05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੜਕੀ ਨੂੰ ਅਗਵਾ ਕਰਨ 'ਤੇ 6 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-06-2026
ਤਰਨ ਤਾਰਨ, 2 ਜੂਨ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਲੜਕੀ ਨੂੰ ਜਬਰਦਸਤੀ ਅਗਵਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਵੈਰੋਂਵਾਲ ਵਿਖੇ ਮੁਹੰਮਦ ਸਦੀਕ ਪੁੱਤਰ ਯੂਸਫ ਵਾਸੀ ਫਤਹਿਪੁਰ ਰਾਜਪੂਤਾਂ ਜੰਡਿਆਲਾ ਗੁਰੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਭੈਣ ਸੰਮੀ ਪਤਨੀ ਸੇਰਅਲੀ ਵਾਸੀ ਮਾਨਪੁਰ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਵਿਖੇ ਵਿਆਹੀ ਹੈ, ਉਸਦੀ ਲੜਕੀ ਜੁਲਫਾ ਪੁੱਤਰੀ ਸੇਰਅਲੀ ਉਮਰ 16 ਸਾਲ 10 ਮਹੀਨੇ ਹੈ, ਜੋ ਤਿੰਨ ਸਾਲ ਤੋਂ ਸਾਡੇ ਕੋਲ ਹੀ ਵੇਰਕਾ ਵਿਖੇ ਰਹਿ ਰਹੀ ਹੈ | 16 ਮਈ ਨੂੰ ਮੈਂ ਅਤੇ ਮੇਰੀ ਭਨੇਵੀ ਜੁਲਫਾ ਆਪਣੇ ਸਪਲੈਡਰ ਮੋਟਰ ਸਾਈਕਲ ਨੰਬਰ ਪੀ.ਬੀ.02 ਈ.ਟੀ. 7204 'ਤੇ ਸਵਾਰ ਹੋ ਕੇ ਮੈਂ ਆਪਣੇ ਭੂਆ ਦੇ ਪੁੱਤ ਮੱਖਣਦੀਨ ਪੁੱਤਰ ਸਤਰਦੀਨ ਵਾਸੀ ਸੰਘਰ ਕਲਾ ਨੂੰ ਮਿਲਣ ਵਾਸਤੇ ਆ ਰਿਹਾ ਸੀ | ਜਦੋੋਂ ਮੈਂ ਪਿੰਡ ਢੋਟਾ ਥਾਣਾ ਵੈਰੋਵਾਲ ਪੁੱਜਾ ਤਾਂ ਸੂਏ ਸੰਘਰਕਲਾ ਵੱਲ ਮੁੜਿਆ ਤਾਂ ਇਕ ਬਲੈਰੋ ਗੱਡੀ ਰੰਗ ਚਿੱਟਾ ਜਿਸ ਵਿਚ 5/6 ਅਣਪਛਾਤੇ ਨੌਜਵਾਨ ਬੈਠੇ ਸਨ, ਨੇ ਮੇਰੇ ਮੋਟਰਸਾਈਕਲ ਰੋਕ ਲਿਆ ਅਤੇ ਸਾਰਿਆਂ ਨੇ ਮੈਨੂੰ ਚਪੇੜਾਂ ਮਾਰੀਆਂ ਅਤੇ ਮੇਰੀ ਭਣੇਵੀ ਜੁਲਫਾ ਨੂੰ ਜਬਰਦਸਤੀ ਚੁੱਕ ਕੇ ਗੱਡੀ ਵਿੱਚ ਸੁੱਟ ਗੱਡੀ ਭਜਾ ਕੇ ਲੈ ਗਏ | ਉਸ ਨੂੰ ਪਤਾ ਲੱਗਾ ਕਿ ਮੇਰੀ ਭਣੇਵੀ ਜੁਲਫਾ ਨੂੰ ਜਬਰਦਸਤੀ ਚੁੱਕ ਕੇ ਲਿਜਾਣ ਵਾਲੇ ਰਾਣਾ ਪੁੱਤਰ ਹੂਸੇਨ ਦਾਸ, ਨੂੰ ਨ ਪੁੱਤਰ ਮੀਨ, ਹਾਸਿਮ ਪੁੱਤਰ ਹੁਸੈਨ ਵਾਸੀਅਨ ਅੰਨਗੜ ਗੇਟ ਹਕੀਮਾਂ ਜ਼ਿਲ੍ਹਾ ਅੰਮਿ੍ਤਸਰ, ਪ੍ਰਵੇਜ ਪੁੱਤਰ ਬਸ਼ੀਰ ਅਹਿਮਦ ਵਾਸੀ ਮਾਨੂੰਆਂ ਕੱਠੂਆ ਜ਼ਮੀ ਕਸ਼ਮੂਰ ਸਮੇਤ 2 ਅਣਪਛਾਤੇ ਵਿਅਕਤੀ ਸਨ | ਜਾਂਚ ਅਧਿਕਾਰੀ ਏ.ਐੱਸ.ਆਈ. ਬਲੇਦਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਪਣੇ ਹੀ ਘਰ 'ਚੋਂ ਲੜਕੀ ਆਪਣੇ ਸਾਥੀਆਂ ਸਮੇਤ ਗਹਿਣਾ ਤੇ ਨਕਦੀ ਲੈ ਕੇ ਹੋਈ ਫਰਾਰ ਅਗਲੀ ਖ਼ਬਰ ਵਿਅਕਤੀ ਨਾਲ 5 ਲੱਖ 22 ਹਜ਼ਾਰ ਦਾ ਆਨਲਾਈਨ ਧੋਖਾਧੜੀ, ਮਾਮਲਾ ਦਰਜ
Ad Position 24