15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਿੱਖ ਸਦਭਾਵਨਾ ਦਲ ਨੇ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਸ਼ਿਕਾਇਤ ਦਰਜ ਕਰਵਾਈ

Ad Position 21
No active advertisement
ਅਜੀਤ ਡੈਸਕ 16-06-2026
ਭਿੱਖੀਵਿੰਡ, 15 ਜੂਨ (ਬੌਬੀ)-ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਬੀਤੀ 10 ਜੂਨ ਨੂੰ ਰਾਤ ਸਮੇਂ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਏ.ਸੀ. ਦੇ ਫਟਣ ਨਾਲ ਕਮਰੇ ਵਿਚ ਅੱਗ ਲੱਗ ਗਈ, ਜਿਸ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵੀ ਇਕ ਵਿਵਾਦ ਚੱਲ ਰਿਹਾ ਸੀ, ਜਿਸ ਤਹਿਤ ਐਤਵਾਰ ਨੂੰ ਸਿੱਖ ਸਦਭਾਵਨਾ ਦਲ ਦੇ ਮੁਖੀ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ, ਸੁਖਜੀਤ ਸਿੰਘ ਖੋਸਾ ਆਪਣੇ ਕਰੀਬ 15-20 ਸਾਥੀਆਂ ਸਮੇਤ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਪਹੁੰਚੇ, ਜਿੱਥੇ ਗੁਰਦੁਆਰਾ ਵਿਚ ਮੌਜੂਦ ਕੁਝ ਲੋਕਾਂ ਅਤੇ ਭਾਈ ਵਡਾਲਾ ਸਮੱਰਥਕਾਂ ਵਿਚ ਧੱਕਾ ਮੁੱਕੀ ਹੋਈ। ਇਸ ਨਾਲ ਵਿਵਾਦ ਕਾਫੀ ਵਧ ਗਿਆ ਅਤੇ ਮਾਹੌਲ ਪੂਰਾ ਤਨਾਅਪੂਰਨ ਬਣ ਗਿਆ। ਇਸ ਮਾਮਲੇ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ, ਸੁਖਚੈਨ ਸਿੰਘ ਕੰਡਿਆਲਾ, ਹਰਦੀਪ ਸਿੰਘ ਆਦਿ ਨੇ ਥਾਣਾ ਭਿੱਖੀਵਿੰਡ ਵਿਖੇ ਗੁਰਦੁਆਰਾ ਪ੍ਰਬੰਧਕਾਂ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ, ਮੈਨੇਜਰ ਸੁਖਜੀਤ ਸਿੰਘ ਅਤੇ ਹੋਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਦਿੰਦੇ ਹੋਏ ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਹਰਮਨਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਘਟੀਆ ਰੱਖ ਰਖਾਵ ਕਾਰਨ ਅੱਗ ਲੱਗਣ ਕਰਕੇ ਹੋਏ ਮਾਲੀ ਨੁਕਸਾਨ ਅਤੇ ਇਨਸਾਨੀ ਜਾਨਾਂ ਨੂੰ ਖਤਰੇ ਵਿਚ ਪਾਉਣ, ਅੱਗ ਲੱਗਣ ਦੀ ਮੰਦਭਾਗੀ ਘਟਨਾ ਦੌਰਾਨ ਪਾਵਨ ਸਰੂਪਾਂ ਦੀ ਬੇਅਦਬੀ ਹੋਣ ਦੀ ਇਤਲਾਹ ਪ੍ਰਸ਼ਾਸਨ ਨੂੰ ਨਾ ਦੇਣ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਸਾਜਿਸ਼ਾਂ ਅਤੇ ਮਿਲੀਭੁਗਤ ਨਾਲ ਅਪਰਾਧ ਅਤੇ ਸਬੂਤ ਖੁਰਦ-ਬੁਰਦ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਖਿਲਾਫ਼ ਨਵੇਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026 ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦਾ ਇਹ ਕਾਨੂੰਨੀ ਫਰਜ ਸੀ ਕਿ ਉਹ ਤੁਰੰਤ ਇਸ ਬੇਅਦਬੀ ਦੀ ਘਟਨਾ ਬਾਰੇ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਜੋ ਅਗਲੀ ਕਾਰਵਾਈ ਅਮਲ ਵਿਚ ਲਿਆਂਦੇ ਪਰ ਅਜਿਹਾ ਨਹੀਂ ਕੀਤਾ ਗਿਆ। ਉਲਟਾ ਇਸ ਘਟਨਾਕ੍ਰਮ ਨੂੰ ਛੁਪਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਵਲੋਂ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁਲਾਜਮ ਗੁਰਲਾਲ ਸਿੰਘ ਉਦੋਕੇ ਅਤੇ ਗੁਰਬਚਨ ਸਿੰਘ ਕਲਸੀ ਦੀ ਮਿਲੀਭੁਗਤ ਨਾਲ 7 ਘੰਟਿਆਂ ਵਿਚ ਸਮੇਟਦਿਆਂ ਬੜੀ ਚਲਾਕੀ ਨਾਲ ਲੁਕਾਉਣ ਦਾ ਕੋਝਾ ਕੰਮ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦਾ ਪ੍ਰਧਾਨ ਘਟਨਾ ਦੀ ਸੂਚਨਾ ਦੇਣ ਦੀ ਬਜਾਏ ਚੰਡੀਗੜ ਚਲਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਸ ਬੇਅਦਬੀ ਦਾ ਸਿੱਖ ਸੰਗਤਾਂ ਵਿਚ ਪ੍ਰਬੰਧਕਾਂ ਵਿਰੁੱਧ ਭਾਰੀ ਰੋਸ ਹੈ ਕਿਉਂਕਿ ਉਨ੍ਹਾਂ ਨੇ ਨਾ ਕੇਵਲ ਪਾਵਨ ਸਰੂਪ ਨੁਕਸਾਨ ਕਰਵਾਏ ਸਗੋਂ ਪਾਠੀ ਸਿੰਘਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਦਾ ਨੁਕਸਾਨ ਵੀ ਕੀਤਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੁਰਦੁਆਰਾ ਪ੍ਰਬੰਧਕਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਪਹੂਵਿੰਡ ਸਾਹਿਬ ’ਚ ਵਾਪਰੇ ਹਾਦਸੇ ਨੂੰ ਬੇਅਦਬੀ ਦੱਸਿਆ ਜਾਣਾ ਗ਼ਲਤ ਹੈ- ਸੁਰਜੀਤ ਸਿੰਘ ਭੁੱਚਰ ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
Ad Position 24