12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

‘ਆਪ’ ਧਾਰਮਿਕ ਫ਼ੈਸਲੇ ਨੂੰ ਅਕਾਲੀ ਦਲ ਨਾਲ ਸਿਆਸੀ ਜੰਗ ’ਚ ਬਦਲ ਰਹੀ ਹੈ-ਸੁਖਬੀਰ ਬਾਦਲ

Ad Position 21
No active advertisement
ਅਜੀਤ ਡੈਸਕ 22-06-2026

ਮੰਡੀ ਕਿੱਲਿਆਂਵਾਲੀ, 21 ਜੂਨ (ਇਕਬਾਲ ਸਿੰਘ ਸ਼ਾਂਤ)-ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਸਾਰੇ ਪਾਰਟੀ ਵਿੰਗਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਤਿੱਖੇ ਸਿਆਸੀ ਬਾਣ ਛੱਡਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ‘ਤੇ ਸ਼ਰਾਬ ਦੇ ਛਿੱਟੇ ਮਾਰਨ ਦੇ ਸੰਗੀਨ ਮਾਮਲੇ ਵਿਚ ਭਗਵੰਤ ਮਾਨ ਨੂੰ ਨਿਰੋਲ ਧਾਰਮਿਕ ਸਜ਼ਾ ਲਾਈ ਹੈ, ਪਰ ਸੱਤਾ ਪੱਖ ਆਪਣੀਆਂ ਨਾਕਾਮੀਆਂ ਨੂੰ ਢੱਕਣ ਲਈ ਇਸ ਪੂਰੇ ਘਟਨਾਕ੍ਰਮ ਨੂੰ ਬੇਵਜ੍ਹਾ ‘ਆਪ ਬਨਾਮ ਅਕਾਲੀ ਦਲ’ ਦੀ ਸਿਆਸੀ ਜੰਗ ਵਿਚ ਬਦਲਣ ਅਤੇ ਬੇਅਦਬੀਆਂ ਨਾਲ ਜੋੜਨ ਦੀ ਕੋਝੀ ਸਾਜ਼ਿਸ਼ ਰਚ ਰਹੀ ਹੈ। ਵਰਕਰਾਂ ਨੂੰ ਹਕੀਕਤਾਂ ਤੋਂ ਜਾਣੂ ਕਰਵਾਉਂਦੇ ਸ. ਬਾਦਲ ਨੇ ਕਿਹਾ ਕਿ ਇਸ ਧਾਰਮਿਕ ਮਾਮਲੇ ਨਾਲ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਸਿਰਫ਼ ਪਾਰਟੀ ਦੇ ਸਿਆਸੀ ਗਰਾਫ਼ ਨੂੰ ਹੇਠਾਂ ਸੁੱਟਣ ਲਈ ਦਿੱਲੀ ਬੈਠੇ ਆਕਿਆਂ ਦੀ ਇਸ਼ਾਰੇ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੈਨੇਡਾ ਦੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ‘ਤੇ ਵੀਡੀ� ਸਾਂਝੀ ਕੀਤੀ ਸੀ, ਜਿਸ ਤੋਂ ਘਬਰਾਈ ‘ਆਪ’ ਸਰਕਾਰ ਨੇ 21 ਅਕਤੂਬਰ 2025 ਨੂੰ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ‘ਚ ਕੇਸ ਦਰਜ ਕਰਵਾਇਆ ਸੀ। ਸੁਖਬੀਰ ਸਿੰਘ ਬਾਦਲ ਨੇ ਸਵਾਲ ਕੀਤਾ ਕਿ ਜੇਕਰ ਵੀਡੀ� ਵਿਚਲਾ ਵਿਅਕਤੀ ਭਗਵੰਤ ਮਾਨ ਨਹੀਂ ਸੀ, ਤਾਂ ਸਰਕਾਰ ਨੇ ਉਦੋਂ ਕੇਸ ਕਿਉਂ ਦਰਜ ਕਰਵਾਇਆ? ਪਿਛਲੇ 7 ਮਹੀਨਿਆਂ ਵਿਚ ਸਰਕਾਰ ਨੇ ਸਾਫ਼-ਪਾਕ ਹੋਣ ਦਾ ਇਹ ਸਰਟੀਫ਼ਿਕੇਟ ਕਿਹੜੀ ਲੈਬਾਰਟਰੀ ਤੋਂ ਲਿਆ ਹੈ? ਉਨ੍ਹਾਂ ਕਿਹਾ ਕਿ ਭਗਵੰਤ ਮਾਨ ਘਬਰਾਹਟ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ। ਭਗਵੰਤ ਮਾਨ ਨੂੰ ਪੰਥ ਕਦੇ ਵੀ ਮੁਆਫ਼ ਨਹੀਂ ਕਰੇਗਾ। ਅਕਾਲੀ ਵਰਕਰਾਂ ਨੇ ਸੁਖਬੀਰ ਬਾਦਲ ਦੇ ਨੁਕਤਿਆਂ ‘ਤੇ ਸਹਿਮਤ ਹੁੰਦਿਆਂ ਆਖਿਆ ਕਿ ਸਾਰੀ ਜਨਤਾ ਨੂੰ ਪਤਾ ਹੈ ਕਿ ਵੀਡੀ� ਵਿਚ ਇਹ ਭਗਵੰਤ ਮਾਨ ਹੀ ਹੈ। ‘ਆਪ’ ਵਲੋਂ ਕੀਤੀ ਜਾ ਰਹੀ ਧਰਨੇਬਾਜ਼ੀ ਆਪਣੀ ਰਾਜਨੀਤਿਕ ਸਾਖ਼ ਬਚਾਉਣ ਅਤੇ ਮੁੜ ਸੱਤਾ ਹਾਸਿਲ ਕਰਨ ਲਈ ਤਰਲੇਬਾਜ਼ੀ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਵਰਕਿੰਗ ਕਮੇਟੀ ਮੈਂਬਰ ਪਵਨਪ੍ਰੀਤ ਸਿੰਘ ਬੌਬੀ ਬਾਦਲ, ਪੀ.ਐੱਸ.ਸੀ. ਮੈਂਬਰ ਅਵਤਾਰ ਸਿੰਘ ਵਣਵਾਲਾ, ਸਾਬਕਾ ਚੇਅਰਮੈਨ ਗੁਰਬਖ਼ਸ਼ੀਸ਼ ਸਿੰਘ ਮਿੱਡੂਖੇੜਾ, ਸ਼੍ਰੋਮਣੀ ਕਮੇਟੀ ਮੈਂਬਰ ਨਵਜੋਤ ਸਿੰਘ ਕਾਉਣੀ, ਗੋਲਡੀ ਅਬੁੱਲਖੁਰਾਣਾ, ਪੱਪੀ ਤਰਮਾਲਾ, ਕਾਕਾ ਭਾਈਕੇਰਾ, ਜਗਮੇਲ ਮਿੱਠੜੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਗੋਲਡੀ ਸੰਗਤ, ਗੁਰਲਾਲ ਮਿੱਡੂਖੇੜਾ ਅਤੇ ਜਗਮੀਤ ਚਹਿਲ, ਮਨਜੀਤ ਲਾਲਬਾਈ ਸਮੇਤ ਆਗੂ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ‘ਵਿਲੱਖਣ ਯੋਗ ਸ਼ਿਵਰ’ ਕਰਵਾਇਆ ਅਗਲੀ ਖ਼ਬਰ ਅੰਮ੍ਰਿਤਸਰ ‘ਚ ਮੀਂਹ ਪੈਣ ਤੋਂ ਬਾਅਦ ਮੌਸਮ ਹੋਇਆ ਖ਼ੁਸ਼ਗੁਆਰ, ਗਰਮੀ ਤੋਂ ਮਿਲੀ ਰਾਹਤ
Ad Position 24