15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹਰੀਕੇ ਹੈੱਡ ਵਰਕਸ ਪੁੱਲ ’ਤੇ ਤਾਇਨਾਤ ਪੰਜਾਬ ਹੋਮਗਾਰਡ ਜਵਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 31-05-2026
ਹਰੀਕੇ ਪੱਤਣ, ਮੱਖੂ 30 ਮਈ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਪੁੱਲ ਦੀ ਸਰੁੱਖਿਆ ‘ਚ ਤਾਇਨਾਤ ਪੰਜਾਬ ਹੋਮਗਾਰਡ ਜਵਾਨ ‘ਤੇ ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਰਕਾਰੀ ਰਾਈਫਲ ਖੋਹ ਕੇ ਫ਼ਰਾਰ ਹੋ ਗਏ ਜਦ ਕਿ ਜ਼ਖ਼ਮੀ ਹੋਮਗਾਰਡ ਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ । ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 1 ਵਜੇ ਹਰੀਕੇ ਹੈੱਡ ਵਰਕਸ (ਥਾਣਾ ਮੱਖੂ) ਵਿਖੇ ਲੱਗੀ ਗਾਰਦ ਦੇ ਸੰਤਰੀ ਪਹਿਰੇ ‘ਤੇ ਤਾਇਨਾਤ ਪੰਜਾਬ ਹੋਮਗਾਰਡ ਜਵਾਨ ਸੁਖਵਿੰਦਰ ਸਿੰਘ ਪਾਸ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਪਾਸ ਤੇਜ਼ਧਾਰ ਹਥਿਆਰ ਸਨ । ਪਹਿਰੇ ‘ਤੇ ਤਾਇਨਾਤ ਸੰਤਰੀ ਸੁਖਵਿੰਦਰ ਸਿੰਘ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਸ ਪਾਸੋ ਐਸ. ਐਲ. ਆਰ. ਸਮੇਤ ਮੈਗਜ਼ੀਨ ਰੌਂਦ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਹੋਏ ਹੋਮਗਾਰਡ ਜਵਾਨ ਸੁਖਵਿੰਦਰ ਸਿੰਘ ਨੂੰ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ‘ਚ ਹਲਚਲ ਮੱਚ ਗਈ ਅਤੇ ਮੌਕੇ ‘ਤੇ ਜ਼ਿਲ੍ਹਾ ਫਿਰੋਜਪੁਰ ਐਸ. ਐਸ. ਪੀ, .ਭੁਪਿੰਦਰ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਪੁੱਜੇ ਤੇ ਸਾਰੀ ਜਾਣਕਾਰੀ ਲਈ । ਪੁਲਿਸ ਵਿਭਾਗ ਦੀਆਂ ਵੱਖ ਵੱਖ-ਵੱਖ ਟੀਮਾਂ ਮਾਮਲੇ ਦੀ ਪੜਤਾਲ ਵਿਚ ਲੱਗ ਗਈਆਂ ਅਤੇ ਵੱਖ-ਵੱਖ ਜਗ੍ਹਾਂ ‘ਤੇ ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਸ ਘਟਨਾ ਨਾਲ ਇਲਾਕੇ ਵਿਚ ਭਾਰੀ ਖੌਫ ਹੈ ਕਿ ਕਿਵੇਂ ਅਣਪਛਾਤਿਆਂ ਨੇ ਬੇਖੌਫ ਆ ਕੇ ਡਿਊਟੀ ‘ਤੇ ਤਾਇਨਾਤ ਹਥਿਆਰਬੰਦ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰ ਕੇ ਹਥਿਆਰ ਖੋਹ ਲਿਆ । ਜੇਕਰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ ਜੋ ਕਿ ਹਥਿਆਰਾਂ ਸਮੇਤ ਤਾਇਨਾਤ ਸਨ ਉਹ ਖੁਦ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਿਵੇਂ ਹੋਵੇਗੀ । ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁਝ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ।
ਸ਼ੋਅ ਪੀਸ ਬਣੇ ਬੰਦ ਪਏ ਸੀ. ਸੀ. ਟੀ. ਵੀ. ਕੈਮਰੇ
ਜਦ ਵੀ ਕਿਤੇ ਕੋਈ ਘਟਨਾ ਹੁੰਦੀ ਤਾਂ ਪੁਲਿਸ ਸਭ ਤੋਂ ਪਹਿਲਾਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲ਼ਦੀ ਹੈ ਪਰ ਬਹੁਤ ਵੱਡੀ ਲਾਪ੍ਰਵਾਹੀ ਵਾਲੀ ਗੱਲ ਹੈ ਹਰੀਕੇ ਹੈੱਡ ਵਰਕਸ ਜਿੱਥੇ ਕਿ ਪ੍ਰਸ਼ਾਸਨ ਵਲੋਂ ਬਹੁਤ ਵਧੀਆ ਤਕਨੀਕ ਦੇ ਕੈਮਰੇ ਲਗਾਏ ਗਏ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਹਨ ਹਰੀਕੇ ਹੈੱਡ ਵਰਕਸ ਜੋ ਕਿ ਆਵਾਜਾਈ ਤੇ ਸੁਰੱਖਿਆ ਪੱਖੋਂ ਵੀ ਬਹੁਤ ਅਹਿਮ ਹੈ ਦੇ ਕੈਮਰੇ ਬੰਦ ਰਹਿਣਾ ਵੀ ਪ੍ਰਸ਼ਾਸਨ ਦੀ ਅਣਗਹਿਲੀ ਸਾਬਤ ਕਰਦਾ ਹੈ ਕਿਉਂਕਿ ਜਿਸ ਜਗਾਂ ਇਹ ਘਟਨਾ ਹੋਈ ਉਸ ਜਗਾਂ ਦੇ ਉੱਪਰ ਹੀ ਕੈਮਰੇ ਲੱਗੇ ਹੋਏ ਹਨ ਪਰ ਬੰਦ ਹੋਣ ਕਾਰਨ ਸ਼ੋਅ ਪੀਸ ਬਣ ਕੇ ਰਹਿ ਗਏ । ਹਰੀਕੇ ਹੈੱਡ ਵਰਕਸ ‘ਤੇ ਤਾਇਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਮਰਿਆਂ ਨੂੰ ਚਾਲੂ ਕਰਵਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਮੀਂਹ ਦੇ ਬਾਵਜੂਦ ਖੰਡ ਮਿਲ ਸ਼ੇਰੋਂ ’ਚ ਲੱਗਾ ਪੱਕਾ ਮੋਰਚਾ ਦਸਵੇਂ ਦਿਨ ਵੀ ਜਾਰੀ ਰਿਹਾ-ਐਸ. ਕੇ. ਐਮ. ਅਗਲੀ ਖ਼ਬਰ ਚੇਅਰਮੈਨ ਗਿੱਲ ਨੇ ਚੋਣਾਂ 'ਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਵਧਾਈ ਦਿੱਤੀ
Ad Position 24