15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੀਂਹ ਦੇ ਬਾਵਜੂਦ ਖੰਡ ਮਿਲ ਸ਼ੇਰੋਂ ’ਚ ਲੱਗਾ ਪੱਕਾ ਮੋਰਚਾ ਦਸਵੇਂ ਦਿਨ ਵੀ ਜਾਰੀ ਰਿਹਾ-ਐਸ. ਕੇ. ਐਮ.

Ad Position 21
No active advertisement
ਅਜੀਤ ਡੈਸਕ 31-05-2026
ਨੌਸ਼ਿਹਰਾ ਪੰਨੂੰਆ, 30 ਮਈ ( ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਕਾਰੀ ਖੰਡ ਮਿੱਲ ਸ਼ੇਰੋ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਲੱਗਾ ਪੱਕਾ ਮੋਰਚਾ ਅੱਜ ਵਰ੍ਹਦੇ ਮੀਂਹ ਵਿਚ ਵੀ 10ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੋਲਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਜਿੰਦਰ ਸਿੰਘ ਢਾਂਡਾ, ਕੰਵਲਪ੍ਰੀਤ ਸਿੰਘ ਪੰਨੂ, ਜੱਸਾ ਸਿੰਘ ਕਦਗਿਲ, ਨਛੱਤਰ ਸਿੰਘ ਪੰਨੂ, ਸੁਖਚੈਨ ਸਿੰਘ ਸਰਹਾਲੀ ਖੁਰਦ, ਤਰਸੇਮ ਸਿੰਘ ਲੁਹਾਰ, ਸੁਖਬਾਸ ਸਿੰਘ ਸਿੱਧੂ, ਮਨਜੀਤ ਸਿੰਘ ਬੱਗੂ ,ਰੇਸ਼ਮ ਸਿੰਘ ਫੈਲੋਕੇ, ਸੁਖਦੇਵ ਸਿੰਘ ਤੁੜ ਆਦਿ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਸਰਕਾਰੀ ਖੰਡ ਮਿਲ ਸ਼ੇਰੋ ਬਣਨ ਸਮੇਂ ਕਿਸਾਨਾਂ ਕੋਲੋਂ ਕੌਡੀਆਂ ਭਾਅ ਜ਼ਮੀਨ ਐਕਵਾਇਰ ਕੀਤੀ ਗਈ ਅਤੇ ਕਿਹਾ ਗਿਆ ਕਿ ਇਸ ਜ਼ਮੀਨ ਵਿਚ ਖੰਡ ਮਿਲ ਲੱਗੇਗੀ ਪਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹੋਣ ਦੇ ਬਾਵਜੂਦ ਵੀ ਮਨਮਰਜ਼ੀ ਤੇ ਧੱਕੇ ਨਾਲ ਸਰਕਾਰ ਮਿੱਲ ਮਾਲਕੀ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ। ਇਸ ਸੰਬੰਧੀ ਕਿਸਾਨਾਂ ਵਲੋਂ ਸਖਤ ਸ਼ਬਦਾਂ ਵਿਚ ਕਿਹਾ ਗਿਆ ਕਿ ਕਿਸਾਨ ਕਿਸੇ ਕੀਮਤ ਤੇ ਵੀ ਇਸ ਤਰ੍ਹਾਂ ਮਿਲ ਦੀ ਮਾਲਕੀ ਨਹੀਂ ਬਦਲਣ ਦੇਣਗੇ। ਸਰਕਾਰ ਵਲੋਂ ਜਿਹੜੀਆਂ ਜ਼ਮੀਨ ਪੁੱਡਾ ਨੂੰ ਕਲੋਨੀਆਂ ਬਣਾਉਣ ‘ਤੇ ਵੇਚਣ ਲਈ ਦਿੱਤੀ ਹੈ । ਉਸ ਸੰਬੰਧੀ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕ ਹਿੱਤ ਲਈ ਐਕਵਾਇਰ ਜ਼ਮੀਨ ਇਸ ਤਰ੍ਹਾਂ ਵਪਾਰਕ ਮਕਸਦ ਲਈ ਵਰਤੀ ਤਾਂ ਸੰਘਰਸ਼ ਦੇ ਰੂਪ ਰੇਖਾ ਹੋਰ ਤਿੱਖੀ ਕੀਤੀ ਜਾਵੇਗੀ । ਇਸ ਮੌਕੇ ਨਾਜਰ ਸਿੰਘ ਸਰਿਆਲੀ ਖੁਰਦ, ਬਲਦੇਵ ਸਿੰਘ ਸ਼ੇਰੋ, ਮੁਖਤਾਰ ਸਿੰਘ, ਚਰਨ ਸਿੰਘ ਵੈਰੋਵਾਲ, ਅਜੀਤ ਸਿੰਘ ਪੰਨੂ, ਗੁਰਚਰਨ ਸਿੰਘ ਸਭਰਾ, ਜਗਤਾਰ ਸਿੰਘ ਬਾਠ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਨਿਰਜ ਸਿੰਘ, ਸੁਖਦੇਵ ਸਿੰਘ ਚਾਹਲ, ਜਸਬੀਰ ਸਿੰਘ, ਪੰਨੂ, ਕੁਲਦੀਪ ਸਿੰਘ ਫ਼ੌਜੀ, ਜਗਤਾਰ ਸਿੰਘ ਬਾਠ ਤੇ ਬਲਦੇਵ ਸਿੰਘ ਸ਼ੇਰੋ, ਕਸ਼ਮੀਰ ਸਿੰਘ ਸ਼ੇਰੋ, ਅਮਰੀਕ ਸਿੰਘ ਫੌਜੀ, ਡਾ਼ ਬੇਅੰਤ ਸਿੰਘ ਆਦਿ ਪਿੰਡ ਨਿਵਾਸੀ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਪੁੱਲ ’ਤੇ ਤਾਇਨਾਤ ਪੰਜਾਬ ਹੋਮਗਾਰਡ ਜਵਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ...
Ad Position 24