ਪੱਟੀ, 20 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ)�ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਅਤੇ ਐਗਜੀਕਿਊਟਿਵ ਡਾਰੈਕਟਰ ਕਮ ਪ੍ਰਿੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਹੇਠ ਸੈਂਟਰਲ ਕਾਨਵੈਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ‘ਚ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸੁੱਭੀ ਭਾਰਦਵਾਜ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਨੇ ਯੋਗ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਡੀਆਂ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਵਿਚ ਹਰ ਸਾਲ ਜੂਨ ਮਹੀਨੇ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪਿੰਸੀਪਲ ਡਾ. ਮਰਿਦੁਲ ਭਾਰਦਵਾਜ ਨੇ ਦੱਸਿਆ ਕਿ ਅੱਜ ਦੇ ਤਣਾਅ ਭਰੇ ਮਾਹੌਲ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਨ ਅਤਿ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਆਮ ਤੌਰ ‘ਤੇ ਬੋਲਦੇ ਹਾਂ ਕਿ ਜਾਨ ਹੈ ਤਾਂ ਜਹਾਨ ਹੈ। ਇਸ ਲਈ ਸਾਡੇ ਸਭ ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਤੇ ਸਰੀਰਕ ਸਮਰੱਥਾ ਨੂੰ ਬਣਾਈ ਰੱਖਣ ਲਈ ਯੋਗ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਹੈ। ਡਾਕਟਰ ਮੁਰਿਦਲਾ ਭਾਰਦਵਾਜ ਨੇ ਸਾਰੇ ਸਟਾਫ ਮੈਂਬਰਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਯੋਗ ਦੇ ਕੁਝ ਨਿਯਮ ਸਮਝਾਏ। ਉਨ੍ਹਾਂ ਨੇ ਯੋਗ ਦੀ ਮਹੱਤਤਾ ਦੱਸਦੇ ਹੋਏ ਸਿਹਤ ਬਾਰੇ ਭਰਪੂਰ ਗਿਆਨ ਦਿੱਤਾ। ਉਨਾਂ ਨੇ ਸਿਹਤ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਯੋਗ ਵਿਧੀ ਨਾਲ ਸਮਝਾਇਆ। ਸੁਖਮ ਆਸਨ, ਲੋਮ ਵੀਲੋਮ, ਬਜਰ ਆਸਨ, ਬ੍ਰਹਮੀ, ਉਦਗਿਰੀ ਤੋਂ ਲੈ ਕੇ ਸੂਰਿਆ ਨਮਸਕਾਰ, ਚੱਕੀ ਆਸਨ, ਭੁਜੰਗ ਆਸਨ ਵਰਗੇ ਬਹੁਤ ਸਾਰੇ ਆਸਨ ਕਰਵਾਏ। ਇਸ ਮੌਕੇ ਕਿ੍ਸ਼ਨਾ ਕੁਮਾਰੀ, ਸ਼੍ਰੀਮਤੀ ਮਾਲਾ, ਦੀਪਕ ਮਹਿਤਾ, ਰੂਬੀ ਮਹਿਤਾ, ਵਾਇਸ ਪ੍ਰਿੰਸੀਪਲ ਸੋਨੀਆ ਸ਼ਰਮਾ, ਮਨਿੰਦਰ ਕੌਰ, ਮੰਜੂ ਦੇਵਗਨ, ਰੁਪਿੰਦਰ ਕੌਰ, ਸਟਾਫ ਮੈਂਬਰ ਅਤੇ ਚੁਨਿੰਦਾ ਵਿਦਿਆਰਥੀਆਂ ਨੇ ਯੋਗ ਕਰਨ ਵਿੱਚ ਹਿੱਸਾ ਲਿਆ।