05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭੀਮ ਯੂਥ ਫੈਡਰੇਸ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 03-06-2026
ਖਾਲੜਾ, 2 ਜੂਨ (ਜੱਜਪਾਲ ਸਿੰਘ ਜੱਜ)-ਭੀਮ ਯੂਥ ਫੈਡਰੇਸ਼ਨ ਰਜਿ. ਪੰਜਾਬ ਅਤੇ ਮਜਦੂਰ ਏਕਤਾ ਆਟੋ ਯੂਨੀਅਨ ਵਲੋਂ ਪਿੰਡ ਸਿਧਵਾਂ 'ਚ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਭੀਮ ਯੂਥ ਫੈਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਪਾਲ ਸਿੰਘ ਖਾਲੜਾ ਦੀ ਪ੍ਰਧਾਨਗੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਚੇਅਰਮੈਨ ਜਸਪਾਲ ਸਿੰਘ ਖਾਲੜਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਦੇ ਮਕਸਦ ਤੋਂ ਜਾਣੂ ਕਰਵਾਇਆ ਅਤੇ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਦੱਲ ਦੱਲ ਤੋਂ ਦੂਰ ਰਹਿਣ ਲਈ ਜ਼ੋਰ ਦਿੱਤਾ | ਇਸ ਉਪਰੰਤ ਸਰਬਜੀਤ ਸਿੰਘ ਸਿਧਵਾਂ ਨੂੰ ਹਲਕਾ ਖੇਮਕਰਨ ਦਾ ਜਨਰਲ ਸਕੱਤਰ, ਗੁਰਲਾਲ ਸਿੰਘ ਮੁਨੀਮ ਨੂੰ ਪ੍ਰੈਸ ਸਕੱਤਰ ਅਤੇ ਤਜਿੰਦਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਸੂਬਾ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਪਹੂਵਿੰਡ, ਸੂਬਾ ਪ੍ਰੈਸ ਸਕੱਤਰ ਨਿਰਵੈਲ ਸਿੰਘ ਖਾਲੜਾ, ਸੂਬਾ ਕਮੇਟੀ ਮੈਂਬਰ ਮਹਿਲ ਸਿੰਘ ਖਾਲੜਾ, ਸੂਬਾ ਸਲਾਹਕਾਰ ਮਨਜਿੰਦਰ ਸਿੰਘ ਭਿੱਖੀਵਿੰਡ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਬਲਾਕ ਪ੍ਰਧਾਨ ਭਿੱਖੀਵਿੰਡ ਸ਼ਰਨਜੀਤ ਸਿੰਘ ਚੇਲਾ ਕਲੋਨੀ ਭਿੱਖੀਵਿੰਡ, ਸਰਕਲ ਪ੍ਰਧਾਨ ਗੁਰਸੇਵਕ ਸਿੰਘ ਖਾਲੜਾ, ਕਾਰਜ ਸਿੰਘ, ਪਰਗਟ ਸਿੰਘ ਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਲ ਬੰਦ ਲਿਫਾਫੇ 'ਚ ਪੇਸ਼ ਕੀਤੀ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਅਧੂਰੀ 'ਤੇ ਗੁੰਮਰਾਹਕੁੰਨ ਹੈ- ਮਾਣੋਚਾਲ੍ਹ, ਲਾਲਪੁਰਾ... ਅਗਲੀ ਖ਼ਬਰ ਔਰਤ ਕੋਲੋਂ ਪੈਸੇ ਖੋਹ ਕੇ ਲੁਟੇਰਾ ਫ਼ਰਾਰ
Ad Position 24