01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਕਾਲੀ ਦਲ ਦੇ ਗੜ੍ਹ ਪਿੰਡ ਪੱਖੋਕੇ 'ਚ ਸਿੱਕੀ ਦੀ ਅਗਵਾਈ 'ਚ ਕਈ ਪਰਿਵਾਰ ਕਾਂਗਰਸ ਵਿਚ ਸ਼ਾਮਿਲ <br/>

Ad Position 21
No active advertisement
ਪਿੰਡ ਪੱਖੋਕੇ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਹੋਰ | ਤਸਵੀਰ: ਲਵਲੀ <br/> 02-06-2026
ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਸੂਬੇ ਵਿਚ ਰਾਜਨੀਤਿਕ ਸਰਗਰਮੀਆਂ ਤੇਜ਼ ਕਦਮਾਂ ਨਾਲ ਅੱਗੇ ਵਧ ਰਹੀਆਂ ਹਨ | ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਵੀ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸ ਆਗੂ ਦੀ ਅਗਵਾਈ ਹੇਠ ਵੀ ਦਿਨੋਂ ਦਿਨ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ | ਬੀਤੇ ਕੱਲ੍ਹ ਹਲਕੇ ਦੇ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਪਿੰਡ ਪੱਖੋਕੇ ਵਿਚ ਰਮਨਜੀਤ ਸਿੰਘ ਸਿੱਕੀ ਦੀ ਮੌਜੂਦਗੀ ਵਿਚ ਇਕ ਪਿੰਡ ਵਾਸੀਆਂ ਦਾ ਬਹੁਤ ਵੱਡਾ ਇਕੱਠ ਹੋਇਆ, ਜਿਸ ਵਿਚ ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਇਕ ਬਹੁਤ ਵੱਡੀ ਤਦਾਦ ਵਿਚ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਬੀ.ਜੇ.ਪੀ. ਆਦਿ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਸੀਨੀਅਰ ਕਾਂਗਰਸ ਆਗੂ ਪ੍ਰਗਟ ਸਿੰਘ ਸਮਰਾ ਪੱਖੋਕੇ, ਚੇਅਰਮੈਨ ਅਵਤਾਰ ਸਿੰਘ ਪੱਖੋਕੇ, ਬਲਾਕ ਸੰਮਤੀ ਮੈਂਬਰ ਨਵਕੰਵਰਪਾਲ ਸਿੰਘ ਆਦਿ ਸ਼ਖ਼ਸੀਅਤਾਂ ਦੀ ਪ੍ਰੇਰਨਾ ਸਦਕਾ ਅਵਤਾਰ ਸਿੰਘ ਪੰਜਾਬ ਚੇਅਰਮੈਨ, ਬਾਬਾ ਬਿੱਲੂ, ਰਾਜ ਸਿੰਘ ਟੈਂਟ ਵਾਲੇ, ਨਿਸ਼ਾਨ ਸਿੰਘ ਸਰਪੰਚ ਸਾਬਕਾ, ਬਿੱਟੂ ਠੇਕੇਦਾਰ, ਸਾਹਿਬ ਸਿੰਘ, ਚਾਂਦੀ ਸਿੰਘ, ਬੀਰ ਸਿੰਘ, ਕਾਲਾ ਬੇਰੀ ਵਾਲਾ, ਸੰਨੀ ਸਿੰਘ, ਗੁਰਭੇਜ ਸਿੰਘ, ਅਮਰੀਕ ਸਿੰਘ, ਬਾਬਾ ਟੀਟੀ, ਬਾਬਾ ਬਿੱਟੂ, ਦੇਬਾ ਹਲਵਾਈ, ਮਨੀ ਠੇਕੇਦਾਰ ਬਾਗਾ, ਗੁਰਬਾਜ਼ ਸਿੰਘ, ਦਿਲਬਾਗ ਸਿੰਘ, ਲਾਡੀ, ਪਾਸ਼ ਲਾਡੀ, ਛਿੰਦਾ ਸਿੰਘ, ਕਾਕਾ ਸਿੰਘ, ਜਿੰਦਰ ਸਿੰਘ, ਸੋਨਾ ਸਿੰਘ, ਕੇਵਲ ਸਿੰਘ, ਟੋਨਾ ਸਿੰਘ, ਮਨਜਿੰਦਰ ਸਿੰਘ, ਪਿੰਕੂ ਸਿੰਘ, ਗੁਰਬਖਸ਼ੀਸ਼ ਸਿੰਘ, ਹਰਜੀਤ ਸਿੰਘ, ਲਵ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਆਕਾਸ਼ ਸਿੰਘ, ਅਰਸ਼, ਜੀਤੂ ਸਿੰਘ, ਅਰਸ਼, ਦੌਲਤ ਸਿੰਘ, ਗੋਖਾ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਮਨਿੰਦਰ ਸਿੰਘ, ਪਿੰਦੂ, ਗੁਰਜੰਟ ਸਿੰਘ, ਗੁਰਜੀਤ ਸਿੰਘ, ਗੋਬਿੰਦ ਸਿੰਘ, ਗੁਰਬਾਜ਼ ਸਿੰਘ, ਅੰਮਿ੍ਤਪਾਲ ਸਿੰਘ, ਪਵਨਦੀਪ ਸਿੰਘ, ਅਵਤਾਰ ਸਿੰਘ, ਬਿਰਾਜਦੀਪ ਸਿੰਘ, ਬਲਵਿੰਦਰ ਕੌਰ, ਦਲਜੀਤ ਕੌਰ, ਰਾਜਬੀਰ ਕੌਰ, ਬਲਜਿੰਦਰ ਕੌਰ, ਸਵਿੰਦਰ ਕੌਰ, ਹਰਜੀਤ ਕੌਰ, ਭੋਲੀ, ਬਚਨ ਕੌਰ, ਸਵਰਨੀ, ਪਰਮਜੀਤ ਕੌਰ, ਨਿਰਮਲ ਕੌਰ, ਅਮਨਦੀਪ ਕੌਰ, ਕਿਰਨਪ੍ਰੀਤ ਕੌਰ, ਰਾਜਵਿੰਦਰ ਕੌਰ, ਵੀਰੋ, ਰਾਜ ਕੌਰ, ਬਲਵਿੰਦਰ ਕੌਰ, ਗੁਰਮਤਿ ਕੌਰ ਰਾਜੀ, ਸੁਰਿੰਦਰ ਕੌਰ, ਜਸਬੀਰ ਕੌਰ, ਜਿੰਦਰ ਕੌਰ, ਅਮਰਜੀਤ ਕੌਰ, ਪਿੰਦਰ ਨਿੱਕੀ, ਭੋਲੀ, ਕਿੰਦਰ, ਯਾਦਵੀਰ ਕੌਰ ਕੋਮਲ, ਕਸ਼ਮੀਰ ਕੌਰ, ਦਰਸ਼ਨ ਕੌਰ, ਗੁਰਪਿੰਦਰ ਕੌਰ, ਮਨਪ੍ਰੀਤ ਕੌਰ, ਰੱਜੀ, ਰਮਨ, ਸੁਮਨਪ੍ਰੀਤ ਕੌਰ, ਪ੍ਰੀਆ, ਮੁਸਕਾਨ, ਕੋਮਲਪ੍ਰੀਤ ਕੌਰ, ਚਰਨਪ੍ਰੀਤ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਮਨਜੋਤ ਕੌਰ, ਗੀਤਾ, ਗੋਪੀ, ਕਮਲਜੀਤ ਕੌਰ, ਗੁਰਲੀਨ, ਜਸ਼ਨ ਅਤੇ ਬਲਵੀਰ ਕੌਰ ਬਾਗਾ ਸਿੰਘ ਟੈਂਟ ਵਾਲੇ ਆਦਿ ਨੇ ਕਾਂਗਰਸ ਪਾਰਟੀ ਦਾ ਲੜ ਫੜਿਆ | ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਜੇਕਰ ਪਿਛਲੇ ਪੰਜ ਸਾਲਾਂ ਦੀਆਂ ਸਿਆਸੀ ਕਾਰਗੁਜ਼ਾਰੀਆਂ ਵੱਲ ਧਿਆਨ ਮਾਰੀਏ ਤਾਂ ਅਕਾਲੀ ਦਲ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਪਾਰਟੀ ਵੱਧ ਤੋਂ ਵੱਧ ਨਿਵਾਣ ਵੱਲ ਜਾ ਰਿਹਾ ਹੈ | ਇਸਦਾ ਹੁਣ ਉਭਰਨਾ ਜਾਂ ਸੱਤਾ ਪ੍ਰਾਪਤੀ ਦਾ ਸੁਪਨਾ ਕਦੇ ਪੂਰਾ ਹੋਣਾ ਬਹੁਤ ਹੀ ਨਾਮੁਮਕਿਨ ਹੈ | ਉਨ੍ਹਾਂ ਕਿਹਾ ਕਿ ਰਹੀ ਗੱਲ ਆਮ ਆਦਮੀ ਪਾਰਟੀ ਦੀ, ਇਸ ਦੀਆਂ ਘਟੀਆ ਅਤੇ ਗੈਰ ਜਿੰਮੇਵਾਰਾਨਾ ਕਾਰਗੁਜ਼ਾਰੀਆਂ ਨੇ ਪੰਜਾਬ ਦਾ ਹੁਣ ਤੱਕ ਬਹੁਤ ਨੁਕਸਾਨ ਕਰ ਦਿੱਤਾ ਹੈ | ਦਿੱਲੀ ਅਤੇ ਹੋਰ ਰਾਜਾਂ ਦੇ ਹਾਰੇ ਨਕਾਰੇ ਆਗੂ ਪੰਜਾਬ ਵਿਚ ਜਿੱਥੇ ਸਰਕਾਰੀ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ, ਉਥੇ ਨਾਲ ਨਾਲ ਸੂਬੇ ਦੀ ਦੋਹੀਂ ਹੱਥੀਂ ਵੱਡੇ ਪੱਧਰ 'ਤੇ ਲੁੱਟ ਖਸੁੱਟ ਕਰਨ ਲੱਗੇ ਹੋਏ ਹਨ | ਸੂਬਾ ਸਰਕਾਰ ਵੀ ਇਨ੍ਹਾਂ ਆਪਣੇ ਆਕਾਵਾਂ ਦਾ ਇਸ ਲੁੱਟ ਵਿਚ ਸਾਥ ਦੇ ਰਹੀ ਹੈ | ਇਸ ਲਈ ਪੰਜਾਬ ਨੂੰ ਬਰਬਾਦੀ ਅਤੇ ਇਨ੍ਹਾਂ ਦੀ ਲੁੱਟ ਤੋਂ ਬਚਾਉਣ ਲਈ ਸਿਰਫ ਕਾਂਗਰਸ ਪਾਰਟੀ ਹੀ ਕਾਰਗਰ ਸਾਬਤ ਹੋ ਸਕਦੀ ਹੈ | ਇਸ ਲਈ ਜਿਥੇ ਖਡੂਰ ਸਾਹਿਬ ਹਲਕੇ ਦੇ ਵਿਕਾਸ ਦੀ ਗੱਲ ਹੈ ਜਾਂ ਪੰਜਾਬ ਨੂੰ ਮਜ਼ਬੂਤੀ ਵੱਲ ਤੋਰਨ ਦੀ ਗੱਲ, ਤਾਂ ਪੰਜਾਬ ਦੇ ਹਰ ਨਾਗਰਿਕ ਨੂੰ ਆਪਣਾ ਫਰਜ਼ ਸਮਝਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਣਾ ਬਹੁਤ ਜ਼ਰੂਰੀ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ- ਐੱਸ.ਐੱਸ.ਪੀ. <br/> ਅਗਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਐੱਸ. ਸੀ. ਸੈੱਲ ਦੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਹਰਚੰਦ ਸਿੰਘ ਨਦੋਹਰ ਨੂੰ ਕੀਤਾ ਸਨਮਾਨਿਤ...
Ad Position 24