ਨੌਸ਼ਹਿਰਾ ਪੰਨੂੰਆਂ, 27 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਖੰਡ ਮਿੱਲ ਬਚਾਓ ਮੋਰਚਾ ਸੇਰੋਂ ਵਲੋਂ ਦਿਨ-ਰਾਤ ਪੱਕਾ ਮੋਰਚਾ ਸੱਤਵੇਂ ਦਿਨ ਵੀ ਜਾਰੀ ਰਿਹਾ | ਖੰਡ ਮਿਲ ਸੇਰੋਂ ਵਿਚ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਹੋਇਆ ਸੰਯੁਕਤ ਕਿਸਾਨ ਮੋਰਚਾ ਸੂਬਾਈ ਆਗੂ ਹਰਜਿੰਦਰ ਸਿੰਘ ਟਾਂਡਾ, ਕੁਲਦੀਪ ਸਿੰਘ ਸਾਂਘਣਾ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਰੇਸ਼ਮ ਸਿੰਘ ਫੈਲੋਕੇ, ਜੱਸਾ ਸਿੰਘ ਕੱਦਗਿਲ, ਮੇਹਰ ਸਿੰਘ ਸਖੀਰਾ ਬੀ.ਕੇ.ਯੂ. ਉਗਰਾਹਾਂ, ਬਲਕਾਰ ਸਿੰਘ ਵਲਟੋਹਾ, ਮਹਾਂਬੀਰ ਸਿੰਘ ਗਿੱਲ, ਦਵਿੰਦਰ ਸੋਹਲ, ਇੰਦਰਜੀਤ ਸਿੰਘ ਮਰਹਾਣਾ, ਸੁਖਦੇਵ ਸਿੰਘ ਤੁੜ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਹਦ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਸ਼ੇਅਰਾਂ ਨਾਲ ਬਣੀ ਸੰਪਤੀ ਦੀ ਮਾਲਕੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਕਿਸਾਨ ਵੱਡੀ ਪੱਧਰ 'ਤੇ ਵਿਰੋਧ ਕਰਦੇ ਹਨ ਅਤੇ ਕਿਸੇ ਕੀਮਤ 'ਤੇ ਵੀ ਮਿਲਦੀ ਮਾਲਕੀ ਨੂੰ ਬਦਲਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਅਤੇ ਸਹਿਕਾਰੀ ਖੰਡ ਮਿੱਲ ਸੇਰੋ ਬਚਾਓ ਮੋਰਚਾ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਸੰਪਤੀ ਪੁੱਡਾ ਦੀ ਕਾਲੋਨੀ ਇਸ ਤਰ੍ਹਾਂ ਧੱਕੇ ਨਾਲ ਤਬਦੀਲ ਨਹੀਂ ਕਰ ਸਕਦੀ | ਅਸੀਂ ਇਸ ਦਾ ਹਰ ਹਾਲਤ ਵਿਚ ਵਿਰੋਧ ਕਰਦੇ ਰਹਾਂਗੇ | ਇਸ ਮੌਕੇ ਰਾਜਵੀਰ ਸਿੰਘ, ਜਸਵਿੰਦਰ ਸਿੰਘ, ਆਕਾਸ਼ਦੀਪਪਾਲ ਸਿੰਘ ਰਾਣੀਕੇ, ਸਰਵਨ ਸਿੰਘ, ਮਨਦੀਪ ਸਿੰਘ ਸੋਹੀਆਂ, ਹਰਜਿੰਦਰ ਸਿੰਘ, ਸੁਖਬਾਸ ਸਿੰਘ ਸਿੱਧੂ, ਅੰਗਰੇਜ਼ ਸਿੰਘ, ਨਾਜਰ ਸਿੰਘ, ਬਲਕਾਰ ਸਿੰਘ ਜੰਡੋਕੇ, ਗੁਰਜੰਟ ਸਿੰਘ, ਬਲਜਿੰਦਰ ਸਿੰਘ ਫੈਲੋਕੇ, ਸੁਖਚੈਨ ਸਿੰਘ, ਕਿਰਤੀ ਕਿਸਾਨ ਯੂਨੀਅਨ ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਅਨੋਖ ਸਿੰਘ ਕਾਹਲਵਾਂ, ਖਜਾਨ ਸਿੰਘ ਸਰਪੰਚ ਮੁਗਲ ਚੱਕ, ਗੁਰਮੁਖ ਸਿੰਘ, ਹਰਭਾਨ ਸਿੰਘ, ਕੰਵਲਜੀਤ ਸਿੰਘ, ਰੇਸ਼ਮ ਸਿੰਘ ਫੈਲੋਕੇ, ਸੁਖਦੇਵ ਸਿੰਘ ਤੜ, ਕਸ਼ਮੀਰ ਸਿੰਘ ਸੇਰੋਂ, ਅਮਰੀਕ ਸਿੰਘ ਸੇਰੋਂ, ਗੇਜਾ ਸਿੰਘ ਸੇਰੋਂ, ਬਲਦੇਵ ਸਿੰਘ ਸੇਰੋਂ, ਦਾਰਾ ਸਿੰਘ ਚੋਹਲਾ ਸਾਹਿਬ ਤੇ ਸਵਿੰਦਰ ਸਿੰਘ ਤੁੜ ਆਦਿ ਹਾਜ਼ਰ ਸਨ |