ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ 5 ਲੱਖ 22 ਹਜ਼ਾਰ 26 ਰੁਪਏ ਦੀ ਆਨਲਾਈਨ ਧੋਖਾਧੜੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਸੁਖਪਾਲ ਸਿੰਘ ਗਿੱਲ ਪੁੱਤਰ ਰਾਮ ਸਿੰਘ ਵਾਸੀ ਮਹਿੰਦੀਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਟੈਲੀਗ੍ਰਾਮ ਵੈਬਸਾਈਟ ਦੇਖਿਆ ਸੀ ਜਿਸ 'ਤੇ ਉਸ ਨੂੰ ਲਿੰਕ ਭੇਜਿਆ ਗਿਆ ਜੋ ਗੁਰੱਪ ਵਿਚ ਐਡ ਹੋ ਗਿਆ, ਜਿਸ ਵਿਚ 20/25 ਹੋਰ ਵੀ ਮਾੈਬਰ ਐਡ ਸਨ | ਟੈਲੀਗ੍ਰਾਮ ਵੈਬਸਾਈਟ ਰਾਹੀਂ ਫਰਜ਼ੀ ਪ੍ਰਾਪਰਟੀ ਦਾ ਕੰਮ ਦਿਖਾਇਆ ਜਾਂਦਾ ਸੀ ਜੋ ਪੈਸੇ ਲਗਾਉਣ ਤੋੋਂ ਬਾਅਦ ਟਾਸਕ ਦਿੱਤਾ ਜਾਂਦਾ ਸੀ ਜੋ ਟਾਸਕ ਪੂਰਾ ਹੋਣ 'ਤੇ ਲਗਾਏ ਗਏ ਪੈਸੇ ਤੋੋਂ ਪੈਸੇ ਵੱਧ ਕੇ ਖਾਤੇ ਵਿਚ ਆ ਜਾਂਦੇ ਸਨ, ਜੋ ਉਸ ਤੋਂ ਪਹਿਲਾਂ 13000 ਹਜ਼ਾਰ ਰੁਪਾਏ ਆਏ ਸਨ, ਜਿਸ ਕਰਕੇ ਉਸ ਵਲੋਂੋ ਲਾਲਚ ਵਿਚ ਆ ਕੇ 5 ਲੱਖ 22 ਹਜ਼ਾਰ 26 ਰੁਪਏ ਟਾਸਕ ਵਿਚ ਲਗਾਏ ਗਏ ਪਰ ਉਸ ਨੂੰ ਹੋਰ ਪੈਸੇ ਪਾਉਣ ਵਾਸਤੇ ਵੀ ਕਿਹਾ ਗਿਆ ਪਰ ਉਸ ਨੂੰ ਬਾਅਦ ਵਿਚ ਪੱਤਾ ਲੱਗਾ ਕਿ ਉਸ ਨਾਲ ਧੋਖਾਧੜੀ ਹੋ ਰਹੀ ਹੈ | ਇਸ ਤਰ੍ਹਾਂ ਅਣਪਛਾਤੇ ਵਿਅਕਤੀਆਂ ਨੇ ਉਸਦੇ ਨਾਲ ਆਨਲਾਈਨ 05 ਲੱਖ 22 ਹਜਾਰ 26 ਰੁਪਏ ਦੀ ਧੋਖਾਧੜੀ ਕੀਤੀ ਹੈ | ਥਾਣਾ ਸਾਈਬਰ ਕ੍ਰਾਈਮ ਦੇ ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |