19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ : ਵਿਧਾਇਕ ਟੌਂਗ

Ad Position 21
No active advertisement
ਅਜੀਤ ਡੈਸਕ 08-06-2026
ਬਾਬਾ ਬਕਾਲਾ ਸਾਹਿਬ, 7 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਰੰਧਾਵਾ ਰੈਸਟੋਰੈਂਟ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 'ਮਾਨ ਸਰਕਾਰ ਦਾ ਖੁਆਬ-ਨਸ਼ਾ ਮੁਕਤ ਪੰਜਾਬ' ਸੰਬੰਧੀ ਇਕ ਵਿਸ਼ਾਲ ਸਮਾਗਮ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਸ: ਕੁਲਦੀਪ ਸਿੰਘ ਛੱਜਲਵੱਡੀ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਹਲਕਾ ਕੋਆਰਡੀਨੇਟਰ ਸਰਬਜੀਤ ਸਿੰਘ ਧੂਲਕਾ ਦੀ ਅਗਵਾਈ ਹੇਠ ਕਰਾਇਆ ਗਿਆ, ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ: ਦਲਬੀਰ ਸਿੰਘ ਟੌਂਗ ਅਤੇ ਕੰਵਲਪ੍ਰੀਤ ਸਿੰਘ ਚਾਹਲ ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿਚ ਸੁਖਪਾਲ ਸਿੰਘ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ, ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਸਰਬਜੀਤ ਸਿੰਘ ਬੀ.ਡੀ.ਪੀ.ਓ. ਰਈਆ ਸਮੇਤ ਹੋਰ ਅਧਿਕਾਰੀ ਸ਼ਾਮਿਲ ਹੋਏ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਚਨਬੱਧ ਹੈ ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਭਰਵੇਂ ਇਕੱਠ ਵਿਚ ਪਿੰਡਾਂ ਦੇ ਸਰਪੰਚ, ਵੀ.ਡੀ.ਸੀ. ਕਨਵੀਨਰ, ਐਕਟਿੰਗ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ ਹਨ, ਅਤੇ 'ਯੁੱਧ ਨਸ਼ਿਆਂ ਵਿਰੁੱਧ' ਦੇ ਸਾਰੇ ਕੋਆਰਡੀਨੇਟਰ ਆਪੋ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੱਧ ਕਰਨਗੇ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਯਤਨਸ਼ੀਲ ਰਹਿਣਗੇ | ਇਸ ਦੌਰਾਨ ਹੀ ਕੰਵਲਪ੍ਰੀਤ ਸਿੰਘ ਚਾਹਲ ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ, ਜੋ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਰਤਾਰਪੁਰ ਨਾਲ ਸੰਬੰਧਿਤ ਹਨ, ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਕਿਸੇ ਦਾ ਲਿਹਾਜ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ, ਭੈਅ ਦੇ ਨਸ਼ਾ ਵੇਚਣ ਜਾਂ ਕਰਨ ਵਾਲਿਆਂ ਦਾ ਸਾਨੂੰ ਦੱਸ ਸਕਦੇ ਹਨ, ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ | 'ਯੁੱਧ ਨਸ਼ਿਆਂ ਵਿਰੁੱਧ' ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਕੁਲਦੀਪ ਸਿੰਘ ਛੱਜਲਵੱਡੀ ਨੇ ਕਿਹਾ ਕਿ ਉਹ ਭਗਵੰਤ ਮਾਨ ਦੀ ਸੋਚ 'ਤੇ ਪਹਿਰਾ ਦੇਣਗੇ ਅਤੇ ਆਪਣੇ ਜ਼ਿਲੇ ਵਿਚੋਂ ਨਸ਼ਾ ਖਤਮ ਕਰ ਕੇ ਅਪਣੇ ਜ਼ਿਲ੍ਹੇ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਬਣਾਉਣਗੇ, ਉਨ੍ਹਾਂ ਸਮੁੱਚੀ ਟੀਮ ਨੂੰ ਸਰਗਰਮੀ ਨਾਲ ਕੰਮ ਕਰਨ ਲਈ ਪ੍ਰੇਰਿਆ | ਇਸ ਮੌਕੇ 'ਯੁੱਧ ਨਸ਼ਿਆਂ ਵਿਰੁੱਧ' ਨਾਲ ਸੰਬੰਧਿਤ ਸਾਰੇ ਕੋਆਰਡੀਨੇਟਰਾਂ, ਸਰਪੰਚਾਂ ਅਤੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਕੋਆਰਡੀਨੇਟਰ ਡਾ: ਸਰਬਜੀਤ ਸਿੰਘ ਧੂਲਕਾ, ਬਲਾਕ ਕੋਆਰਡੀਨੇਟਰ ਡਾ. ਮਲਕੀਤ ਸਿੰਘ ਰੰਧਾਵਾ, ਜਥੇ. ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ ਸੰਗਠਨ ਇੰਚਾਰਜ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਚੇਅਰਮੈਨ ਸੂਬੇਦਾਰ ਹਰਭਜਨ ਸਿੰਘ ਤਿੰਮੋਵਾਲ, ਵਾਈਸ ਚੇਅਰਮੈਨ ਜੋਗਰਾਜ ਸਿੰਘ ਜੋਗੀ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਹਰਜਿੰਦਰ ਸਿੰਘ ਟੌਂਗ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਸਰਪੰਚ ਮਿੱਠੂ ਧੂਲਕਾ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ ਸਟੇਸ਼ਨ, ਸਰਪੰਚ ਜਰਨੈਲ ਸਿੰਘ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਬੀਬੀ ਕਸ਼ਮੀਰ ਕੌਰ ਚੀਮਾਬਾਠ, ਸਰਪੰਚ ਦਲਜੀਤ ਸਿੰਘ ਸ਼ਾਹ ਜੋਧੇ, ਤੇਜਿੰਦਰ ਸਿੰਘ ਬੱਲ ਸਰਪੰਚ ਰਾਜਪੁਰ, ਤੇਜਵੰਤ ਸਿੰਘ ਬੱਲ, ਸਰਪੰਚ ਡਾ: ਸੋਹਣ ਸਿੰਘ ਐੱਮ.ਪੀ., ਸਰਪੰਚ ਜਤਿੰਦਰ ਸਿੰਘ ਜੋਤੀ ਦੌਲੋ ਨੰਗਲ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਰਪੰਚ ਪਰਦੀਪ ਸਿੰਘ ਬੋਦੇਵਾਲ, ਸਰਪੰਚ ਬਲਵਿੰਦਰ ਸਿੰਘ ਸਕਿਆਂਵਾਲੀ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਗੁਰਪ੍ਰੀਤ ਸਿੰਘ ਬੂਲੇ ਨੰਗਲ, ਵਿਸ਼ਾਲ ਮੰਨਣ ਮੀਡੀਆ ਇੰਚਾਰਜ, ਜਗਬੀਰ ਸਿੰਘ ਸਰਪੰਚ ਸਰਾਂ ਤਲਵੰਡੀ, ਸਰਪੰਚ ਸ਼ਰਨਜੀਤ ਸਿੰਘ ਕੋਟ ਮਹਿਤਾਬ, ਸਰਪੰਚ ਮਨੋਹਰ ਸਿੰਘ ਖੋਜਕੀਪੁਰ, ਸਰਪੰਚ ਕੰਵਲਜੀਤ ਸਿੰਘ ਭੋਰਛੀ, ਸਰਪੰਚ ਜਸਪਾਲ ਸਿੰਘ ਨਰਿੰਜਣਪੁਰ, ਕੌਂਸਲਰ ਗੁਰਮੀਤ ਸਿੰਘ ਪਨੇਸਰ, ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਸੁਖਦੇਵ ਸਿੰਘ ਪੱਡਾ, ਸਰਪੰਚ ਫੁਲਵਿੰਦਰ ਸਿੰਘ ਖਿਲਚੀਆਂ, ਲੱਖਾ ਸਿੰਘ ਠੱਠੀਆਂ ਚੱਕੀ ਵਾਲੇ, ਕੌਂਸਲਰ ਮਨਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ ਡੈਂਟਲ ਸਟੱਡੀ ਸਰਕਲ ਦੀ ਸਥਾਪਨਾ <br/> ਅਗਲੀ ਖ਼ਬਰ -ਮਾਮਲਾ ਟਾਂਡਾ ਉੜਮੜ ਵਿਖੇ ਕਾਂਗਰਸੀ ਵਰਕਰ 'ਤੇ ਮੁਕੱਦਮਾ ਦਰਜ ਕਰਨ ਦਾ-
Ad Position 24