ਅਜਨਾਲਾ, 7 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਜਿੱਤ ਤੋਂ ਬਾਅਦ ਟਾਂਡਾ ਉੜਮੁੜ ਪੁਲਿਸ ਵਲੋਂ ਇਕ ਕਾਂਗਰਸੀ ਵਰਕਰ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਪਾਰਟੀ ਹਾਈਕਮਾਂਡ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤਹਿਤ ਅੱਜ ਅਜਨਾਲਾ ਵਿਖੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿਚ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ 'ਆਪ' ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਟਾਂਡਾ ਉੜਮੁੜ ਤੋਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੀ ਵੱਡੀ ਜਿੱਤ ਹੋਣ ਤੇ ਅਰਸ਼ਦੀਪ ਸਿੰਘ ਨਾਮ ਦੇ ਇਕ ਕਾਂਗਰਸੀ ਵਰਕਰ ਨੇ ਇਹ ਕਹਿੰਦਿਆਂ ਇਕ ਝਾੜੂ ਖ਼ੋਲ ਕੇ ਖਿਲਾਰ ਦਿੱਤਾ ਸੀ ਕਿ ਝਾੜੂ ਚੋਣ ਨਿਸ਼ਾਨ ਵਾਲੀ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਗਏ ਹਨ ਅਤੇ ਹੁਣ ਝਾੜੂ ਤੀਲਾ-ਤੀਲਾ ਹੋ ਗਿਆ ਹੈ | ਇਸ ਤੋਂ ਬਾਅਦ ਟਾਂਡਾ ਉੜਮੁੜ ਦੀ ਪੁਲਿਸ ਵਲੋਂ ਕਾਂਗਰਸੀ ਵਰਕਰ ਖ਼ਿਲਾਫ਼ ਝਾੜੂ ਦੀ ਬੇਅਦਬੀ ਦੇ ਇਲਜ਼ਾਮ ਲਗਾ ਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ਪਰ ਜੋ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੇ ਮੁੱਦਿਆਂ ਨੂੰ ਉਭਾਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਸੀ, ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਾਂ ਕਰਨ ਕਰਕੇ ਹੁਣ ਤੱਕ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਕਰਕੇ ਤੁਰੰਤ ਗਿ੍ਫ਼ਤਾਰੀ ਹੋ ਸਕਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਮਿਲੀ ? ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ 'ਆਪ' ਸਰਕਾਰ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਬਦਲਾਖੋਰੀ ਨੀਤੀ ਤਹਿਤ ਕਾਂਗਰਸੀ ਵਰਕਰਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕਤੰਤਰਿਕ ਢੰਗ ਨਾਲ ਸਰਕਾਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲੇ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ ਤੇ ਗੁਰਦੇਵ ਸਿੰਘ ਨਿੱਝਰ, ਐਡਵੋਕੇਟ ਬਿ੍ਜ ਮੋਹਨ ਔਲ, ਗੁਰਿੰਦਰਬੀਰ ਸਿੰਘ ਮਾਹਲ, ਮਾ: ਬਲਵਿੰਦਰ ਸਿੰਘ ਜਗਦੇਵ ਖ਼ੁਰਦ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਗੁਰਦੀਪ ਸਿੰਘ ਸਿਰਸਾ, ਲਖਬੀਰ ਸਿੰਘ ਤੇੜਾ ਰਾਜਪੂਤਾਂ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਸ਼ੁੱਭ ਸਿਰਸਾ, ਲਵਲੀ ਸ਼ਾਹ ਉੱਗਰ ਔਲਖ, ਦਿਲਬਾਗ ਸਿੰਘ ਸਿਰਸਾ, ਹੁਸਨ ਨਿੱਝਰ, ਅਮਰਬੀਰ ਸਿੰਘ ਬੱਲ, ਪ੍ਰਧਾਨ ਮਸਤਾਨ ਸਿੰਘ ਸਾਰੰਗਦੇਵ, ਬੰਟੀ ਕੱਲੋਮਾਹਲ, ਸਰਪੰਚ ਰਸਾਲ ਸਿੰਘ ਬੱਲਬਾਵਾ, ਸਾਬਕਾ ਸਰਪੰਚ ਸ਼ੈਲੀ ਮੱਤੇਨੰਗਲ, ਸਰਪੰਚ ਰਾਜਪਾਲ ਸਿੰਘ ਮਾਕੋਵਾਲ, ਸੰਨੀ ਨਿੱਝਰ, ਬਲਵਿੰਦਰ ਸਿੰਘ ਬਿੱਟੂ ਨਵੇਂ ਸਰਾਂ, ਲੱਕੀ ਨਿੱਝਰ, ਪਲਵਿੰਦਰ ਸਿੰਘ ਭੋਏਵਾਲੀ, ਪਰਗਟ ਸਿੰਘ ਸਰਾਏ, ਬਾਊ ਸੁਖਦੇਵ ਸਰੀਨ, ਬਾਬਾ ਗੋਲਡੀ ਸ਼ਾਹ, ਜਤਿੰਦਰ ਕੁਮਾਰ ਸੋਨੂੰ, ਮੋਹਿਤ ਵਾਸਲ, ਜੁਗਰਾਜ ਸਿੰਘ ਰੋਖੇ, ਲਖਬੀਰ ਸਿੰਘ ਰਾਜੀਆਂ, ਅੰਗਰੇਜ਼ ਸਿੰਘ ਲੱਖੂਵਾਲ, ਹੈਪੀ ਲੰਗੋਮਾਹਲ, ਸਰਬਜੀਤ ਸਿੰਘ ਡੱਲਾ, ਅਜੇਪਾਲ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਗੁਰਾਲਾ, ਕਰਨ ਗੁੱਝਾਪੀਰ ਅਤੇ ਸ਼ਮਸ਼ੇਰ ਸਿੰਘ ਸਾਹੋਵਾਲ ਆਦਿ ਹਾਜ਼ਰ ਸਨ |