01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਰਦੁਆਰਾ ਗੁਰੂ ਨਾਨਕ ਪੜਾਓ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 02-06-2026
ਫਤਿਆਬਾਦ, 1 ਜੂਨ (ਹਰਵਿੰਦਰ ਸਿੰਘ ਧੂੰਦਾ)-ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਅਪਾਰ ਕਿ੍ਪਾ ਦੁਆਰਾ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਵਿਖੇ ਚੌਪਿਹਰਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੋਈਆ | ਜਿਸ ਦੌਰਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ 'ਤੇ ਚਲਾਈ ਜਾ ਰਹੀ ਮਰਿਆਦਾ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚੌਪਿਹਰਾ ਸਮਾਗਮ ਵਿਚ ਸੰਗਤਾਂ ਵਲੋਂ ਸੰਗਤੀ ਰੂਪ ਵਿਚ ਪੰਜ ਪਾਠ ਜਪੁਜੀ ਸਾਹਿਬ, ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕੀਤੇ ਗਏ | ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਪ੍ਰਧਾਨ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਹੇਠ ਕੀਰਤਨ ਦੀ ਛਹਿਬਰ ਲਗਾਈ | ਚੌਪਿਹਰਾ ਸਮਾਗਮ ਵਿਚ ਸ਼ਾਮਿਲ ਸੰਗਤਾਂ ਦੀ ਜਗਤਾਰ ਸਿੰਘ ਭਾਪਾ ਪਰਿਵਾਰ ਵਲੋਂ ਸੇਵਾ ਨਿਭਾਈ | ਚੌਪਿਹਰਾ ਸਮਾਗਮ 'ਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਵਿਚ ਵਿਸ਼ੇਸ਼ ਤੌਰ 'ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਤੋਂ ਇਲਾਵਾ ਮੈਬਰਾਂ ਜਸਬੀਰ ਕੌਰ, ਪ੍ਰਮਜੀਤ ਕੌਰ, ਕੁਲਵੰਤ ਕੌਰ, ਰਮਨੀਤ ਕੌਰ, ਮਨਜੀਤ ਕੌਰ, ਜਗੀਰ ਕੌਰ, ਪ੍ਰਮਜੀਤ ਕੌਰ ਪਿੰਕੀ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਮਨਜਿੰਦਰ ਕੌਰ, ਹਰਜਿੰਦਰ ਕੌਰ, ਸੁਖਬੀਰ ਕੌਰ, ਸਤਬੀਰ ਕੌਰ, ਨਰਿੰਦਰ ਕੌਰ, ਪ੍ਰਮਜੀਤ ਕੌਰ, ਸਵਿੰਦਰ ਕੌਰ, ਰਣਜੀਤ ਕੌਰ, ਜਸਰੀਤ , ਲਖਵਿੰਦਰ ਕੌਰ, ਪੂਨਮ ਕੌਰ, ਅਨਾਹਦਪ੍ਰੀਤ ਕੌਰ, ਏਕਮਪ੍ਰੀਤ ਕੌਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਨਿਰਮਲ ਕੌਰ, ਦਵਿੰਦਰ ਕੌਰ, ਰੁਪਿੰਦਰ ਕੌਰ, ਗੁਰਮੀਤ ਕੌਰ, ਜਸਬੀਰ ਕੌਰ, ਸਤਨਾਮ ਕੌਰ, ਰਾਜਬੀਰ ਕੌਰ, ਮਨਪ੍ਰੀਤ ਕੌਰ, ਹਰਜੀਤ ਕੌਰ, ਨਵਜੋਤ ਕੌਰ, ਨਵਪ੍ਰੀਤ ਕੌਰ,ਚਾਹਤਪ੍ਰੀਤ ਕੌਰ ਅਤੇ ਰਾਜਿੰਦਰ ਕੌਰ ਤੋਂ ਇਲਾਵਾ ਸੁਖਵਿੰਦਰ ਸਿੰਘ ਹੈਪੀ ਚੌਹਾਨ, ਜਸਪਾਲ ਸਿੰਘ ਬੱਬੂ, ਬਾਵਾ ਸਿੰਘ ਸਾਈਕਲਾਂ ਵਾਲੇ, ਬਾਬਾ ਜਸਕਰਨ ਸਿੰਘ, ਕਸਮੀਰ ਸਿੰਘ ਤੋੋਂ ਇਲਾਵਾ ਕੁਲਵੰਤ ਸਿੰਘ ਨਿਆਰਾ ਖ਼ਾਲਸਾ ਚੈਨਲ ਵਾਲਿਆਂ ਨੇ ਮੁਫ਼ਤ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਮਹਿਲਾਵਾਂ ਹਲਕਾ ਇੰਚਾਰਜ ਬੁਰਜ ਦੀ ਅਗਵਾਈ ਹੇਠ ਕਾਂਗਰਸ 'ਚ ਹੋਈਆਂ ਸ਼ਾਮਿਲ <... ਅਗਲੀ ਖ਼ਬਰ ਤਰਨ ਤਾਰਨ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਹੋਈ ਗੰਭੀਰ, ਲੋਕ ਪ੍ਰੇਸ਼ਾਨ <br/>
Ad Position 24