20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਮਰ ਕੈਂਪ ਲਗਾਇਆ <br/>

Ad Position 21
No active advertisement
ਸਮਰ ਕੈਂਪ ਦੌਰਾਨ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ | ਤਸਵੀਰਾਂ: ਲਵਲੀ <br/> 12-06-2026
ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਮਾਈ ਭਾਗੋ ਇੰਟਰਨੈਸ਼ਨਲ ਸਕੂਲ ਟੀ ਪੁਆਇੰਟ ਵਿਖੇ ਲੱਗੇ ਸੱਤ ਰੋਜ਼ਾ ਸਮਰ ਕੈਂਪ ਦੀ ਸਮਾਪਤੀ ਹਾਸੇ ਖੁਸ਼ੀਆਂ, ਰੌਣਕਾਂ ਤੇ ਬੱਚਿਆਂ ਦੇ ਉਤਸ਼ਾਹ ਭਰੇ ਮਾਹੌਨ ਵਿਚ ਹੋਈ | ਇਸ ਕੈਂਪ ਨੇ ਬੱਚਿਆਂ ਦੀਆਂ ਗਰਮੀਆਂ ਨੂੰ ਯਾਦਗਾਰੀ ਪਲਾਂ ਨਾਲ ਸਜਾਉਂਦਿਆਂ ਉਨ੍ਹਾਂ ਨੂੰ ਸਿੱਖਣ, ਖੇਡਣ, ਮੌਜਾਂ ਮਾਨਣ ਲਈ ਆਪਣੀ ਲੁਕੀ ਹੋਈ ਪ੍ਰਤਿਾ ਨੂੰ ਨਿਖਾਰਨ ਦਾ ਸੁਨਹਿਰੀ ਮੌਕਾ ਦਿੱਤਾ | ਕੈਂਪ ਦੇ ਪਹਿਲੇ ਦਿਨ ਬੱਚਿਆਂ ਦਾ ਨਿੱਘਾ ਸਵਾਗਤ ਕਰਦਿਆਂ ਬੈਜ ਲਗਾ ਕੇ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬੱਚਿਆਂ ਨੇ ਪਾਣੀ ਦੀਆਂ ਖੇਡਾਂ, ਫੁਹਾਰਾਂ ਵਿਚ ਨਾਚ ਅਤੇ ਹੋਰ ਮਨ ਭਾਉਂਦੀਆਂ ਸਰਗਰਮੀਆਂ ਵਿਚ ਭਾਗ ਲੈ ਕੇ ਖੂਬ ਮੌਜਾਂ ਮਾਣੀਆਂ | 'ਨੰਨੇ ਰਸੋਈਏ ਦਿਵਸ' ਮੌਕੇ ਬੱਚਿਆਂ ਨੇ ਬਿਨਾਂ ਅੱਗ ਦੇ ਵੱਖ ਵੱਖ ਸੁਆਦਲੇ ਅਤੇ ਸਿਹਤਮੰਦ ਪਕਵਾਨ ਤਿਆਰ ਕਰਕੇ ਆਪਣੀ ਸੂਝ ਬੂਠ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਫਿਲਮ ਪ੍ਰਦਰਸ਼ਨ ਨੇ ਬੱਚਿਆਂ ਨੂੰ ਮੰਨੋਰੰਜਨ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਦਿੱਤੀ | ਜਾਦੂਗਰ ਵਲੋਂ ਵਿਖਾਏ ਗਏ ਰੌਚਕ ਜਾਦੂਏ ਕਰਤੱਬ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੇ | ਵਿਦਿਆਰਥੀਆਂ ਵਲੋਂ ਠੰਢੇ ਮਿੱਠੇ ਸ਼ਰਬਤ ਦੀ ਦੀ ਛਬੀਲ ਲਗਾਈ ਗਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਆਰ. ਪੀ. ਸਿੰਘ, ਡਾਇਰੈਕਟਰ ਡਾ. ਜਸਵਿੰਦਰ ਕੌਰ ਅਤੇ ਪਿ੍ੰਸੀਪਲ ਰਾਧਿਕਾ ਅਰੋੜਾ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਲੁਕੇ ਹੋਏ ਹੁਨਰ ਨੂੰ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਦੇ ਅਥਾਹ ਸਹਿਯੋਗ ਸਦਕਾ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਵਲੋਂ ਕਈ ਥਾਣਾ ਮੁਖੀਆਂ ਸਮੇਤ ਪੁਲਿਸ ਕਰਮਚਾਰੀਆਂ ਦੇ ਤਬਾਦਲੇ <br/>
Ad Position 24