜਕੀਆਂ ਲਈ ਚਲਾਏ ਜਾ ਰਹੇ ਹਨ | ਮੈਨੇਜਮੈਂਟ ਵਲੋਂ ਇਸ ਸਾਲ 25 ਸਾਲ ਪੂਰੇ ਹੋਣ 'ਤੇ ਆਰਟਸ ਅਤੇ ਕਾਮਰਸ ਦੀਆਂ ਵਿਦਿਆਰਥਣਾਂ ਲਈ ਕਿੱਤਾ ਮੁਖੀ ਕੋਰਸ ਲਿਆਂਦੇ ਗਏ ਹਨ, ਜਿਹਨਾਂ ਦੀ ਕੋਈ ਵੀ ਦਾਖ਼ਲਾ ਫੀਸ ਨਹੀ ਰੱਖੀ ਗਈ | ਮਾਈ ਭਾਗੋ ਕਾਲਜ ਆਫ਼ ਨਰਸਿੰਗ ਵਿਚ ਵੀ ਬੀ. ਐੱਸ. ਸੀ. ਨਰਸਿੰਗ, ਜੀ. ਐੱਨ. ਐੱਮ., ਏ. ਐੱਨ. ਅੱੈਮ., ਪੋਸਟ ਬੇਸਿਕ ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੀਆਂ ਕਲਾਸਾਂ ਸਫਲਤਾਪੂਰਵਕ ਚੱਲ ਰਹੀਆ ਹਨ | ਇਥੇ ਇਹ ਦੱਸਣਯੋਗ ਹੈ ਕਿ ਮਾਈ ਭਾਗੋ ਕਾਲਜ ਨੇ ਨਰਸਿੰਗ, ਫਾਰਮੇਸੀ ਅਤੇ ਹੈਲਥ ਸਾਇੰਸਜ਼ ਦੇ ਐਲਾਨੇ ਨਤੀਜਿਆਂ ਵਿਚ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੈ ਅਤੇ ਇਸੇ ਤਰ੍ਹਾਂ ਬਾਰ੍ਹਵੀਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਨੇ ਇਸ ਸਾਲ ਕਾਲਜ ਵਲੋਂ ਐਲਾਨੇ ਨਤੀਜੇ ਮੁਤਾਬਿਕ 5 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅਤੇ 10 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਵੱਧ ਨੰਬਰ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ |