14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭੰਗਵਾਂ 'ਚ ਪੰਥਕ ਇਕੱਤਰਤਾ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਜੰਡਿਆਲਾ ਗੁਰੂ/ ਨਵਾਂ ਪਿੰਡਾ, 31 ਮਈ (ਪ੍ਰਮਿੰਦਰ ਸਿੰਘ ਜੋਸਨ, ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜਾਬ ਬਚਾਓ, ਪੰਥ ਬਚਾਓ ਦੇ ਨਾਅਰੇ ਹੇਠ ਕੀਤੀਆਂ ਜਾ ਰਹੀਆਂ ਪੰਥਕ ਇਕੱਤਰਤਾਵਾਂ ਦੀ ਲੜੀ ਤਹਿਤ ਹਲਕਾ ਜੰਡਿਆਲਾ ਗੁਰੂ ਦੀ ਪਲੇਠੀ ਵਿਸ਼ਾਲ ਇਕੱਤਰਤਾ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਦੀ ਦੇਖ-ਰੇਖ ਹੇਠ ਬ੍ਰਹਮ ਗਿਆਨੀ ਸੰਤ ਬਾਬਾ ਜਵੰਦ ਸਿੰਘ ਜੀ ਦੇ ਜਨਮ ਅਸਥਾਨ ਜੰਡਿਆਲਾ ਗੁਰੂ ਦੇ ਪਿੰਡ ਭੰਗਵਾਂ ਵਿਖੇ ਉੱਨ੍ਹਾਂ ਦੀ ਯਾਦ ਸਥਾਪਿਤ ਵਿਸ਼ਾਲ ਹਾਲ 'ਚ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ (ਪਿਤਾ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ) ਤੇ ਮਨਦੀਪ ਸਿੰਘ ਸਿੱਧੂ ਭਰਾ ਦੀਪ ਸਿੱਧੂ ਵਲੋਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਵਿਚਲੀਆਂ ਸਮੂਹ ਪੰਥਿਕ ਤੇ ਪੰਜਾਬ ਹਿਤੈਸ਼ੀ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ, ਸੰਪਰਦਾਵਾਂ ਅਤੇ ਸਮਾਜ ਦੇ ਹਰੇਕ ਵਰਗ ਨੂੰ ਇਕ ਪਲੇਟ ਫਾਰਮ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਤੋਂ ਇਲਾਵਾ ਬੀਬੀ ਬਲਵਿੰਦਰ ਕੌਰ, ਮਨਵੀਰ ਕੌਰ ਆਸਟ੍ਰੇਲੀਆ, ਅਮਰਜੀਤ ਸਿੰਘ ਵੰਨਚੜੀ, ਹਰਭਜਨ ਸਿੰਘ ਤੁੜ, ਚਮਕੌਰ ਸਿੰਘ ਧੁੱਨ, ਐਡਵੋਕੇਟ ਅਜੇਪਾਲ ਸਿੰਘ ਢਿੱਲੋਂ, ਨਾਥਵਿੰਦਰ ਸਿੰਘ ਮਜੀਠਾ ਤੇ ਸਮਸ਼ੇਰ ਸਿੰਘ ਪੱਧਰੀ ਆਦਿ ਵਲੋਂ ਨਸ਼ਿਆਂ ਵਿਰੁੱਧ, ਭਾਈ ਅੰਮਿ੍ਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ, ਬੀ.ਬੀ.ਐੱਮ.ਬੀ. ਪੰਜਾਬ ਦੀ ਹਿੱਸੇਦਾਰੀ, ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਦਿ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੈ ਕੇ ਸੰਬੋਧਨ ਕੀਤਾ ਗਿਆ | ਇਸ ਮੌਕੇ ਮਾਤਾ ਬਲਵਿੰਦਰ ਕੌਰ ਭੈਣ, ਭੁਪਿੰਦਰ ਸਿੰਘ ਗਦਲੀ, ਭਾਈ ਹਰਪ੍ਰੀਤ ਸਿੰਘ, ਹਰਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਸਕੱਤਰ, ਜਤਿੰਦਰ ਸਿੰਘ ਮਹਿਤਾ, ਭਾਈ ਸਤਪਾਲ ਸਿੰਘ ਤੇ ਜਰਮਨੀਤ ਸਿੰਘ ਡੱਡੂਆਣਾ, ਭਾਈ ਇੰਦਰਜੀਤ ਸਿੰਘ , ਐਡਵੋਕੇਟ ਮਨਦੀਪ ਸਿੰਘ ਭੰਗੂ, ਗੁਰਪ੍ਰੀਤ ਸਿੰਘ ਤੇ ਸਰਪ੍ਰੀਤ ਸਿੰਘ ਢੱਪਈਆਂ, ਬਚਿੱਤਰ ਸਿੰਘ ਤਰਸਿੱਕਾ, ਮਨਿੰਦਰ ਸਿੰਘ ਬੰਡਾਲਾ, ਬਿਕਰਮ ਸਿੰਘ ਗਹਿਰੀ, ਅਰਜਿੰਦਰ ਸਿੰਘ ਤਲਵੰਡੀ, ਮੁੱਖਵੰਤ ਸਿੰਘ ਤੇ ਪੀਟਾ ਨਵਾਂ ਪਿੰਡ, ਸੁਖਵਿੰਦਰ ਸਿੰਘ ਨਿਜ਼ਾਮਪੁਰ, ਜਰਮਨ ਸਿੰਘ ਤਰਸਿੱਕਾ, ਸਕੱਤਰ ਸਿੰਘ ਜਲਾਲ ਉਸਮਾ, ਰਾਣਾ ਬੰਡਾਲਾ , ਬਾਬੂ ਸਿੰਘ ਮਾਨ ਜੰਡਿਆਲਾ , ਕਾਬਲ ਸਿੰਘ ਗਿੱਲ, ਅਮਰੀਕ ਸਿੰਘ ਬਿੱਟਾ, ਸਰਪੰਚ ਗੁਰਦਿਆਲ ਸਿੰਘ ਟਾਂਗਰਾ ਤੇ ਸਰਪੰਚ ਬਲਬੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਾ ਪੱਕਾ ਮੋਰਚਾ ਗਿਆਰਵੇਂ ਦਿਨ ਵਿਚ ਸ਼ਾਮਿਲ <br/> ਅਗਲੀ ਖ਼ਬਰ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਪਿਛਲੇ ਚਾਰ ਸਾਲਾਂ ਤੋਂ ਭੇਦਭਰੇ ਹਾਲਾਤਾਂ 'ਚ ਲਾਪਤਾ
Ad Position 24