ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਸਥਾਨਿਕ ਗਾਂਧੀ ਪਾਰਕ ਵਿਚ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਵਲੋਂ ਇਕ ਵਿਸ਼ਾਲ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ | ਇਸ ਮੌਕੇ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਬਲਬੀਰ ਸਿੰਘ ਝਾਮਕਾ ਨੇ ਆਪਣੇ ਵਿਚਾਰ ਰੱਖੇ | ਭਰਾਤਰੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਨਰਲ ਸਕੱਤਰ ਨਰਭਿੰਦਰ ਸਿੰਘ ਪੱਧਰੀ ਨੇ ਸੰਦੇਸ਼ ਦਿੱਤਾ ਜਦਕਿ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਹਰਮਨਦੀਪ ਸਿੰਘ ਹਿੰਮਤਪੁਰਾ ਨੇ 15 ਮੈਂਬਰੀ ਜਿਲਾ ਲੀਡਿੰਗ ਟੀਮ ਦਾ ਪੈਨਲ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਜਿਸ ਵਿਚ ਕਨਵੀਨਰ ਬਲਬੀਰ ਸਿੰਘ ਝਾਮਕਾ, ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ, ਬਲਵਿੰਦਰ ਸਿੰਘ ਗੋਹਲਵੜ, ਰਾਜ ਕੌਰ ਕਲਸੀਆ, ਗੁਰਦੇਵ ਸਿੰਘ ਰਸੂਲਪੁਰ, ਬਲਕਾਰ ਸਿੰਘ ਕੋਟ ਜਸਪਤ, ਸਵਿੰਦਰ ਸਿੰਘ ਅਲਾਦੀਨਪੁਰ, ਤਰਸੇਮ ਸਿੰਘ ਢੋਟੀਆਂ, ਨਿੰਦਰ ਸਿੰਘ ਖਡੂਰ ਸਾਹਿਬ, ਜਗਤਾਰ ਸਿੰਘ ਕੋਟ ਜਸਪਤ, ਸੁਰਜੀਤ ਸਿੰਘ ਬਾਠ, ਗੁਰਬਚਨ ਸਿੰਘ ਰੂੜੇਆਸਲ, ਬੋਹੜ ਸਿੰਘ ਸੁਰਸਿੰਘ, ਹਰਜਿੰਦਰ ਸਿੰਘ ਨਾਰਲੀ, ਬਲਜਿੰਦਰ ਸਿੰਘ ਸ਼ੇਖਚੱਕ ਚੁਣੇ ਗਏ |