12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ‘ਵਿਲੱਖਣ ਯੋਗ ਸ਼ਿਵਰ’ ਕਰਵਾਇਆ

Ad Position 21
No active advertisement
ਅਜੀਤ ਡੈਸਕ 22-06-2026

 

ਤਰਨ ਤਾਰਨ, 21 ਜੂਨ (ਇਕਬਾਲ ਸਿੰਘ ਸੋਢੀ)-ਭਾਰਤੀ ਸੰਸਕ੍ਰਿਤੀ ਵਿਚ ਨਾਰੀ ਨੂੰ ਹਮੇਸ਼ਾ ਸਰਉਤਮ ਸਥਾਨ ਪ੍ਰਦਾਨ ਕੀਤਾ ਗਿਆ ਹੈ। ਉਹ ਆਪਣੇ ਲਈ ਕੁਝ ਵੀ ਨਹੀਂ ਮੰਗਦੀ । ਨਾਰੀ ਪ੍ਰਕਿਰਤੀ ਦਾ ਰੂਪ ਹੈ। ਪ੍ਰਕਿਰਤੀ ਹਮੇਸ਼ਾਂ ਦੂਸਰਿਆਂ ਨੂੰ ਸੁੱਖ ਪ੍ਰਦਾਨ ਕਰਦੀ ਹੈ। ਇਸੇ ਪ੍ਰਕਾਰ ਨਾਰੀ ਦੇ ਗੁਣ ਅਜਿਹੇ ਹੀ ਹਨ ਕਿ ਉਹ ਦੂਸਰਿਆਂ ਨੂੰ ਸੁੱਖ ਪ੍ਰਦਾਨ ਕਰਦੀ ਹੈ। ਇਸ ਵਿਲੱਖਣ ਯੋਗ ਸ਼ਿਵਰ ਵਿਚ ਸਾਧਵੀ ਪਰਮਜੀਤ ਭਾਰਤੀ, ਸਾਧਵੀ ਰਮਨਦੀਪ ਭਾਰਤੀ ਨੇ ਨਾਰੀ ਸਮਾਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਦੀ ਅਣਹੋਂਦ ਵਿਚ ਮਨੁੱਖੀ ਜੀਵਨ ਰੋਗਗ੍ਰਸਤ ਹੁੰਦਾ ਜਾ ਰਿਹਾ ਹੈ। ਭਾਰਤ ਵਰਗੇ ਦੇਸ਼ ਵਿਚ, ਜਿੱਥੇ ਯੋਗ ਦਾ ਜਨਮ ਹੋਇਆ, ਅੱਜ ਕਈ ਬਿਮਾਰੀਆਂ ਵੱਧ ਰਹੀਆਂ ਹਨ। ਅੱਜ ਸ਼ੂਗਰ ਦੀ ਬਿਮਾਰੀ ਵੱਧ ਰਹੀ ਹੈ। ਸਵਾਮੀ ਜੀ ਨੇ ਕਿਹਾ ਕਿ ਮਨ ਜ਼ਿਆਦਾਤਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੀ ਜੜ੍ਹ ਹੈ। ਮਨ ਤੋਂ ਪੈਦਾ ਹੋਣ ਵਾਲੀਆਂ 99 ਫ਼ੀਸਦੀ ਸਮੱਸਿਆਵਾਂ ਦਾ ਹੱਲ ਮਨ ਦੇ ਪੱਧਰ ’ਤੇ ਜਾ ਕੇ ਹੀ ਕੀਤਾ ਜਾ ਸਕਦਾ ਹੈ। ਪਤੰਜਲੀ ਰਿਸ਼ੀ ਤੋਂ ਲੈ ਕੇ ਪ੍ਰਾਚੀਨ ਕਾਲ ਤੱਕ ਧਿਆਨ ਯੋਗ ਨੂੰ ਯੋਗ ਦਾ ਆਧਾਰ ਮੰਨਿਆ ਜਾਂਦਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਅੱਜ ਵੀ 45 ਫ਼ੀਸਦੀ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਇਲਾਜ ਆਧੁਨਿਕ ਡਾਕਟਰੀ ਪ੍ਰਣਾਲੀ ਵਿੱਚ ਉਪਲੱਬਧ ਨਹੀਂ ਹੈ, ਪਰ ਭਾਰਤ ਦੀ ਵੈਦਿਕ ਪ੍ਰਣਾਲੀ ਯੋਗ ਵਿਚ ਉਪਲੱਬਧ ਹੈ। ਪਤੰਜਲੀ ਰਿਸ਼ੀ ਦਾ ਯੋਗ ਸੂਤਰ ਵੀ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਜੇਕਰ ਯੋਗ ਅਤੇ ਪ੍ਰਾਣਾਯਾਮ ਇਕ ਹੁਨਰਮੰਦ ਯੋਗ ਅਭਿਆਸੀ ਦੀ ਨਿਗਰਾਨੀ ਹੇਠ ਕੀਤੇ ਜਾਣ ਤਾਂ ਇਕ ਵਿਅਕਤੀ 100 ਫ਼ੀਸਦੀ ਬਿਮਾਰੀਆਂ ਤੋਂ ਮੁਕਤ ਹੋ ਸਕਦਾ ਹੈ ਅਤੇ ਇਕ ਸਿਹਤਮੰਦ ਜੀਵਨ ਜੀਅ ਸਕਦਾ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਤਾੜਾਸਨ, ਸੂਰਜ ਨਮਸਕਾਰ, ਅਨੁਲੋਮ ਵਿਲੋਮ ਪ੍ਰਾਣਾਯਾਮ, ਭ੍ਰਮਰੀ ਪ੍ਰਾਣਾਯਾਮ ਆਦਿ ਦਾ ਅਭਿਆਸ ਕਰਵਾਇਆ।
 

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਹੇਠ ਨੀਟ ਦੀ ਪ੍ਰੀਖਿਆ ਹੋਈ ਮੁਕੰਮਲ ਅਗਲੀ ਖ਼ਬਰ ‘ਆਪ’ ਧਾਰਮਿਕ ਫ਼ੈਸਲੇ ਨੂੰ ਅਕਾਲੀ ਦਲ ਨਾਲ ਸਿਆਸੀ ਜੰਗ ’ਚ ਬਦਲ ਰਹੀ ਹੈ-ਸੁਖਬੀਰ ਬਾਦਲ
Ad Position 24