21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਡੱਗ ਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ <br/>

Ad Position 21
No active advertisement
ਪਿੰਡ ਡੱਗ ਤੂਤ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੌਰਾਨ ਸੋਨੀਆ ਮਾਨ ਨੂੰ ਸਨਮਾਨਿਤ ਕਰਨ ਸਮੇਂ ਸਿੰਘ ਸਾਹਿਬ ਜਥੇ. ਬਾਬਾ ਮੇਜਰ ਸਿੰਘ ਸੋਢੀ, ਬਾਬਾ ਮਾਨ ਸਿੰਘ ਨਾਲ ਲਖਬੀਰ ਸਿੰਘ, ਸਰਪੰਚ ਗੱਜਣ ਸਿੰਘ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 10-06-2026
ਚੋਗਾਵਾਂ, 9 ਜੂਨ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ (ਛਾਉਣੀ ਨਿਹੰਗ ਸਿੰਘ) ਪਿੰਡ ਡੱਗ ਤੂਤ ਵਿਖੇ ਸ਼ਹੀਦੀ ਜੋੜ ਮੇਲਾ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਮਾਨ ਸਿੰਘ ਵਲੋਂ ਸਮੂਹ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸੱਜੇ ਖੁੱਲੇ ਧਾਰਮਿਕ ਦੀਵਾਨਾਂ ਵਿਚ ਭਾਈ ਸੁਖਬੀਰ ਸਿੰਘ ਕਵੀਸ਼ਰੀ ਅਤੇ ਦਸ਼ਮੇਸ਼ ਤਰਨਾ ਦਲ ਦੇ ਜਥਿਆਂ ਨੇ ਆਈ ਹੋਈ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਜੋੜ ਮੇਲੇ ਵਿਚ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਮਾਨ ਸਿੰਘ, ਜਥੇ. ਬਾਬਾ ਪ੍ਰਗਟ ਸਿੰਘ, ਜਥੇ. ਬਲਬੀਰ ਸਿੰਘ ਭਕਨਾ, ਜਥੇ. ਗੁਰਨਾਮ ਸਿੰਘ ਵਡਾਲਾ ਭਿੱਟੇਵੱਡ, ਹਲਕਾ ਇੰਚਾਰਜ ਸੋਨੀਆ ਮਾਨ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਲਖਬੀਰ ਸਿੰਘ, ਸਰਪੰਚ ਗੱਜਣ ਸਿੰਘ, ਜੋਬਨ ਝੰਜੋਟੀ, ਸਰਪੰਚ ਕੁਲਦੀਪ ਸਿੰਘ, ਯੂਥ ਪ੍ਰਧਾਨ ਗੁਰ ਸਿਮਰਨ ਸਿੰਘ, ਸਰਪੰਚ ਦਰਬਾਰਾ ਸਿੰਘ, ਰਣਜੀਤ ਸਿੰਘ ਸੋਨਾ ਆਦਿ ਨੇ ਹਾਜ਼ਰੀਆਂ ਭਰੀਆਂ | ਬਾਬਾ ਮਾਨ ਸਿੰਘ ਵਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਸੋਨੀਆ ਮਾਨ ਤੇ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ | ਸ਼ਾਮ ਨੂੰ ਨਿਹੰਗ ਨਿਹੰਗ ਜਥੇਬੰਦੀ ਦੀਆਂ ਲਾਡਲੀਆਂ ਫੌਜਾਂ ਵਲੋਂ ਮਹੱਲਾ ਖੇਡਿਆ ਗਿਆ | ਜਿਸ ਵਿਚ ਘੋੜ ਸਵਾਰੀ, ਨੇਜ਼ੇਬਾਜੀ ਅਤੇ ਗਤਕੇ ਦੇ ਜ਼ੌਹਰ ਵਿਖਾਏ ਗਏ |

Ad Position 22
No active advertisement
ਪਿਛਲੀ ਖ਼ਬਰ ਗਲੀਆਂ ਨਾਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ <br/> ਅਗਲੀ ਖ਼ਬਰ ਗ਼ੈਰ-ਸਰਕਾਰੀ ਕਾਲਜ ਪ੍ਰਬੰਧਕ ਫੈੱਡਰੇਸ਼ਨ ਆਫ਼ ਪੰਜਾਬ ਐਂਡ ਚੰਡੀਗੜ੍ਹ ਦੀ ਕਾਰਜਕਾਰਨੀ ਦੀ ਮੀਟਿੰਗ
Ad Position 24