01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਦਾਣਾ ਮੰਡੀ ਤਰਨ ਤਾਰਨ ਵਿਖੇ ਆੜ੍ਹਤੀ ਟਰੇਡਸ ਤੇ ਸ਼ੈਲਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 02-06-2026
ਤਰਨ ਤਾਰਨ, 1 ਜੂਨ (ਪਰਮਜੀਤ ਜੋਸ਼ੀ)—ਦਾਣਾ ਮੰਡੀ ਤਰਨ ਤਾਰਨ ਵਿਖੇ ਇਕ ਅਹਿਮ ਮੀਟਿੰਗ ਦਾਣਾ ਮੰਡੀ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਆੜ੍ਹਤੀ, ਟਰੇਂਡਸ ਅਤੇ ਸ਼ੈਲਰ ਐਸੋਸੀਏਸ਼ਨ ਤੋਂ ਇਲਾਵਾ ਹੋਰ ਵਪਾਰਕ ਵਰਗ ਦੇ ਆਹੁਦੇਦਾਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਤੇ ਡੀ.ਐੱਸ.ਪੀ.ਸਿਟੀ ਸੁਖਬੀਰ ਸਿੰਘ ਪਹੁੰਚੇ | ਇਸ ਮੌਕੇ ਆੜ੍ਹਤੀਆਂ, ਟਰੇਂਡਸ, ਸ਼ੈਲਰ ਐਸੋਸੀਏਸ਼ਨ ਅਤੇ ਵਪਾਰਕ ਵਰਗ ਨਾਲ ਸੰਬੰਧਿਤ ਅਹੁਦੇਦਾਰਾਂ ਨੇ ਐੱਸ.ਐੱਸ.ਪੀ. ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨਾਲ ਸੁਰੱਖਿਆ ਨੂੰ ਲੈ ਕੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੂਹ ਆਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨਾਂ ਅਤੇ ਰਿਹਾਇਸ਼ਾਂ ਉਪਰ ਸੀ.ਸੀ.ਟੀ.ਵੀ. ੍ਰਕੈਮਰੇ ਲਗਾਏ ਜਾਣ ਅਤੇ ਦਾਣਾ ਮੰਡੀ ਤਰਨ ਤਾਰਨ ਵਿਚ ਵੀ ਮੇਨ ਗੇਟ ਤੋਂ ਇਲਾਵਾ ਮੰਡੀ ਵਿਚ ਆਪਣੀਆਂ-ਆਪਣੀਆਂ ਦੁਕਾਨਾਂ ਅੱਗੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਤਾਂ ਜੋ ਅਗਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਮੁਲਜਮਾਂ ਨੂੰ ਕਾਬੂ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਮੰਡੀ ਵਿਚ ਤਾਇਨਾਤ ਗਾਰਡ ਅਤੇ ਪੀ.ਸੀ.ਆਰ. ਨਾਲ ਤਾਲਮੇਲ ਤੋਂ ਇਲਾਵਾ ਪੀ.ਸੀ.ਆਰ. ਮੁਲਾਜ਼ਮਾਂ ਦਾ ਆੜ੍ਹਤੀਆਂ ਅਤੇ ਹੋਰਨਾਂ ਵਪਾਰਕ ਵਰਗ ਨਾਲ ਸਿੱਧਾ ਸੰਪਰਕ ਕਰਵਾਇਆ ਜਾ ਰਿਹਾ ਹੈ ਤਾਂ ਜੋ ਅਗਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਤੁਰੰਤ ਉਹ ਪੀ.ਸੀ.ਆਰ.ਮੁਲਾਜਮਾਂ ਨੂੰ ਬੁਲਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ 24 ਘੰਟੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹੈ ਅਤੇ ਜੋ ਵੀ ਮੁਸ਼ਕਿਲਾਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੂੰ ਮੰਡੀ ਵਿਚ ਸੀਜਨ ਦੌਰਾਨ ਜਾਂ ਬਾਅਦ ਵਿਚ ਜੋ ਵੀ ਸੁਰੱਖਿਆ ਨੂੰ ਲੈ ਕੇ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ, ਉਨ੍ਹਾਂ ਤੋਂ ਜਾਣੂ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਹੱਲ ਕਰਨ ਦਾ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਹੈ ਅਤੇ ਇਹ ਸਭ ਕੁਝ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ 'ਆਪ ਕੀ ਸਰਕਾਰ ਆਪ ਦੇ ਦੁਆਰ' ਤਹਿਤ ਹੀ ਸੰਭਵ ਹੋ ਸਕਿਆ ਹੈ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਕੋਲ ਜਾ ਕੇ ਸੁਣ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ | ਇਸ ਮੌਕੇ ਹਰਮਨਦੀਪ ਸਿੰਘ ਮੈਣੀ ਜ਼ਿਲ੍ਹਾ ਚੇਅਰਮੈਨ ਟਰੇਡਸ ਕਮਿਸ਼ਨ, ਗੌਰਵ ਰਾਮਪਾਲ ਚੇਅਰਮੈਨ ਹਲਕਾ ਖਡੂਰ ਸਾਹਿਬ, ਸੁਰਜੀਤ ਸਿੰਘ ਚੋਹਲਾ ਸਾਹਿਬ, ਪਵੇਲ ਸਿੰਘ ਪੰਨੂੰ, ਮਦਨ ਲਾਲ ਕੈਰੋਂ, ਕੁਲਦੀਪ ਸਿੰਘ ਬਾਠ, ਗੁਰਿੰਦਰ ਸਿੰਘ ਲਾਲੀ ਚਾਚਾ, ਰਣਜੀਤ ਸਿੰਘ ਸਰਪੰਚ, ਗੁਰਦੇਵ ਸਿੰਘ ਹੁੰਦਲ ਸਰਪੰਚ, ਹਰਿੰਦਰ ਸਿੰਘ ਮਾਣੋਚਾਹਲ, ਗੁਰਲਾਲ ਸਿੰਘ, ਜੱਜਬੀਰ ਸਿੰਘ ਗਿੱਲ, ਸੰਦੀਪ ਕੁਮਾਰ ਸੰਨੀ, ਰਾਜੀਵ ਕੁਮਾਰ ਕਾਲਾ, ਕੁਲਦੀਪ ਸਿੰਘ ਢਿੱਲੋਂ, ਸੁਖਦੇਵਪਾਲ ਸਿੰਘ ਕੱਕੜੀਆ, ਪ੍ਰਵੀਨ ਕੁਮਾਰ ਬਿੱਲਾ, ਦਲਜੀਤ ਸਿੰਘ, ਅਮਿਤ ਕੁਮਾਰ, ਹਰਜਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ ਮੁਗਲਚੱਕ, ਪ੍ਰਦੀਪ ਕੁਮਾਰ, ਹੰਸ ਰਾਜ ਚੌਧਰੀ, ਜਗਦੀਪ ਗਿੱਲ, ਬਲਜੀਤ ਜੈਨ, ਗੌਰਵ ਸ਼ਰਮਾ, ਗੁਰਨਾਮ ਮੱਲੀ, ਵਰਿੰਦਰ ਕੁਮਾਰ, ਗੁਰਬਾਜ ਸਿੰਘ ਕਾਜੀਕੋਟ, ਅਮਰੀਕ ਸਿੰਘ ਗਿੱਲ, ਅਖਿਲ, ਅਸ਼ੀਸ਼, ਸੁਨੀਲ ਕੁਮਾਰ, ਸੁਖਬੀਰ ਸਿੰਘ ਪ੍ਰਧਾਨ ਕਰਿਆਨਾ ਯੂਨੀਅਨ,, ਅਵਤਾਰ ਸਿੰਘ ਤਨੇਜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਵਿਜੇਪਾਲ ਚੌਧਰੀ ਪ੍ਰਧਆਨ ਪੱਕਾ ਆੜ੍ਹਤੀ ਐਸੋਸੀਏਸ਼ਨ, ਬਹਾਲ ਸਿੰਘ ਗਿੱਲ, ਹਰਪਾਲ ਸਿੰਘ, ਸਰਬਦੀਪ ਸਿੰਘ, ਗਗਨਦੀਪ ਸਿੰਘ, ਰਿੰਪੂ, ਭੋਲਾ ਸ਼ਾਹ, ਅਗਰਵਾਲ ਰਾਈਸ ਮਿੱਲ ਐਸੋਸੀਏਸ਼ਨ ਤੋਂ ਇਲਾਵਾ ਹੋਰ ਵਪਾਰਕ ਵਰਗ ਨਾਲ ਸੰਬੰਧਿਤ ਅਹੁਦੇਦਾਰ ਸ਼ਾਮਿਲ ਸਨ | ਆਖਿਰ ਵਿਚ ਸਮੂਹ ਆਹੁਦੇਦਾਰਾਂ ਵਲੋਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਤੇ ਡੀ.ਐੱਸ.ਪੀ. ਸੁਖਬੀਰ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਸਹਿਯੋਗ ਦੇਣ ਵਾਲਿਆਂ ਦੇ ਧੰਨਵਾਦੀ ਹਾਂ- ਬਾਬਾ ਭੋਲਾ ਸਿੰਘ... ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਮਹਿਲਾਵਾਂ ਹਲਕਾ ਇੰਚਾਰਜ ਬੁਰਜ ਦੀ ਅਗਵਾਈ ਹੇਠ ਕਾਂਗਰਸ 'ਚ ਹੋਈਆਂ ਸ਼ਾਮਿਲ <...
Ad Position 24