ਗੋਇੰਦਵਾਲ ਸਾਹਿਬ, 20 ਜੂਨ ( ਸਕੱਤਰ ਸਿੰਘ ਅਟਵਾਲ)�ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਜੋ ਆਪਣੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ । ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਨਤਮਸਤਕ ਹੁੰਦੇ ਹਨ । ਇਸ ਨਗਰ ਵਿਚ ਪੰਜਾਬ ਲਘੂ ਉਦਯੋਗ ਅਤੇ ਨਿਰਆਤ ਨਿਗਮ ਲਿਮਟਿਡ ਦਾ ਜੋ ਬੱਸ ਸਟੈਂਡ ਹੈ, ਉਸਦੀ ਹਾਲਤ ਵੀ ਤਰਸਯੋਗ ਹੈ। ਇਸ ਜਗਾ ਤੋਂ ਸ਼ਰਧਾਲੂ ਜਦੋੋ ਗੁਰਦੁਆਰਾ ਸਾਹਿਬ ਨੂੰ ਨਤਮਸਤਕ ਹੋਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਵਿਚ ਥਾਂ-ਥਾਂ ਕੂੜੇ ਦੇ ਢੇਰਾਂ ਅਤੇ ਗੰਦਗੀ ਨਾਲ ਭਰੇ ਛੱਪੜ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਬਣੇ ਹੋਏ ਹਨ। ਇਸਦੇ ਨਾਲ ਹੀ ਗੰਦਗੀ ਨਾਲ ਭਰਿਆ ਛੱਪੜ ਮੱਛਰਾਂ ਅਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਹਾਲਾਤ ਵਿਚ ਕੋਈ ਵੱਡਾ ਸੁਧਾਰ ਨਹੀਂ ਆਇਆ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਕੂੜੇ ਦੀ ਸਫਾਈ ਕਰਵਾਈ ਜਾਵੇ ਅਤੇ ਛੱਪੜ ਦੀ ਸਹੀ ਸੰਭਾਲ ਕੀਤੀ ਜਾਵੇ । ਪਤਾ ਲੱਗਾ ਹੈ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਆਤ ਨਿਗਮ ਲਿਮਟਿਡ ਅਤੇ ਗੋਇੰਦਵਾਲ ਸਾਹਿਬ ਪੰਚਾਇਤ ਕੋਲ ਕੂੜਾ ਸੁਟਣ ਲਈ ਕੋਈ ਵੀ ਡੰਪ ਨਹੀਂ ਹੈ, ਇਸ ਲਈ ਲੋਕ ਤੜਕਸਾਰ ਸੜਕਾਂ ‘ਤੇ ਕੂੜਾ ਲਈ ਲਈ ਮਜ਼ਬੂਰ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ �ਲਖ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਇਕ ਪਵਿੱਤਰ ਅਸਥਾਨ ਹੋਣ ਕਰਕੇ ਕੂੜਾ ਕਰਕਟ ਫੈਲਣਾ ਬੜਾ ਚਿੰਤਾਜਨਕ ਹੈ। ਸਭ ਤੋਂ ਜਿਆਦਾ ਕੂੜਾ ਮੌਮੀ ਲਿਫਾਫੇ ਕਾਰਨ ਫੈਲਦਾ ਹੈ। ਲਿਫਾਫੇ ਉਡ ਕੇ ਘਰਾਂ ‘ਚ ਵੜ ਜਾਂਦੇ ਹਨ ਨਾ ਉਹ ਗਲਦੇ ਨੇ ਨਾ ਉਹ ਸੜਦੇ ਹਨ। ਜੇਕਰ ਕਾਨੂੰਨ ਮੁਤਾਬਕ ਇਹ ਬੰਦ ਨੇ ਫਿਰ ਇਨ੍ਹਾਂ ‘ਤੇ ਰੋਕ ਕਿਉ ਨਹੀ ਸ਼ਰੇਆਮ ਬਾਜਾਰਾਂ ਵਿਚ ਵਰਤੇ ਜਾ ਰਹੇ ਹਨ। ਸਰਕਾਰ ਛੋਟੇ ਦੁਕਾਨਦਾਰਾਂ ‘ਤੇ ਪਬੰਦੀ ਲਾਉਣ ਦੀ ਬਜਾਏ ਵੱਡੀਆ ਫੈਕਟਰੀਆਂ ਬੰਦ ਕਰੇ । ਪ੍ਰਸ਼ਾਸਨ ਛੋਟੇ ਦੁਕਾਨਦਾਰ ਨੂੰ ਤੰਗ ਕਰਨ ਤੋਂ ਗੁਰੇਜ ਕਰੇ। ਨਗਰ ਪਿੰਡ ਅਤੇ ਮੁਹੱਲੇ ਦੀ ਸਫਾਈ ਕਰਨਾ ਆਪਣਾ ਵੀ ਫਰਜ ਬਣਦਾ ਹੈ , ਆਪੂ ਨੂੰ ਵੀ ਚਾਹੀਦਾ ਕੇ ਖਰੀਦੋ ਫਰੋਕ ਲਈ ਘਰੋ ਆਪਣਾ ਬੈਗ ਲੇਕੇ ਆਈਏ । ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਆਉਣ ‘ਤੇ ਇਹ ਸਾਰੇ ਕੰਮ ਪਹਿਲਾ ਦੇ ਅਧਾਰ ਤੇ ਕੀਤੇ ਜਾਣਗੇ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਲਵਿੰਦਰ ਸਿੰਘ ਰਾਏ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਨਗਰ ਪੂਰੀ ਦੁਨੀਆ ਵਿਚ ਸਿੱਖੀ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ ਪਰ ਸਾਡੀ ਤਰਾਸਦੀ ਇਹ ਹੈ ਕਿ ਨਾ ਕੋਈ ਪੰਚਾਇਤ ਕੋਲ ਕੋਈ ਡੰਪ ਹੈ ਤੇ ਨਾ ਹੀ ਪੰਜਾਬ ਲਘੂ ਉਦਯੋਗ ਕੋਲ। ਲੋਕ ਹਨੇਰੇ-ਸਵੇਰੇ ਸੜਕਾਂ ਦੇ ਦੋਹਾਂ ਸਾਈਡਾਂ ਆਪਣੇ ਘਰਾਂ ਦਾ ਕੂੜਾ ਸੁੱਟ ਜਾਂਦੇ ਹਨ, ਜੋ ਸਵੇਰੇ ਸਵੇਰੇ ਸ਼ੁੱਧ ਹਵਾ ਵਿਚ ਬਦਬੂ ਖਿਲਾਰ ਦਿੰਦਾ ਹੈ, ਜਿਸ ‘ਤੇ ਸਵੇਰ ਵੇਲੇ ਪਿੰਡ ਵਾਸੀ ਜੋ ਸੈਰ ਕਰਨ ਜਾਂਦੇ ਜਾ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ ਉਨ੍ਹਾਂ ਨੂੰ ਮੂੰਹ ਬੰਨ ਕੇ ਲੰਘਣਾ ਪੈਂਦਾ ਹੈ। ਸਰਕਾਰ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ। ਮੈ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਨੂੰ ਵਿਸ਼ੇਸ਼ ਪੈਗਿਜ ਦਿੱਤੇ ਜਾਣ ਤਾਂ ਜੋ ਨਗਰ ਦਾ ਵਿਕਾਸ ਹੋ ਸਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੋਇੰਦਵਾਲ ਇੰਡਸਟਰੀਅਲ ਏਰੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਆਤ ਨਿਗਮ ਲਿਮਟਿਡ ਦੇ ਬੱਸ ਸਟੈਂਡ ਕੋਲ ਜੋ ਜਗਾ ਹੈ, ਉਹ ਜਗਾ ਕਮਰਸ਼ੀਅਲ ਹੈ, ਉਹ ਜਗ੍ਹਾ ਖਾਲੀ ਪਈ ਹੋਣ ਕਰਕੇ ਲੋਕਾਂ ਨੇ ਉਥੇ ਕੂੜਾ ਸੁੱਟਣਾ ਸ਼ੁਰੂ ਕਰਕੇ ਆਪਣੇ ਘਰਾਂ ਦਾ ਪਾਣੀ ਵੀ ਉਸ ਜਗ੍ਹਾ ‘ਤੇ ਸੁੱਟ ਦਿੱਤਾ। ਉਸਨੇ ਇਕ ਗੰਦਗੀ ਭਰੇ ਛੱਪੜ ਦਾ ਰੂਪ ਧਾਰ ਲਿਆ ਹੈ। ਮਹਿਕਮੇ ਨੂੰ ਚਾਹੀਦਾ ਹੈ ਕਿ ਇਸ ਜਗ੍ਹਾ ਦੇ ਵਪਾਰਿਕ ਕਾਰੋਬਾਰੀ ਦੁਕਾਨ ,ਪਲਾਟ ਕੱਟੇ ਜਾਣ ਇਕ ਗੋਇੰਦਵਾਲ ਸਾਹਿਬ ਦੇ ਨਗਰ ਵਾਸੀਆਂ ਨੂੰ ਰੁਜ਼ਗਾਰ ਮਿਲੂ, ਦੂਜਾ ਇਸ ਜਗ੍ਹਾ ‘ਤੇ ਲੋਕ ਕੂੜਾ ਸੁੱਟਣਾ ਬੰਦ ਕਰ ਦੇਣਗੇ। ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਲਘੂ ਉਦਯੋਗ ਅਤੇ ਪੰਚਾਇਤ ਗੋਇੰਦਵਾਲ ਸਾਹਿਬ ਨੂੰ ਕਹਿਣ ਕੂੜਾ ਸੁੱਟਣ ਲਈ ਢੁੱਕਵੀ ਜਗ੍ਹਾ ਦਾ ਪ੍ਰਬੰਧ ਕਰਕੇ ਦੇਣ ਕਿਉਂਕਿ ਪੰਚਾਇਤ ਤੇ ਫੋਕਲ ਪੁਆਇੰਟ ਕੋਲ ਕੂੜਾ ਸੁਟਣ ਲਈ ਕੋਈ ਜਗ੍ਹਾ ਨਹੀਂ ਹੈ।