ਹਰੀਕੇ ਪੱਤਣ, 5 ਜੂਨ (ਸੰਜੀਵ ਕੁੰਦਰਾ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵਲੋਂ ਹਰੀਕੇ ਪੱਤਣ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਏ ਇਕੱਠ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਵਲੋਂ ਹਿੱਸਾ ਲਿਆ | ਕਿਸਾਨਾਂ ਵਲੋਂ ਇਕੱਠਿਆਂ ਹੋ ਕੇ ਹੱਕ ਸੱਚ ਦਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਹਰੀਕੇ, ਬਲਾਕ ਪੱਟੀ ਪ੍ਰਧਾਨ ਆਤਮਾ ਸਿੰਘ ਪੰਨੂ, ਬਲਾਕ ਨੌਸ਼ਹਿਰਾ ਪੰਨੂੰਆਂ ਪ੍ਰਧਾਨ ਲਖਬੀਰ ਸਿੰਘ ਗੰਡੀਵਿੰਡ, ਸੂਬਾ ਜਨਰਲ ਸਕੱਤਰ ਭਜਨ ਸਿੰਘ ਰੂੜੀਵਾਲਾ, ਜ਼ਿਲ੍ਹਾ ਖਜਾਨਚੀ ਨਰਿੰਦਰ ਸਿੰਘ ਕਿਰਤੋਵਾਲ, ਬਲਾਕ ਆਗੂ ਪੱਟੀ ਸ਼ਿੰਗਾਰਾ ਸਿੰਘ ਹਰੀਕੇ, ਬਲਾਕ ਮੀਤ ਪ੍ਰਧਾਨ ਬਲਜਿੰਦਰ ਸਿੰਘ ਹਰੀਕੇ, ਪਵਨਦੀਪ ਸਿੰਘ ਬਾਠ ਪ੍ਰਧਾਨ ਪਿੰਡ ਬੂਹ ਆਦਿ ਆਗੂਆਂ ਵਲੋਂ ਇਕਾਈ ਦੀ ਚੋਣ ਕਰਵਾਈ ਗਈ | ਇਸ ਮੌਕੇ ਰਾਜ ਸਿੰਘ ਹਰੀਕੇ ਨੂੰ ਹਰੀਕੇ ਪੱਤਣ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਰਮਨਦੀਪ ਸਿੰਘ ਪਹੂਵਿੰਡ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਸਿੱਧੂ ਜਨਰਲ ਸਕੱਤਰ, ਗੁਰਭੇਜ ਸਿੰਘ ਸਿੱਧੂ ਖਜਾਨਚੀ, ਹਰਜਿੰਦਰ ਸਿੰਘ ਸਿੱਧੂ ਪ੍ਰੈਸ ਸਕੱਤਰ, ਰਵਿੰਦਰ ਸਿੰਘ ਸਿੱਧੂ ਸਲਾਹਕਾਰ ਅਤੇ ਪੂਰਨ ਸਿੰਘ ਖਹਿਰਾ ਨੂੰ ਇਕਾਈ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਮੌਕੇ ਇੰਸਪੈਕਟਰ ਸੇਵਾ ਸਿੰਘ, ਮਲਕੀਤ ਸਿੰਘ ਹਰੀਕੇ, ਤਰਸੇਮ ਸਿੰਘ ਖਹਿਰਾ, ਧਰਮ ਸਿੰਘ ਕਵੀਸ਼ਰ, ਕੈਪਟਨ ਕੁਲਦੀਪ ਸਿੰਘ, ਜਗਰੂਪ ਸਿੰਘ ਪੰਨੂੰ, ਮਨਜੀਤ ਸਿੰਘ ਪੰਨੂੰ, ਬਲਜਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ, ਹਰਦੀਪ ਸਿੰਘ, ਮਨਜਿੰਦਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਨਿਸ਼ਾਨ ਸਿੰਘ, ਅੰਗਰੇਜ ਸਿੰਘ, ਬਘੇਲ ਸਿੰਘ, ਰਣਬੀਰ ਸਿੰਘ, ਪ੍ਰਤਾਪ ਸਿੰਘ, ਸੁਖਪਾਲ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਬਗੀਚਾ ਸਿੰਘ, ਜਗੀਰ ਸਿੰਘ, ਤਰਲੋਕ ਸਿੰਘ, ਦਯਾ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |