01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਤਰਨ ਤਾਰਨ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਹੋਈ ਗੰਭੀਰ, ਲੋਕ ਪ੍ਰੇਸ਼ਾਨ <br/>

Ad Position 21
No active advertisement
ਸ਼ਹਿਰ ਦੀ ਸੜਕ 'ਤੇ ਲੱਗੇ ਟ੍ਰੈਫ਼ਿਕ ਜਾਮ ਦਾ ਦਿ੍ਸ਼ ਤੇ ਇਕ ਦੁਕਾਨਦਾਰ ਵਲੋਂ ਫੁੱਟਪਾਥ 'ਤੇ ਵੇਚਣ ਲਈ ਰੱਖੀ ਗਈ ਰੇਤ | ਤਸਵੀਰਾਂ : ਲਵਲੀ <br/> 02-06-2026
ਤਰਨ ਤਾਰਨ, 1 ਜੂਨ (ਪਰਮਜੀਤ ਜੋਸ਼ੀ)-ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਵਸਾਈ ਹੋਈ ਪਵਿੱਤਰ ਗੁਰੂ ਨਗਰੀ ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਗੰਭੀਰ ਬਣੀ ਹੋਈ ਹੈ, ਜਿਸ ਦਾ ਮੁੱਖ ਕਾਰਨ ਸ਼ਹਿਰ ਵਿਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਸੜਕਾਂ ਦੇ ਫੁੱਟਪਾਥਾਂ ਤੇ ਬਾਜ਼ਾਰਾਂ ਵਿਚ ਕੀਤੇ ਹੋਏ ਨਾਜਾਇਜ਼ ਕਬਜੇ ਹਨ, ਜਿਸ ਕਾਰਨ ਲਗਾਤਾਰ ਟ੍ਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ ਪਰ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਨਾਜਾਇਜ਼ ਕਬਜਿਆਂ ਨੂੰ ਹਟਾਉਣ ਵਿਚ ਅਸਮਰੱਥ ਦਿਖਾਈ ਦੇ ਰਿਹਾ ਹੈ ਅਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਜੇਕਰ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਸਿਰਫ ਲੋਕਾਂ ਦੇ ਚਲਾਨ ਕੱਟਣ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਅਤੇ ਟ੍ਰੈਫਿਕ ਨੂੰ ਕੰਟੋਰਲ ਕਰਨ ਲਈ ਕੋਈ ਵੀ ਉੱਚਿਤ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉਪਰ ਟ੍ਰੈਫਿਕ ਦੇ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ ਅਤੇ ਲੋਕ ਭਰ ਗਰਮੀ ਵਿਚ ਜਾਮ ਵਿਚ ਫਸੇ ਰਹਿੰਦੇ ਹਨ | ਦੂਸਰੀ ਤਰਫ ਸ਼ਹਿਰ ਵਿਚ ਵੱਡੀ ਪੱਧਰ 'ਤੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਫੁੱਟਪਾਥਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚਲਾ ਰਸਤਾ ਤੰਗ ਹੋਣ ਕਾਰਨ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ, ਅੰਮਿ੍ਤਸਰ ਰੋਡ, ਮਾਤਾ ਕੌਂਲਾ ਦੇਵੀ ਮੰਦਰ ਨੂੰ ਜਾਣ ਵਾਲਾ ਰੋੜ, ਬੌਹੜੀ ਚੌਂਕ, ਚਾਰ ਖੰਭਾ ਚੌਂਕ, ਤਹਿਸੀਲ ਚੌਂਕ, ਰੇਲਵੇ ਰੋਡ ਆਦਿ ਤੋਂ ਇਲਾਵਾ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਬਖਸ਼ੀਬਾਗ ਬਾਜ਼ਾਰ,ਗਾਰਦ ਬਾਜ਼ਾਰ ਲੰਗਰ ਬਾਜ਼ਾਰ, ਨੂਰਦੀ ਅੱਡਾ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਕਾਫ਼ੀ ਅੱਗੇ ਵਧਾ ਕੇ ਬਾਜ਼ਾਰਾਂ ਵਿਚ ਰੱਖਿਆ ਹੋਇਆ ਹੈ, ਉੱਥੇ ਸ਼ਹਿਰ ਦੀਆਂ ਸੜਕਾਂ ਉਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰ ਵਲੋਂ ਬਣਾਏ ਗਏ ਫੁੱਟਪਾਥਾਂ ਉਪਰ ਰੇਹੜੀ ਅਤੇ ਦੁਕਾਨਦਾਰਾਂ ਵਲੋਂ ਕਬਜੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਹਟਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਸਿਰਫ ਖਾਨਾਪੂਰਤੀ ਲਈ ਕਦੇ-ਕਦੇ ਨਾਜਾਇਜ਼ ਕਬਜੇ ਹਟਾਉਣ ਲਈ ਬਾਜ਼ਾਰਾਂ ਵਿਚ ਗੇੜਾ ਮਾਰਿਆ ਜਾਂਦਾ ਹੈ ਅਤੇ ਚਿਤਾਵਨੀ ਦੇ ਕੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਪੁਲਿਸ ਕਰਮਚਾਰੀਆਂ ਦੇ ਜਾਣ ਤੋਂ ਬਾਅਦ ਫਿਰ ਤੋਂ ਦੁਕਾਨਦਾਰ ਬਾਜ਼ਾਰਾਂ ਅਤੇ ਸੜਕਾਂ ਦੇ ਫੁੱਟਪਾਥਾਂ ਉਪਰ ਨਾਜਾਇਜ਼ ਕਬਜੇ ਕਰ ਲੈਂਦੇ ਹਨ, ਜਿਸ ਕਾਰਨ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਸ਼ਹਿਰ ਨਿਵਾਸੀਆਂ ਦੱਸਿਆ ਕਿ ਰੋਜਾਨਾਂ ਹੀ ਸ਼ਹਿਰ ਦੀਆਂ ਸੜਕਾਂ ਤੋਂ ਵੱਡੇ ਵੱਡੇ ਅਫਸਰਾਂ ਅਤੇ ਲੀਡਰਾਂ ਦੀਆਂ ਗੱਡੀਆਂ ਲੰਘਦੀਆਂ ਹਨ ਪ੍ਰੰਤੂ ਪਤਾ ਨਹੀਂ ਉਨ੍ਹਾਂ ਨੂੰ ਸ਼ਹਿਰ ਵਿਚ ਹੋਏ ਨਾਜਾਇਜ਼ ਕਬਜੇ ਕਿਉਂ ਦਿਖਾਈ ਨਹੀਂ ਦਿੰਦੀ ਅਤੇ ਉਹ ਅੱਖਾਂ ਮੀਟ ਕੇ ਲੰਘ ਜਾਂਦੇ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਕਈ ਚਿਰ ਜਾਮ ਵਿਚ ਫਸੇ ਰਹਿਣਾ ਪੈਂਦਾ ਹੈ | ਉਨ੍ਹਾਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਸ਼ਹਿਰ ਵਿਚੋਂ ਨਾਜਾਇਜ਼ ਕਬਜਿਆਂ ਨੂੰ ਸਖਤੀ ਨਾਲ ਹਟਾਇਆ ਜਾਵੇ, ਉਥੇ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿਚ ਟ੍ਰੈਫਿਕ ਕੰਟਰੋਲ ਲਾਇਟਾਂ ਅਤੇ ਸ਼ਹਿਰ ਦੇ ਹਰ ਚੌਂਕ ਵਿਚ ਟ੍ਰੈਫਿਕ ਮੁਲਾਜਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਓ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਸ਼ਾਮਿਲ <br/> ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਸ਼ਹਿਰ ਤਰਨ ਤਾਰਨ 'ਚ ਪੈਦਲ ਰੋਸ ਪ੍ਰਦਰਸ਼ਨ <br/>
Ad Position 24