ਸਰਹਾਲੀ ਕਲਾਂ, 2 ਜੂਨ (ਅਜੇ ਸਿੰਘ ਹੁੰਦਲ)-ਪਿੰਡ ਸਰਹਾਲੀ ਦੇ ਹਾਈਵੇ 'ਤੇ ਹੋਈ ਇਕ ਲੁੱਟ ਦੌਰਾਨ ਮੋਟਰਸਾਈਕਲ ਸਵਾਰ ਨੇ ਇਕ ਔਰਤ ਕੋਲੋਂ ਪੈਸੇ ਖੋਹਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਜਦ ਉਕਤ ਔਰਤ ਪੰਜਾਬ ਨੈਸ਼ਨਲ ਬੈਂਕ ਦੀ ਸਰਹਾਲੀ ਸ਼ਾਖਾ 'ਚੋਂ ਪੈਸੇ ਕਢਾ ਕੇ ਬਾਹਰ ਨਿਕਲੀ ਤਾਂ ਮੌਕਾ ਮਿਲਦਿਆਂ ਹੀ ਲੁਟੇਰਾ ਲੁੱਟ ਕਰਨ ਵਿਚ ਕਾਮਯਾਬ ਹੋ ਗਿਆ | ਗੁਰਮੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਖਾਰਾ ਨੇ ਥਾਣਾ ਸਰਹਾਲੀ ਨੂੰ ਦੱਸਿਆ ਕਿ ਉਸਨੇ ਬੈਂਕ ਚੋਂ ਪੰਜਾਹ ਹਜ਼ਾਰ ਰੁਪਈਏ ਕਢਵਾਏ, ਹਾਲੇ ਉਹ ਬੈਂਕ ਤੋਂ ਥੋੜੀ ਦੂਰ ਹੀ ਆਈ ਸੀ ਕਿ ਮੋਟਰਸਾਈਕਲ 'ਤੇ ਆਏ ਇਕ ਲੁਟੇਰੇ ਨੇ ਉਸਦਾ ਝੋਲਾ ਜਿਸ ਵਿਚ ਪੈਸੇ ਸਨ ਖੋਹ ਲਿਆ ਅਤੇ ਫਰਾਰ ਹੋ ਗਿਆ | ਪੁਲਿਸ ਨੇ ਔਰਤ ਬਲਬੀਰ ਕੌਰ ਦੀ ਇਤਲਾਹ 'ਤੇ ਰਿਪੋਰਟ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ |